ਪਤੰਜਲੀ ਨੇ ਲਾਂਚ ਕੀਤੇ ਦੁੱਧ ਉਤਪਾਦ, ਮਿਲਣਗੇ ਬਜ਼ਾਰ ਨਾਲੋਂ ਸਸਤੇ ਦਹੀਂ-ਪਨੀਰ

05/27/2019 4:41:47 PM

ਨਵੀਂ ਦਿੱਲੀ — ਬਾਬਾ ਰਾਮਦੇਵ ਨੇ ਅੱਜ ਬਜ਼ਾਰ ਵਿਚ ਬਜ਼ਾਰ ਨਾਲੋਂ ਸਸਤੇ ਦੁੱਧ ਉਤਪਾਦ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਉਤਪਾਦਾਂ ਦੀ ਸੂਚੀ 'ਚ ਦਹੀਂ, ਛਾਛ, ਲੱਸੀ, ਪਨੀਰ, ਮੱਖਣ, ਟੋਨਡ ਮਿਲਕ ਲਾਂਚ ਕੀਤੇ ਗਏ ਹਨ।  ਬਾਬਾ ਰਾਮ ਦੇਵ ਨੇ ਦੱਸਿਆ ਕਿ ਹੋਰ ਕੰਪਨੀਆਂ ਨਾਲੋਂ ਪਤੰਜਲੀ ਦੇ ਦੁੱਧ ਉਤਪਾਦ ਬਜ਼ਾਰ ਨਾਲੋਂ ਸਸਤੇ ਮਿਲਣਗੇ। ਦਹੀਂ ਬਜ਼ਾਰ ਨਾਲੋਂ 5 ਰੁਪਏ ਸਸਤਾ ਮਿਲੇਗਾ। ਬਾਬਾ ਰਾਮਦੇਵ ਨੇ ਦੱਸਿਆ ਕਿ ਇਨ੍ਹਾਂ ਉਤਪਾਦਾਂ ਨੂੰ ਤਿਆਰ ਕਰਨ ਲਈ 15 ਹਜ਼ਾਰ ਕਿਸਾਨਾਂ ਤੋਂ ਦੁੱਧ ਲਿਆ ਜਾਵੇਗਾ। ਇਸ ਦੇ ਨਾਲ ਹੀ ਬਾਬਾ ਰਾਮ ਦੇਵ ਦੀ ਕੰਪਨੀ ਅਮੂਲ ਅਤੇ ਮਦਰ ਡੇਅਰੀ ਕੰਪਨੀਆਂ ਨਾਲੋਂ ਕਿਸਾਨਾਂ ਨੂੰ ਜ਼ਿਆਦਾ ਰਾਸ਼ੀ ਦਾ ਭੁਗਤਾਨ।
 


Related News