ਪੇਟੀਐੱਮ ਮਾਲ ਦਾ ਰੈੱਡ ਟੇਪ ਨਾਲ ਕਰਾਰ

02/16/2018 10:34:45 AM

ਨਵੀਂ ਦਿੱਲੀ—ਪੇਟੀਐੱਮ ਈ-ਕਾਮਰਸ ਦੀ ਮਲਕੀਅਤ ਵਾਲੇ ਪੇਟੀਐੱਮ ਮਾਲ ਨੇ ਰਿਟੇਲ ਕਾਰੋਬਾਰ 'ਚ ਇਕ ਨਵੇਂ ਮਾਡਲ ਨੂੰ ਸ਼ੁਰੂ ਕਰਨ ਲਈ ਫੁੱਟਵੀਅਰ ਕੰਪਨੀ ਰੈੱਡ ਟੇਪ ਦੇ ਨਾਲ ਕਰਾਰ ਕੀਤਾ ਹੈ। ਪੇਟੀਐੱਮ ਨੇ ਅੱਜ ਇਥੇ ਜਾਰੀ ਬਿਆਨ 'ਚ ਦੱਸਿਆ ਕਿ ਇਸ ਕਰਾਰ ਦੇ ਤਹਿਤ ਗਾਹਕ ਸਟੋਰ 'ਚ ਜਾ ਕੇ ਉਤਪਾਦ ਦੇਖਣ ਤੋਂ ਬਾਅਦ ਪੇਟੀਐੱਮ ਮਾਲ ਐੱਪ 'ਤੇ ਉਨ੍ਹਾਂ ਨੂੰ ਖਰੀਦ ਸਕਦੇ ਹਨ। ਇਹ ਆਨਲਾਈਨ ਖਰੀਦਾਰੀ ਅਨੁਭਵ ਪ੍ਰਦਾਨ ਕਰਨ ਦੀ ਕੰਪਨੀ ਦੀ ਯੋਜਨਾ ਦਾ ਨਤੀਜਾ ਹੈ।
ਕੰਪਨੀ ਦੇ ਟੀਚਾ ਦੁਕਾਨ, ਗੋਦਾਮ ਅਤੇ ਫੁੱਲਫਿਲਮੈਂਟ ਹਬ ਨੂੰ ਇਕ ਸਥਾਨ 'ਤੇ ਸੰਯੁਕਤ ਕਰਕੇ ਆਪਣੇ ਸਾਂਝੇਦਾਰ ਬ੍ਰਾਂਡਾਂ ਦੀ ਪਹੁੰਚ ਨੂੰ ਵਧਾਉਣ ਦੇ ਨਾਲ ਹੀ ਰਿਟੇਲ ਇਕੋਸਿਸਟਿਮ ਦੀ ਸ਼ੁੱਧਤਾ ਨੂੰ ਵਧੀਆਂ ਬਣਾਉਣਾ ਹੈ। ਇਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਬ੍ਰਾਂਡ ਦੇ ਜ਼ਿਆਦਾਤਰ ਰਿਟੇਲਰਾਂ ਦੀ ਇਨਵੈਂਟੀ 'ਚ ਬਹੁਤ ਸਾਰੀ ਪੂੰਜੀ ਨਾ ਫਸੇ, ਜਦਕਿ ਗਾਹਕਾਂ ਨੂੰ ਵਧੀਆਂ ਬਦਲ ਮਿਲੇ।  
ਪੇਟੀਐੱਮ ਮਾਲ ਨੇ ਰੈੱਡ ਟੇਪ ਦੇ ਨਾਲ ਸਾਂਝੇਦਾਰੀ 'ਚ ਇਸ ਮਾਡਲ ਨੂੰ ਸ਼ੁਰੂ ਕੀਤਾ ਹੈ। ਇਸ ਨਾਲ 500 ਕਰੋੜ ਰੁਪਏ ਤੋਂ ਵਧ ਦੇ ਵਪਾਰ ਦੀ ਉਮੀਦ ਦੇ ਨਾਲ ਇਸ ਸਾਲ ਦੇ ਅੰਤ ਤੱਕ 50 ਤੋਂ ਜ਼ਿਆਦਾ ਰੈੱਡ ਟੇਪ ਸਟੋਰਾਂ ਨੂੰ ਇਸ 'ਚ ਸ਼ਾਮਲ ਕਰਨ ਦੀ ਤਿਆਰੀ ਹੈ।                                                                                                          


Related News