17 ਵੱਡੀਆਂ ਯਾਤਰੀ ਵਾਹਨ ਕੰਪਨੀਆਂ 'ਚੋਂ ਨੌ ਦੀ ਵਿਕਰੀ ਅਪ੍ਰੈਲ-ਅਕਤੂਬਰ 'ਚ ਘਟੀ

Sunday, Nov 11, 2018 - 04:22 PM (IST)

17 ਵੱਡੀਆਂ ਯਾਤਰੀ ਵਾਹਨ ਕੰਪਨੀਆਂ 'ਚੋਂ ਨੌ ਦੀ ਵਿਕਰੀ ਅਪ੍ਰੈਲ-ਅਕਤੂਬਰ 'ਚ ਘਟੀ

ਨਵੀਂ ਦਿੱਲੀ—ਦੇਸ਼ 'ਚ ਯਾਤਰੀ ਵਾਹਨ ਵੇਚਣ ਵਾਲੀਆਂ 17 ਵੱਡੀਆਂ ਕੰਪਨੀਆਂ 'ਚੋਂ ਕਰੀਬ ਅੱਧੀ ਦੀ ਵਿਕਰੀ 'ਚ ਅਪ੍ਰੈਲ-ਅਕਤੂਬਰ ਦੇ ਵਿਚਕਾਰ ਗਿਰਾਵਟ ਦੇਖੀ ਗਈ ਹੈ। ਇਸ 'ਚ ਕੌਮਾਂਤਰੀ ਬਰਾਂਡਾਂ ਦੀ ਵਿਕਰੀ 'ਚ ਗਿਰਾਵਟ ਮੁੱਖ ਤੌਰ 'ਤੇ ਹੋਈ ਹੈ। ਵਾਹਨ ਵਿਨਿਰਮਾਤਾ ਕੰਪਨੀਆਂ ਦੇ ਸੰਗਠਨ ਸਿਯਾਮ ਨੇ ਆਪਣੀ ਨਵੀਨਤਮ ਰਿਪੋਰਟ 'ਚ ਕਿਹਾ ਹੈ ਕਿ ਨੌ ਕੰਪਨੀਆਂ ਦੀ ਵਿਕਰੀ ਅਪ੍ਰੈਲ-ਅਕਤੂਬਰ ਦੇ ਵਿਚਕਾਰ ਘਟੀ ਹੈ। 
ਜਾਣੋ ਕਿਸ ਕੰਪਨੀ ਦੀ ਹੋਈ ਕਿੰਨੀ ਵਿਕਰੀ
—ਮੁੱਖ ਕੌਮਾਂਤਰੀ ਬ੍ਰਾਂਡਸ 'ਚੋਂ ਫਾਕਸਵੈਗਨ, ਰੈਨੋ ਨਿਸਾਨ ਅਤੇ ਸਕੋਡਾ ਦੀ ਵਿਕਰੀ ਇਸ ਦੌਰਾਨ ਭਾਰਤੀ ਬਾਜ਼ਾਰ 'ਚ ਘਟੀ ਹੈ। 
—ਫਾਕਸਵੈਗਨ ਇੰਡੀਆ ਦੀ ਘਰੇਲੂ ਵਿਕਰੀ ਇਸ ਸਮੇਂ 'ਚ 24.28 ਫੀਸਦੀ ਘਟ ਕੇ 21,367 ਵਾਹਨ ਰਹੀ। ਰੈਨੋ ਇੰਡੀਆ ਦੀ ਵਿਕਰੀ ਵੀ 26.17 ਫੀਸਦੀ ਘਟ ਕੇ 47,064 ਵਾਹਨ ਰਹੀ। 
—ਮੋਟਰਜ਼ ਇੰਡੀਆ ਦੀ ਵਿਕਰੀ ਸਾਲਾਨਾ ਆਧਾਰ 'ਤੇ 26.81 ਫੀਸਦੀ ਘਟ ਕੇ 22,905 ਇਕਾਈ ਰਹੀ। 

PunjabKesari
—ਸਕੋਡਾ ਆਟੋ ਇੰਡੀਆ ਦਾ ਵਿਕਰੀ 1.48 ਫੀਸਦੀ ਘਟ ਕੇ 9,919 ਵਾਹਨ, ਇਸੁਜੁ ਮੋਟਰਜ਼ ਇੰਡੀਆ ਦੀ ਵਿਕਰੀ 18.32 ਫੀਸਦੀ ਘਟ ਕੇ 1,248 ਇਕਾਈ ਰਹੀ।
—ਫਿਏਟ ਇੰਡੀਆ ਨੇ ਇਸ ਦੌਰਾਨ ਸਿਰਫ 481 ਵਾਹਨ ਵੇਚੇ ਜੋ ਪਿਛਲੇ ਵਿੱਤੀ ਸਾਲ ਦੇ ਇਸ ਸਮੇਂ 'ਚ ਕੀਤੀ ਗਈ ਵਿਕਰੀ 'ਚੋਂ 69.9 ਫੀਸਦੀ ਘੱਟ ਹੈ। 
—ਫੋਰਸ ਇੰਡੀਆ ਦੀ ਵਿਕਰੀ 'ਚ 16.88 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਉਸ ਨੇ ਕੁੱੱਲ 1,246 ਵਾਹਨ ਵੇਚੇ।
—ਮਹਿੰਦਰਾ ਇਲੈਕਟ੍ਰਿਕ ਮੋਬਾਲਿਟੀ ਦੀ ਵਿਕਰੀ 32.04 ਫੀਸਦੀ ਘਟ ਕੇ 333 ਇਕਾਈ ਰਹੀ।  
—ਹਿੰਦੁਸਤਾਨ ਮੋਟਰਸ ਫਾਈਨੈਂਸ ਕਾਰਪੋਰੇਸ਼ਨ ਦੀ ਵਿਕਰੀ ਵੀ 44.57 ਫੀਸਦੀ ਘਟ ਕੇ 189 ਇਕਾਈ ਰਹੀ।
—ਦੇਸ਼ ਦੀ ਸਭ ਤੋਂ ਵੱਡੀ ਵਾਹਨ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਅਪ੍ਰੈਲ-ਅਕਤੂਬਰ 'ਚ 9.1 ਫੀਸਦੀ ਵਧ ਕੇ 10,44,749 ਵਾਹਨ ਰਹੀ। 
—ਟਾਟਾ ਮੋਟਰਜ਼ ਦੀ ਵਿਕਰੀ ਇਸ ਦੌਰਾਨ 25.65 ਫੀਸਦੀ, ਹੋਂਡ ਕਾਰਸ ਇੰਡੀਆ ਦੀ ਵਿਕਰੀ 2.98 ਫੀਸਦੀ ਅਤੇ ਟੋਇਟਾ ਕਿਲੋਰਸਕਰ ਮੋਟਰ ਦੀ ਵਿਕਰੀ 14.69 ਫੀਸਦੀ ਵਧੀ। 


author

Aarti dhillon

Content Editor

Related News