ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਮਈ ''ਚ ਇਕ ਫੀਸਦੀ ਡਿੱਗੀ

06/14/2019 2:35:01 PM

ਨਵੀਂ ਦਿੱਲੀ—ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਮਈ ਮਹੀਨੇ 'ਚ ਇਕ ਫੀਸਦੀ ਡਿੱਗ ਕੇ 2,51,049 ਇਕਾਈਆਂ 'ਤੇ ਰਹੀ। ਇਕ ਸਾਲ ਪਹਿਲਾਂ ਇਸ ਮਹੀਨੇ 2,53,463 ਵਾਹਨਾਂ ਦੀ ਵਿਕਰੀ ਹੋਈ ਸੀ। ਵਾਹਨ ਵਿਕਰੇਤਾਵਾਂ ਦੇ ਸੰਘ ਐੱਫ.ਏ.ਡੀ.ਏ. ਨੇ ਇਹ ਜਾਣਕਾਰੀ ਦਿੱਤੀ ਹੈ। ਫੈਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ ਦੇ ਅਨੁਸਾਰ ਸਮੀਖਿਆਧੀਨ ਸਮੇਂ 'ਚ ਦੋਪਹੀਆ ਵਾਹਨਾਂ ਦੀ ਵਿਕਰੀ 8.6 ਫੀਸਦੀ ਡਿੱਗ ਕੇ 14,07,361 ਇਕਾਈ ਰਹੀ। ਇਸ ਦੀ ਤੁਲਨਾ 'ਚ ਮਈ 2018 'ਚ 15,40,377 ਦੋਪਹੀਆ ਵਾਹਨ ਵੇਚੇ ਸਨ। ਵਪਾਰਕ ਵਾਹਨਾਂ ਦੀ ਵਿਕਰੀ 7.8 ਫੀਸਦੀ ਘਟ ਕੇ 62,551 ਇਕਾਈ 'ਤੇ ਰਹੀ ਜੋ ਇਸ ਤੋਂ ਪਿਛਲੇ ਸਾਲ ਇਸ ਦੌਰਾਨ 67,847 ਵਾਹਨ ਸੀ। ਮਈ ਮਹੀਨੇ 'ਚ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਚਾਰ ਫੀਸਦੀ ਡਿੱਗ ਕੇ 50,959 ਵਾਹਨਾਂ 'ਤੇ ਰਹੀ। ਮਈ 2018 'ਚ ਇਹ ਆਂਕੜਾ 53,108 ਵਾਹਨ ਸੀ। ਵੱਖ-ਵੱਖ ਸ਼੍ਰੇਣੀਆਂ 'ਚ ਸਾਰੇ ਵਾਹਨਾਂ ਦੀ ਕੁੱਲ ਵਿਕਰੀ 7.5 ਫੀਸਦੀ ਡਿੱਗ ਕੇ 17,71,920 ਇਕਾਈ 'ਤੇ ਰਹੀ, ਜੋ ਇਸ ਤੋਂ ਪਿਛਲੇ ਸਾਲ ਮਈ 'ਚ 19,14,795 ਵਾਹਨ ਸੀ।


Aarti dhillon

Content Editor

Related News