ਪਾਲ ਮਿਲਗ੍ਰੋਮ ਅਤੇ ਰਾਬਰਟ ਵਿਲਸਨ ਨੂੰ ਮਿਲਿਆ ਅਰਥ ਸ਼ਾਸਤਰ ਦਾ ਸੰਯੁਕਤ ਨੋਬਲ ਪੁਰਸਕਾਰ
Tuesday, Oct 13, 2020 - 12:51 PM (IST)
ਨਵੀਂ ਦਿੱਲੀ — ਇਸ ਸਾਲ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਸੋਮਵਾਰ ਨੂੰ ਯੂ.ਐਸ. ਦੇ ਅਰਥ ਸ਼ਾਸਤਰੀ ਪਾਲ ਆਰ. ਮਿਲਗ੍ਰੋਮ ਅਤੇ ਰਾਬਰਟ ਬੀ. ਵਿਲਸਨ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਨਿਲਾਮੀ ਦੇ ਸਿਧਾਂਤ ਵਿਚ ਸੁਧਾਰ ਅਤੇ ਨਿਲਾਮੀ ਦੇ ਨਵੇਂ ਫਾਰਮੈਟ ਦੀ ਖੋਜ ਲਈ ਦਿੱਤਾ ਗਿਆ ਹੈ। ਮਿਲਗ੍ਰੋਮ ਅਤੇ ਵਿਲਸਨ ਦੋਵੇਂ ਸਟੈਨਫੋਰਡ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ।
ਵਿਲਸਨ ਨੇ ਦਿਖਾਇਆ ਕਿ ਰੈਸ਼ਨਲ ਬਿਡਰ ਕਾਮਨ ਵੈਲਿਊ ਦੇ ਆਪਣੇ ਸਰਬੋਤਮ ਅਨੁਮਾਨ ਨਾਲੋਂ ਘੱਟ 'ਤੇ ਬੋਲੀ ਕਿਉਂ ਲਗਾਉਂਦੇ ਹਨ
ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸ ਅਨੁਸਾਰ ਵਿਲਸਨ ਨੂੰ ਇਸ ਸਾਲ ਦਾ ਨੋਬਲ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਉਸਨੇ ਦਿਖਾਇਆ ਹੈ ਕਿ ਤਰਕਸ਼ੀਲ ਬੋਲੀਕਾਰ ਆਮ ਮੁੱਲ ਦੇ ਉਨ੍ਹਾਂ ਦੇ ਸਰਬੋਤਮ ਅਨੁਮਾਨ ਨਾਲੋਂ ਘੱਟ ਬੋਲੀ ਕਿਉਂ ਲਗਾਉਂਦਾ ਹੈ। ਉਹ ਜਿੱਤਣ ਵਾਲੇ ਦੀ ਸਮੱਸਿਆ ਬਾਰੇ ਚਿੰਤਤ ਰਹਿੰਦੇ ਹਨ ਕਿ ਉਹ ਬਹੁਤ ਵਧੀਆ ਖੇਡ ਖੇਡਣਗੇ ਅਤੇ ਫਿਰ ਵੀ ਨੁਕਸਾਨ 'ਚ ਰਹਿਣਗੇ। ਮਿਲਗ੍ਰੋਮ ਨੇ ਨਿਲਾਮੀ ਦਾ ਇੱਕ ਵਧੇਰੇ ਸਧਾਰਣ ਸਿਧਾਂਤ ਬਣਾਇਆ ਜੋ ਨਾ ਸਿਰਫ ਆਮ ਮੁੱਲ ਨੂੰ ਹੀ ਨਹੀਂ ਮੰਨਦਾ ਹੈ ਸਗੋਂ ਪ੍ਰਾਈਵੇਟ ਮੁੱਲ ਨੂੰ ਵੀ ਮਹੱਤਤਾ ਦਿੰਦਾ ਹੈ ਜੋ ਹਰ ਬੋਲੀਕਾਰ ਲਈ ਵੱਖਰਾ ਹੁੰਦਾ ਹੈ।
ਇਹ ਵੀ ਪੜ੍ਹੋ : ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ, ਬੈਂਕ ਤੋਂ ਭੁੱਲ ਕੇ ਵੀ ਨਾ ਖਰੀਦੋ ਸੋਨੇ ਦੇ ਸਿੱਕੇ
ਅਭਿਜੀਤ ਬੈਨਰਜੀ, ਡੁਫਲੋ ਅਤੇ ਕ੍ਰੈਮਰ ਨੂੰ ਵਿਸ਼ਵਵਿਆਪੀ ਗਰੀਬੀ ਘਟਾਉਣ ਨਾਲ ਜੁੜੇ ਪ੍ਰਯੋਗਾਤਮਕ ਪਹੁੰਚ ਲਈ ਦਿੱਤਾ ਗਿਆ ਸੀ ਨੋਬਲ
ਸਾਲ 2019 ਵਿਚ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਭਾਰਤੀ ਮੂਲ ਦੇ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ, ਅਸਥਰ ਡੁਫਲੋ ਅਤੇ ਮਾਈਕਲ ਕ੍ਰੈਮਰ ਨੂੰ ਸਾਂਝੇ ਰੂਪ ਵਿਚ ਦਿੱਤਾ ਗਿਆ ਸੀ। ਉਸ ਨੂੰ ਇਹ ਪੁਰਸਕਾਰ ਵਿਸ਼ਵ ਗਰੀਬੀ ਨੂੰ ਘਟਾਉਣ ਲਈ ਉਨ੍ਹਾਂ ਦੇ ਪ੍ਰਯੋਗਿਕ ਪਹੁੰਚ ਲਈ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Fastag ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਸਬੰਧੀ ਤੁਸੀਂ ਵੀ ਹੋ ਚਿੰਤਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ