Paytm ਦਾ ਕਰਮਚਾਰੀ ਕੋਰੋਨਾ ਦਾ ਪੀੜਤ, ਨੋਇਡਾ ਦੀਆਂ 1000 ਕੰਪਨੀਆਂ ਨੂੰ ਨੋਟਿਸ
Thursday, Mar 05, 2020 - 11:02 AM (IST)
ਨਵੀਂ ਦਿੱਲੀ — ਗੁਰੂਗ੍ਰਾਮ ਵਿਚ ਡਿਜੀਟਲ ਪੇਮੈਂਟ ਐਪ ਕੰਪਨੀ ਪੇਟੀਐਮ ਦੇ ਇਕ ਕਰਮਚਾਰੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਦੇ ਬਾਅਦ ਦਿੱਲੀ-ਐਨ.ਸੀ.ਆਰ. 'ਚ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਚਿੰਤਾ ਵਧ ਗਈ ਹੈ। ਸਰੱਖਿਆ ਦੇ ਮੱਦੇਨਜ਼ਰ ਕੁਝ ਵੱਡੀਆਂ ਕੰਪਨੀਆਂ ਆਪਣੇ ਕੰਮਕਾਜ ਨੂੰ ਕੁਝ ਸਮੇਂ ਲਈ ਘੱਟ ਕਰ ਸਕਦੀਆਂ ਹਨ ਜਾਂ ਫਿਰ ਆਪਣੇ ਕਰਮਚਾਰੀਆਂ ਨੂੰ ਘਰੋਂ ਹੀ ਕੰਮ ਕਰਨ ਦੀ ਆਗਿਆ ਦੇ ਕਹਿ ਸਕਦੀਆਂ ਹਨ। ਫਿਲਹਾਲ ਕੰਪਨੀਆਂ ਦੇ ਕੰਮਕਾਜ 'ਤੇ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ।
ਕੰਪਨੀ ਨੇ ਦਿੱਤੀ ਇਜਾਜ਼ਤ
ਪੇਟੀਐਮ ਨੇ ਹਾਲਾਂਕਿ ਆਪਣੇ ਕਰਮਚਾਰੀਆਂ ਨੂੰ 'ਵਰਕ ਫਰਾਮ ਹੋਮ' ਦੀ ਇਜਾਜ਼ਤ ਦੇ ਦਿੱਤੀ ਹੈ, ਇਸ ਦੇ ਨਾਲ ਹੀ ਗੁਰੂਗ੍ਰਾਮ ਦੇ ਦਫਤਰਾਂ ਵਿਚ ਸਫਾਈ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸੰਖਿਆ ਵਧ ਕੇ 29 ਹੋ ਚੁੱਕੀ ਹੈ। ਸਰਕਾਰ ਵਲੋਂ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਿਆਰੀ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਨੇ ਵੀ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਕੰਪਨੀ ਨੇ ਬਿਆਨ ਦੀ ਕੀਤੀ ਪੁਸ਼ਟੀ
ਕੰਪਨੀ ਨੇ ਇਕ ਬਿਆਨ ਵਿਚ ਕਿਹਾ, 'ਸਾਡੇ ਗੁਰੂਗ੍ਰਾਮ ਦਫਤਰ 'ਚ ਇਕ ਕਰਮਚਾਰੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਹ ਕਰਮਚਾਰੀ ਹੁਣੇ ਜਿਹੇ ਛੁੱਟੀਆਂ ਮਨਾ ਕੇ ਇਟਲੀ ਤੋਂ ਪਰਤਿਆ ਸੀ। ਕਰਮਚਾਰੀ ਦਾ ਇਲਾਜ ਚਲ ਰਿਹਾ ਹੈ। ਸਾਵਧਾਨੀ ਦੇ ਤਹਿਤ ਸਾਡੀ ਟੀਮ ਦੇ ਮੈਂਬਰਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਤੁਰੰਤ ਆਪਣੀ ਸਿਹਤ ਦੀ ਜਾਂਚ ਕਰਵਾਉਣ।'
ਦੁਨੀਆ ਦੀਆਂ ਕੰਪਨੀਆਂ ਦੀ ਵਧੀ ਟੈਂਸ਼ਨ
ਮੌਜੂਦਾ ਸਮੇਂ 'ਚ ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਖੌਫ ਹੈ। ਇਕ ਦਿਨ ਪਹਿਲਾਂ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਵੀ ਵੱਖ-ਵੱਖ ਦੇਸ਼ਾਂ ਵਿਚ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ(Work From Home) ਕਰਨ ਦਾ ਆਦੇਸ਼ ਦੇ ਦਿੱਤਾ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਅਤੇ ਇਹ ਸਥਿਤੀ 1,000 ਤੋਂ ਜ਼ਿਆਦਾ ਦੇਸ਼ੀ-ਵਿਦੇਸ਼ੀ ਕੰਪਨੀਆਂ ਨੂੰ ਕੋਰੋਨਾ ਵਾਇਰਸ ਅਲਰਟ ਨੋਟਿਸ ਦੇ ਦਿੱਤਾ ਗਿਆ ਹੈ। ਮੁੱਖ ਮੈਡੀਕਲ ਅਫਸਰ ਨੇ ਦੱਸਿਆ ਕਿ ਨੋਟਿਸ 'ਚ ਸਾਰੀਆਂ ਕੰਪਨੀਅÎਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਕਰਮਚਾਰੀ ਵਿਦੇਸ਼ ਗਿਆ ਹੈ ਤਾਂ ਉਸਦੇ ਭਾਰਤ ਪਰਤਣ 'ਤੇ ਸਿਹਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ। ਸੀ.ਐਮ.ਓ. ਨੇ ਦੱਸਿਆ ਕਿ ਇਰਾਨ, ਸਿੰਗਾਪੁਰ, ਚੀਨ ਸਮੇਤ 13 ਦੇਸ਼ਾਂ ਤੋਂ ਪਰਤਣ ਵਾਲੇ ਲੋਕਾਂ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ।