ਪਤੰਜਲੀ ਦਾ ਕਾਰੋਬਾਰ ਹੋਇਆ 25000 ਕਰੋਡ਼ ਤੋਂ ਪਾਰ : ਰਾਮਦੇਵ

01/25/2020 4:19:09 PM

ਨਵੀਂ ਦਿੱਲੀ — ਬਾਬਾ ਰਾਮਦੇਵ ਨੇ ਦਾਅਵਾ ਕੀਤਾ ਕਿ ਰੁਚੀ ਸੋਇਆ ਅਤੇ ਪਤੰਜਲੀ ਇਸ ਵਿੱਤੀ ਸਾਲ ’ਚ 25000 ਕਰੋਡ਼ ਰੁਪਏ ਦਾ ਕਾਰੋਬਾਰ ਕਰੇਗੀ ਅਤੇ ਅਗਲੇ ਸਾਲ ਤੱਕ ਦੇਸ਼ ਦੀ ਐੱਫ. ਐੱਮ. ਸੀ. ਜੀ. ਖੇਤਰ ਦੀ ਨੰਬਰ ਇਕ ਕੰਪਨੀ ਬਣ ਜਾਵੇਗੀ। ਸਵਾਮੀ ਰਾਮਦੇਵ ਨੇ ਕਿਹਾ ਕਿ ਰੁਚੀ ਸੋਇਆ ਦਾ ਇਸ ਵਿੱਤੀ ਸਾਲ ’ਚ 12,000 ਕਰੋਡ਼ ਅਤੇ ਪਤੰਜਲੀ ਦਾ 13,000 ਕਰੋਡ਼ ਰੁਪਏ ਦੇ ਕਾਰੋਬਾਰ ਕਰਨ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਦਾ ਅਗਲੇ ਇਕ ਸਾਲ ਦੌਰਾਨ ਕਾਰੋਬਾਰ 30 ਤੋਂ 40 ਹਜ਼ਾਰ ਕਰੋਡ਼ ਰੁਪਏ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਰੁਚੀ ਸੋਇਆ ਦੀ 4500 ਕਰੋਡ਼ ਰੁਪਏ ’ਚ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਿਨਾਂ ਅੈਕਵਾਇਰਮੈਂਟ ਕੀਤੀ ਗਈ ਹੈ।

ਯੋਗ ਗੁਰੂ ਨੇ ਕਿਹਾ ਕਿ ਯੂਨੀਲਿਵਰ ਹੁਣ ਤੱਕ ਐੱਫ. ਐੱਮ. ਸੀ. ਜੀ. ਖੇਤਰ ਦੀ ਨੰਬਰ ਇਕ ਕੰਪਨੀ ਹੈ ਪਰ ਅਗਲੇ ਸਾਲ ਤੱਕ ਉਨ੍ਹਾਂ ਦੀ ਕੰਪਨੀ ਇਹ ਸਥਾਨ ਹਾਸਲ ਕਰ ਲਵੇਗੀ।

ਬਾਬਾ ਰਾਮਦੇਵ ਨੇ ਖੁਰਾਕੀ ਤੇਲ ਦੀ ਦਰਾਮਦ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਇਸ ਮਾਮਲੇ ’ਚ 5 ਸਾਲ ’ਚ ਆਤਮਨਿਰਭਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਸਾਲਾਨਾ ਡੇਢ ਤੋਂ ਦੋ ਲੱਖ ਕਰੋਡ਼ ਰੁਪਏ ਦੇ ਖੁਰਾਕੀ ਤੇਲਾਂ ਦੀ ਦਾਰਮਦ ਕੀਤੀ ਜਾਂਦੀ ਹੈ, ਜਿਨ੍ਹਾਂ ’ਚ ਪਾਮ ਆਇਲ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਖੇਤਰ ’ਚ ਗੰਭੀਰਤਾ ਨਾਲ ਕੰਮ ਕਰੇ ਅਤੇ ਕੁਦਰਤੀ ਸੰਸਾਧਨਾਂ ਦੀ ਵਰਤੋਂ ਕਰੇ ਤਾਂ ਖੁਰਾਕੀ ਤੇਲ ਦੀ ਦਰਾਮਦ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੇ 2 ਤੋਂ 5 ਸਾਲਾਂ ਦੌਰਾਨ ਰੁਚੀ ਸੋਇਆ ਦੇ ਕਾਰੋਬਾਰ ’ਚ 3 ਤੋਂ 5 ਗੁਣਾ ਵਾਧੇ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਸੋਇਆਬੀਨ ਤੋਂ ਬਣੇ ਨਿਊਟਰੀਲਾ ਦੇ 3 ਨਵੇਂ ਉਤਪਾਦ ਬਾਜ਼ਾਰ ’ਚ ਜਲਦ ਜਾਰੀ ਕੀਤੇ ਜਾਣਗੇ।


Related News