Paytm ਕਾਰਨ ਬਦਲੀ ਸ਼ੇਅਰ ਬਾਜ਼ਾਰ ਦੀ ਚਾਲ, ਸੈਂਸੈਕਸ ''ਚ ਗਿਰਾਵਟ ਤੇ ਨਿਫਟੀ ਸੰਭਲਿਆ
Thursday, Nov 18, 2021 - 10:58 AM (IST)
ਮੁੰਬਈ - ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ ਅੱਜ 101 ਅੰਕਾਂ ਦੇ ਵਾਧੇ ਨਾਲ 60,109 'ਤੇ ਖੁੱਲ੍ਹਿਆ। ਫਿਲਹਾਲ ਸੈਂਸੈਕਸ 400 ਅੰਕਾਂ ਦੀ ਗਿਰਾਵਟ ਨਾਲ 59,602 'ਤੇ ਕਾਰੋਬਾਰ ਕਰ ਰਿਹਾ ਹੈ। ਸਵੇਰੇ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਪਰ ਪੇਟੀਐੱਮ ਦੀ ਖਰਾਬ ਲਿਸਟਿੰਗ ਦਾ ਅਸਰ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ। ਉਦੋਂ ਤੋਂ ਹੀ ਸੈਂਸੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 17,890 'ਤੇ ਖੁੱਲ੍ਹਿਆ। ਫਿਲਹਾਲ ਇਹ 25 ਅੰਕਾਂ ਦੇ ਵਾਧੇ ਨਾਲ 17,924 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 50 ਸਟਾਕਾਂ ਵਿੱਚੋਂ, 30 ਲਾਭ ਵਿੱਚ ਹਨ ਜਦੋਂ ਕਿ 20 ਗਿਰਾਵਟ ਵਿੱਚ ਹਨ। ਨਿਫਟੀ ਨੇ ਦਿਨ ਦੇ ਕਾਰੋਬਾਰ ਦੌਰਾਨ 17,938 ਦੇ ਉੱਚ ਪੱਧਰ ਨੂੰ ਬਣਾਇਆ ਜਦੋਂ ਕਿ 17,873 ਦੇ ਹੇਠਲੇ ਪੱਧਰ ਨੂੰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 16 ਸਟਾਕ ਚੜ੍ਹ ਰਹੇ ਹਨ ਜਦਕਿ 14 ਸਟਾਕ ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਭਾਰਤ ਸਰਕਾਰ, ਇਨ੍ਹਾਂ ਪਹਿਲੂਆਂ 'ਤੇ ਹੋ ਰਿਹੈ ਵਿਚਾਰ
ਕੱਲ੍ਹ ਸ੍ਰੀ ਗੁਰੂ ਨਾਨਕ ਜੈਅੰਤੀ ਕਾਰਨ ਸ਼ੇਅਰ ਬਾਜ਼ਾਰ ਬੰਦ ਰਹੇਗਾ। ਇਸ ਲਈ ਅੱਜ ਹਫ਼ਤੇ ਦਾ ਆਖਰੀ ਕਾਰੋਬਾਰੀ ਦਿਨ ਹੈ।
ਅੱਜ ਦੋ ਸ਼ੇਅਰਾਂ ਦੀ ਲਿਸਟਿੰਗ
ਅੱਜ Paytm ਦੇ ਨਾਲ Sapphire Foods ਦੇ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋ ਗਏ ਹਨ। ਪੇਟੀਐੱਮ ਦੇ ਕਾਰਨ ਬਾਜ਼ਾਰ ਦਾ ਮਾਰਕਿਟ ਕੈਪ 1.16 ਲੱਖ ਕਰੋੜ ਰੁਪਏ ਵਧਿਆ ਹੈ। ਇਸ ਤੋਂ ਪਹਿਲਾਂ, Nykaa ਦੇ ਕਾਰਨ, ਮਾਰਕੀਟ ਵਿੱਚ 1.06 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ Zomato ਦੀ ਸੂਚੀਬੱਧ ਹੋਣ ਕਾਰਨ, 1.25 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਆਈਟੀ ਕੰਪਨੀਆਂ ਦੇ ਸ਼ੇਅਰ ਅੱਜ ਭਾਰੀ ਗਿਰਾਵਟ 'ਚ ਹਨ। ਐਚਸੀਐਲ ਦਾ ਸਟਾਕ 3% ਹੇਠਾਂ ਹੈ। Tech Mahindra ਦਾ ਸਟਾਕ 2% ਹੇਠਾਂ ਹੈ।
ਇਹ ਵੀ ਪੜ੍ਹੋ : IPO ਲਈ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ , SEBI ਨੇ ਕੀਤਾ ਐਲਾਨ
ਟਾਪ ਗੇਨਰਜ਼
ਸੈਂਸੈਕਸ - ਐਸਬੀਆਈ, ਟਾਈਟਨ, ਪਾਵਰ ਗਰਿੱਡ, ਬਜਾਜ ਫਿਨਸਰਵ , ਆਈਟੀਸੀ
ਨਿਫਟੀ - ਹਿੰਡਾਲਕੋ, ਕੋਲ ਇੰਡੀਆ, ਪਾਵਰ ਗਰਿੱਡ
ਟਾਪ ਲੂਜ਼ਰਜ਼
ਸੈਂਸੈਕਸ - ਮਾਰੂਤੀ, ਬਜਾਜ ਆਟੋ, ਕੋਟਕ ਮਹਿੰਦਰਾ ਬੈਂਕ, ਐਚਸੀਐਲ ਟੈਕ,
ਨਿਫਟੀ - ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਓ.ਐੱਨ.ਜੀ.ਸੀ., ਡਾ. ਰੈੱਡੀ , ਟਾਟਾ ਮੋਟਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।