Paytm ਨੇ ਲਗਾਇਆ ਦੋਸ਼, ਯੂਜ਼ਰਸ ਦਾ ਡਾਟਾ ਵੇਚ ਰਹੀ ਹੈ Google Pay

Friday, Sep 21, 2018 - 02:16 PM (IST)

Paytm ਨੇ ਲਗਾਇਆ ਦੋਸ਼, ਯੂਜ਼ਰਸ ਦਾ ਡਾਟਾ ਵੇਚ ਰਹੀ ਹੈ Google Pay

ਗੈਜੇਟ ਡੈਸਕ— ਡਿਜੀਟਲ ਪੇਮੈਂਟ ਦੀਆਂ ਸੇਵਾਵਾਂ ਦੇਣ ਵਾਲੀ Paytm ਨੇ Google Pay ਨੂੰ ਲੈ ਕੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) 'ਚ ਸ਼ਿਕਾਇਤ ਕੀਤੀ ਹੈ ਕਿ ਗੂਗਲ ਆਪਣੇ ਗਾਹਕਾਂ ਦਾ ਪੇਮੈਂਟ ਡਾਟਾ ਕਈ ਕੰਪਨੀਆਂ ਅਤੇ ਥਰਡ ਪਾਰਟੀ ਸਰਵਿਸ ਪ੍ਰੋਵਾਈਡਰਸ ਨੂੰ ਵੇਚ ਰਹੀ ਹੈ। NPCI ਨੂੰ ਲਿਖੀ ਚਿੱਠੀ 'ਚ ਪੇਟੀਐੱਮ ਨੇ ਕਿਹਾ ਕਿ ਗੂਗਲ ਦੀ ਪਾਲਿਸੀ ਮੁਤਾਬਕ, ਕੰਪਨੀ ਭਾਰਤੀ ਗਾਹਕਾਂ ਦਾ ਪੇਮੈਂਟ ਡਾਟਾ ਆਪਣੇ ਐਡਵਰਟਾਈਜ਼ਮੈਂਟ ਬਿਜ਼ਨੈੱਸ ਲਈ ਇਸਤੇਮਾਲ ਕਰ ਰਹੀ ਹੈ ਅਤੇ ਕਈ ਕੰਪਨੀਆਂ ਅਤੇ ਥਰਡ ਪਾਰਟੀ ਨੂੰ ਵੀ ਦੇ ਰਹੀ ਹੈ ਜੋ ਕਿ ਗਾਹਕਾਂ ਦੇ ਪ੍ਰਾਈਵੇਸੀ ਖਿਲਾਫ ਹੈ। ਚਿੱਠੀ 'ਚ ਇਹ ਵੀ ਕਿਹਾ ਗਿਆ ਹੈ ਕਿ ਗੂਗਲ ਦੀ ਪ੍ਰਾਈਵੇਸੀ ਪਾਲਿਸੀ ਮੁਤਾਬਕ, ਕੰਪਨੀ ਵਿਗਿਆਪਨ ਅਤੇ ਪ੍ਰਮੋਸ਼ਨ ਕਰਦੀ ਹੈ ਅਤੇ ਉਸ ਨੂੰ ਡਿਸਕਲੋਜ਼ ਵੀ ਕਰਦੀ ਹੈ।

ਮਨੀਕੰਟਰੋਲ ਦੀ ਖਬਰ ਮੁਤਾਬਕ ਉਨ੍ਹਾਂ ਕੋਲ ਪੇਟੀਐੱਮ ਦੁਆਰਾ ਲਿਖੀ ਚਿੱਠੀ ਦੀ ਕਾਪੀ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੇ ਮੇਲ ਕਰਕੇ ਸਵਾਲ ਗੂਗਲ ਨੂੰ ਸਵਾਲ ਪੁੱਛਿਆ। ਮੇਲ ਦਾ ਜਵਾਬ ਦਿੰਦੇ ਹੋਏ ਗੂਗਲ ਦੇ ਬੁਲਾਰੇ ਨੇ ਕਿਹਾ ਕਿ ਗੂਗਲ ਕਿਸੇ ਵੀ ਯੂ.ਪੀ.ਆਈ. ਟ੍ਰਾਂਜੈਕਸ਼ਨ ਦਾ ਡਾਟਾ ਮਾਨੇਟਾਈਜੇਸ਼ਨ ਵਰਗੇ ਐਡਵਰਟਾਈਜ਼ਮੈਂਟ ਲਈ ਇਸਤੇਮਾਲ ਨਹੀਂ ਕਰਦੀ।

ਹਾਲਾਂਕਿ ਇਸ ਬਿਆਨ 'ਚ ਇਹ ਜ਼ਰੂਰ ਕਿਹਾ ਗਿਆ ਹੈ ਕਿ ਗੂਗਲ ਪੇਅ ਯੂਜ਼ਰਸ ਦਾ ਡਾਟਾ ਟ੍ਰਾਂਜੈਕਸ਼ਨ ਜਾਂ ਫਿਰ ਗੂਗਲ ਪੇਅ ਦੀ ਸਰਵਿਸ ਨੂੰ ਪ੍ਰੋਵਾਈਡ ਕਰਾਉਣ ਲਈ ਇਸ ਦੇ ਓਥਰਾਈਜ਼ਡ ਪਾਰਟਨਰਸ ਦੇ ਨਾਲ ਸ਼ੇਅਰ ਕਰਦੀ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਯੂਜ਼ਰਸ ਦਾ ਡਾਟਾ ਬੈਂਕ, ਯੂ.ਪੀ.ਆਈ ਸਰਵਿਸ ਦੇਣ ਵਾਲੇ ਬੈਂਕ, ਬਿੱਲ ਐਗਰੀਗ੍ਰੇਟਸ, ਗੂਗਲ ਪੇਅ 'ਤੇ ਮੌਜੂਦ ਮਰਚੈਂਟਸ ਜਿਨ੍ਹਾਂ ਨਾਲ ਯੂਜ਼ਰ ਟ੍ਰਾਂਜੈਕਸ਼ਨ ਕਰਦਾ ਹੈ ਅਤੇ ਕਿਸੇ ਵੀ ਸਰਵਿਸ ਦਾ ਬਿੱਲ ਦਿੰਦਾ ਹੈ, ਉਨ੍ਹਾਂ ਨਾਲ ਹੀ ਡਾਟਾ ਸ਼ੇਅਰ ਕੀਤਾ ਜਾਂਦਾ ਹੈ। ਇਹ ਜਾਣਕਾਰੀ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਸ਼ੇਅਰ ਕੀਤੀ ਜਾਂਦੀ ਹੈ।

ਜਿਕਰਯੋਗ ਹੈ ਕਿ NPCI ਮੁਤਾਬਕ, ਕਿਸੇ ਵੀ ਪੇਮੈਂਟ ਸਰਵਿਸ ਪ੍ਰੋਵਾਈਡਰ ਨੂੰ ਇਹ ਮਨਜ਼ੂਰੀ ਨਹੀਂ ਹੈ ਕਿ ਉਹ ਯੂਜ਼ਰਸ ਦਾ ਡਾਟਾ ਕਿਸੇ ਥਰਡ ਪਾਰਟੀ ਨਾਲ ਸਾਂਝਾ ਕਰੇ ਜਦੋਂ ਤਕ ਕਿ ਉਸ ਨੂੰ ਕਾਨੂੰਨੀ ਤੌਰ 'ਤੇ ਨਿਰਦੇਸ਼ ਨਾ ਦਿੱਤਾ ਗਿਆ ਹੋਵੇ ਜਾਂ ਫਿਰ ਕਿਸੇ ਰੈਗੂਲੇਟਰ/ਸਟੈਚੁਟਰੀ ਅਥਾਰਿਟੀ ਦੇ ਸਾਹਮਣੇ ਪੇਸ਼ ਕਰਨ ਦੀ ਲੋੜ ਨਾ ਹੋਵੇ। ਇਸ ਤੋਂ ਇਲਾਵਾ ਆਰ.ਬੀ.ਆਈ. ਨੇ ਵੀ ਇਸ ਮਾਮਲੇ 'ਚ ਗਾਈਡਲਾਈਨ ਜਾਰੀ ਕਰਕੇ ਸਾਰੇ ਪੇਮੈਂਟ ਸਿਸਟਮ ਆਪਰੇਟਰਸ ਨੂੰ ਯੂਜ਼ਰਸ ਦਾ ਡਾਟਾ ਦੇਸ਼ ਦੇ ਅੰਦਰ ਹੀ ਸਟੋਰ ਕਰਨ ਦੀ ਗੱਲ ਕਹੀ ਸੀ।


Related News