ਪੇਟੀਐੱਮ ਦੇ ਮਾਮਲੇ ’ਚ ਵਿੱਤ ਮੰਤਰੀ ਕਰੇਗੀ ਫਿਨਟੈੱਕ ਕੰਪਨੀਆਂ ਦੇ ਮੁਖੀਆਂ ਨਾਲ ਮੀਟਿੰਗ

Wednesday, Feb 21, 2024 - 12:13 PM (IST)

ਪੇਟੀਐੱਮ ਦੇ ਮਾਮਲੇ ’ਚ ਵਿੱਤ ਮੰਤਰੀ ਕਰੇਗੀ ਫਿਨਟੈੱਕ ਕੰਪਨੀਆਂ ਦੇ ਮੁਖੀਆਂ ਨਾਲ ਮੀਟਿੰਗ

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਦਿੱਗਜ਼ ਫਿਨਟੈੱਕ ਕੰਪਨੀ ਪੇਟੀਐੱਮ ਦੇ ਮੁਸ਼ਿਕਲਾਂ ’ਚ ਫੱਸਣ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਣ ਰੈਗੂਲੇਟਰੀ ਮਿਆਰ ਦੀ ਸਖ਼ਤ ਪਾਲਣਾ ਦੇ ਮੁੱਦੇ ’ਤੇ ਅਗਲੇ ਹਫ਼ਤੇ ਫਿਨਟੈੱਕ ਕੰਪਨੀਆਂ ਦੇ ਮੁਖੀਆਂ ਨਾਲ ਮੀਟਿੰਗ ਕਰਨ ਦੀ ਤਿਆਰੀ ਵਿਚ ਹੈ। ਪੇਟੀਐੱਮ ਦਾ ਸੰਚਾਲਨ ਕਰਨ ਵਾਲੀ ਕੰਪਨੀ ਵਨ97 ਕਮਿਊਨਿਕੇਸ਼ਨਜ਼ ਲਿਮਟਿਡ ਦੀ ਸਹਿਯੋਗੀ ਇਕਾਈ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ ਨੂੰ ਹਾਲ ਹੀ ’ਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਖ਼ਤ ਨਿਰਦੇਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਰਿਜ਼ਰਵ ਬੈਂਕ ਨੇ ‘ਆਪਣੇ ਗਾਹਕ ਨੂੰ ਜਾਨੋ’ (ਕੇ. ਵਾਈ. ਸੀ.) ਦਿਸ਼ਾ-ਨਿਰਦੇਸ਼ਾਂ ਸਮੇਤ ਕਈ ਰੈਗੂਲੇਟਰੀ ਮਿਆਰਾਂ ਦੀ ਪਾਲਣਾ ਕਰਨ ’ਚ ਨਾਕਾਮ ਰਹਿਣ ’ਤੇ ਪੇਟੀਐੱਮ ਪੇਮੈਂਟਸ ਬੈਂਕ ਨੂੰ 15 ਮਾਰਚ ਤੋਂ ਬਾਅਦ ਜਮ੍ਹਾ ਜਾਂ ਟਾਪ-ਅੱਪ ਸਹੂਲਤ ਦੇਣ ਤੋਂ ਰੋਕ ਦਿੱਤਾ ਹੈ। ਸੂਤਰਾਂ ਮੁਤਾਬਿਕ ਪੇਟੀਐੱਮ ਮਾਮਲੇ ’ਚ ਸੀਤਾਰਾਮਣ ਅਗਲੇ ਹਫ਼ਤੇ ਵਿੱਤੀ-ਤਕਨਾਲੋਜੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓਜ਼) ਨਾਲ ਬੈਠਕ ਕਰੇਗੀ।

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਇਸ ਬੈਠਕ ’ਚ ਉਹ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ’ਚ ਵਿੱਤ ਮੰਤਰੀ ਵੱਲੋਂ ਵਿੱਤੀ-ਤਕਨਾਲੋਜੀ ਕੰਪਨੀਆਂ ’ਤੇ ਰੈਗੂਲੇਟਰੀ ਮਿਆਰਾਂ ਦੀ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਇਹ ਕੰਪਨੀਆਂ ਆਮ ਲੋਕਾਂ ਦੇ ਪੈਸੇ ਦੇ ਲੈਣ-ਦੇਣ ਨਾਲ ਜੁੜੀਆਂ ਹੋਈਆਂ ਹਨ।

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ

ਆਰ. ਬੀ. ਆਈ. ਦੇ ਅਧਿਕਾਰੀ ਵੀ ਹੋਣਗੇ ਸ਼ਾਮਿਲ
ਇਸ ਬੈਠਕ ’ਚ ਰਿਜ਼ਰਵ ਬੈਂਕ, ਵਿੱਤ ਮੰਤਰਾਲਾ ਅਤੇ ਉਦਯੋਗ ਸੰਵਰਧਨ ਅਤੇ ਅੰਦਰੂਨੀ ਵਪਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਰਿਜ਼ਰਵ ਬੈਂਕ ਨੇ ਪਿਛਲੇ ਹਫ਼ਤੇ ਗਾਹਕਾਂ ਦੇ ਨਾਲ-ਨਾਲ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ (ਪੀ. ਪੀ. ਬੀ. ਐੱਲ.) ਨਾਲ ਜੁੜੇ ਦੁਕਾਨਦਾਰਾਂ ਨੂੰ ਵੀ 15 ਮਾਰਚ ਤੱਕ ਆਪਣੇ ਖਾਤੇ ਹੋਰ ਬੈਂਕਾਂ ’ਚ ਟ੍ਰਾਂਸਫਰ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਪਹਿਲਾਂ 29 ਫਰਵਰੀ ਤੋਂ ਬਾਅਦ ਹੀ ਜਮ੍ਹਾ ਅਤੇ ਕ੍ਰੈਡਿਟ ਲੈਣ-ਦੇਣ ਸਣੇ ਜ਼ਿਆਦਾਤਰ ਕੰਮਾਂ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ। ਵਨ97 ਕਮਿਊਨੀਕੇਸ਼ਨਜ਼ ਕੋਲ ਪੀ. ਪੀ. ਬੀ. ਐੱਲ. ’ਚ 49 ਫ਼ੀਸਦੀ ਹਿੱਸੇਦਾਰੀ ਹੈ ਪਰ ਉਹ ਇਸ ਨੂੰ ਸਹਿਯੋਗੀ ਕੰਪਨੀ ਦੇ ਰੂਪ ’ਚ ਵਰਗੀਕ੍ਰਿਤ ਕਰਦੀ ਹੈ, ਨਾ ਕਿ ਸਹਾਇਕ ਦੇ ਰੂਪ ’ਚ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


author

rajwinder kaur

Content Editor

Related News