ਪੇਟੀਐੱਮ ਦੀ ਹੋਈ ਬੱਲੇ-ਬੱਲੇ, ਸਿਪ ਜ਼ਰੀਏ ਲੋਕਾਂ ਨੇ ਕੀਤਾ ਵੱਡਾ ਨਿਵੇਸ਼

Monday, Sep 07, 2020 - 05:11 PM (IST)

ਪੇਟੀਐੱਮ ਦੀ ਹੋਈ ਬੱਲੇ-ਬੱਲੇ, ਸਿਪ ਜ਼ਰੀਏ ਲੋਕਾਂ ਨੇ ਕੀਤਾ ਵੱਡਾ ਨਿਵੇਸ਼

ਨਵੀਂ ਦਿੱਲੀ— ਡਿਜੀਟਲ ਸੇਵਾਵਾਂ ਦੇਣ ਵਾਲੀ ਕੰਪਨੀ ਪੇਟੀਐੱਮ ਮਨੀ ਦੇ ਮੰਚ 'ਤੇ ਬੀਤੇ ਵਿੱਤੀ ਸਾਲ 2019-20 ਦੌਰਾਨ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (ਸਿਪ) 'ਚ ਮਹੀਨਾਵਾਰ ਨਿਵੇਸ਼ 'ਚ 143 ਫੀਸਦੀ ਦਾ ਉਛਾਲ ਆਇਆ ਹੈ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਕਾਰੋਬਾਰੀ ਸੰਚਾਲਨ ਦੇ ਦੋ ਸਾਲ ਪੂਰੇ ਹੋ ਗਏ ਹਨ।

ਇਸ ਦੌਰਾਨ 66 ਲੱਖ ਗਾਹਕਾਂ ਨੇ ਉਸ ਦੇ ਮੰਚ ਜ਼ਰੀਏ ਵੱਖ-ਵੱਖ ਵਿੱਤੀ ਸੇਵਾਵਾਂ 'ਚ ਨਿਵੇਸ਼ ਕੀਤਾ ਹੈ। ਇਨ੍ਹਾਂ 'ਚੋਂ 70 ਫੀਸਦੀ ਲੋਕ ਪਹਿਲੀ ਵਾਰ ਦੇ ਨਿਵੇਸ਼ਕ ਹਨ।

ਪੇਟੀਐੱਮ ਮਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਰੁਣ ਸ਼੍ਰੀਧਰ ਨੇ ਕਿਹਾ, ''ਪਿਛਲੇ ਦੋ ਸਾਲਾਂ ਦੌਰਾਨ ਨਵੀਨਤਮ ਅਤੇ ਨਿੱਜੀ ਸੇਵਾਵਾਂ ਜ਼ਰੀਏ ਅਸੀਂ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਲੋਕਾਂ 'ਚ ਨਿਵੇਸ਼ ਕਰਨ ਦਾ ਭਰੋਸਾ ਪੈਦਾ ਕੀਤਾ ਹੈ।'' ਕੰਪਨੀ ਨੇ ਕਿਹਾ ਕਿ 2019-20 'ਚ ਉਸ ਨੇ ਸਾਲਾਨਾ ਆਧਾਰ 'ਤੇ ਮਹੀਨਾਵਾਰ ਆਧਾਰ 'ਤੇ ਸਿਪ ਰਜਿਸਟ੍ਰੇਸ਼ਨ 'ਚ 100 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ ਪੇਟੀਐੱਮ ਮਨੀ ਨੇ ਨਵੇਂ ਮਹੀਨਾਵਾਰ ਸਿਪ ਰਜਿਸਟ੍ਰੇਸ਼ਨ 'ਚ 100 ਫੀਸਦੀ ਅਤੇ ਕੁੱਲ ਮਹੀਨਾਵਾਰ ਨਿਵੇਸ਼ 'ਚ 143 ਫੀਸਦੀ ਦਾ ਵਾਧਾ ਦਰਜ ਕੀਤਾ। ਹੁਣ ਤੱਕ ਕੰਪਨੀ ਦੇ ਮੰਚ ਤੋਂ ਮਿਊਚੁਅਲ ਫੰਡ 'ਚ 20 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਾ ਹੈ।


author

Sanjeev

Content Editor

Related News