ਪਤੰਜਲੀ ਨੂੰ ਭਾਰੀ ਪਈ ਟ੍ਰੇਡਮਾਰਕ ਦੀ ਉਲੰਘਣਾ, ਦੇਣਾ ਪਵੇਗਾ 50 ਲੱਖ ਜੁਰਮਾਨਾ
Thursday, Jul 11, 2024 - 04:37 PM (IST)
ਮੁੰਬਈ (ਭਾਸ਼ਾ) - ਬੰਬੇ ਹਾਈ ਕੋਰਟ ਨੇ ਪਤੰਜਲੀ ਆਯੁਰਵੇਦ ਨੂੰ ਅਦਾਲਤ ਦੇ ਅੰਤ੍ਰਿਮ ਹੁਕਮਾਂ ਦੀ ਕਥਿਤ ਉਲੰਘਣਾ ਲਈ 50 ਲੱਖ ਰੁਪਏ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ ਹੈ। ਮੰਗਲਮ ਔਰਗੈਨਿਕਸ ਲਿਮਟਿਡ ਵਲੋਂ ਦਾਇਰ ਇਕ ਟ੍ਰੇਡਮਾਰਕ ਉਲੰਘਣਾ ਮਾਮਲੇ ਵਿਚ ਹਾਈ ਕੋਰਟ ਨੇ ਅਗਸਤ 2023 ਵਿਚ ਇਕ ਅੰਤ੍ਰਿਮ ਆਦੇਸ਼ ਵਿਚ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਉਸਦੇ ਕਪੂਰ ਉਤਪਾਦ ਵੇਚਣ ਤੋਂ ਰੋਕ ਦਿੱਤਾ ਸੀ।੍ਯ
ਜਸਟਿਸ ਆਰ. ਆਈ. ਛਾਗਲਾ ਦੇ ਸਿੰਗਲ ਬੈਂਚ ਨੇ 8 ਜੁਲਾਈ ਨੂੰ ਕਿਹਾ ਕਿ ਪਤੰਜਲੀ ਨੇ ਜੂਨ ’ਚ ਦਾਇਰ ਹਲਫਨਾਮੇ ’ਚ ਉਕਤ ਕਪੂਰ ਉਤਪਾਦਾਂ ਦੀ ਵਿਕਰੀ ਖਿਲਾਫ ਰੋਕ ਦੇ ਹੁਕਮ ਦੀ ਉਲੰਘਣਾ ਕੀਤੀ। ਜਸਟਿਸ ਛਾਗਲਾ ਨੇ ਹੁਕਮ ਵਿਚ ਕਿਹਾ ਕਿ ਬਚਾਅ ਪੱਖ ਨੰਬਰ ਇਕ (ਪਤੰਜਲੀ) ਵਲੋਂ 30 ਅਗਸਤ, 2023 ਦੇ ਹੁਕਮ ਦੀ ਅਜਿਹੀ ਉਲੰਘਣਾ ਅਦਾਲਤ ਵਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੈਂਚ ਨੇ ਕਿਹਾ ਕਿ ਆਦੇਸ਼ ਦੀ ਉਲੰਘਣਾ ਲਈ ਹੁਕਮ ਪਾਸ ਕਰਨ ਤੋਂ ਪਹਿਲਾਂ ਪਤੰਜਲੀ ਨੂੰ 50 ਲੱਖ ਰੁਪਏ ਜਮ੍ਹਾਂ ਕਰਨ ਦਾ ਨਿਰਦੇਸ਼ ਦੇਣਾ ਉਚਿਤ ਹੋਵੇਗਾ।