EV ਮੋਟਰਸ ਇੰਡੀਆ ਅਤੇ ਹੀਰੋ ਇਲੈਕਟ੍ਰਿਕ ਨੇ ਕੀਤੀ ਹਿੱਸੇਦਾਰੀ
Thursday, Sep 03, 2020 - 01:55 PM (IST)
ਨਵੀਂ ਦਿੱਲੀ(ਯੂ. ਐੱਨ. ਆਈ.) – ਈ. ਵੀ. ਮੋਟਰਜਸ ਇੰਡੀਆ (ਈ. ਵੀ. ਐੱਮ.) ਅਤੇ ਹੀਰੋ ਇਲੈਕਟ੍ਰਿਕ ਨੇ ਅੱਜ ਆਪਣੀ ਹਿੱਸੇਦਾਰੀ ਦਾ ਐਲਾਨ ਕੀਤਾ। ਇਸ ਸਾਂਝੇਦਾਰੀ ਦੇ ਤਹਿਤ ਦੋਹਾਂ ਕੰਪਨੀਆਂ ਲਾਸਟੋ ਮਾਈਲ ਡਿਲਿਵਰੀ ਆਪ੍ਰੇਸ਼ਨ ਲਈ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਂਣ ਲਈ ਆਪਣਾ ਸਹਿਯੋਗ ਦੇਵੇਗੀ ਅਤੇ ਇਕ ਅਨੋਖਾ ਪ੍ਰਸਤਾਵ ਆਫਰ ਕਰੇਗੀ।
ਈ. ਵੀ. ਮੋਟਰਸ ਜੋ ਇਕ ਸੰਪੂਰਣ ਟਰਨ ਦੀ ਇਲੈਕਟ੍ਰਿਕ ਵਾਹਨ ਸਲਿਊਸ਼ਨ ਪ੍ਰੋਵਾਈਡਰ ਹੈ, ਹੀਰੋ ਦੇ ਇਲੈਕਟ੍ਰਿਕ ਵਾਹਨਾਂ ਲਈ ਉੱਨਤ ਬੈਟਰੀ ਸਲਿਊਸ਼ਨ ਪ੍ਰਦਾਨ ਕਰੇਗਾ ਅਤੇ ਨਾਲ ਹੀ ਚਾਰਜਿੰਗ ਇਨਫ੍ਰਾਸਟ੍ਰਕਚਰ ਵੀ ਮੁਹੱਈਆ ਕਰਵਾਏਗਾ। ਕੌਮੀ ਪੱਧਰ ’ਤੇ ਇਸ ਨੂੰ ਲਾਂਚ ਕਰਨ ਤੋਂ ਪਹਿਲਾਂ ਅਗਲੇ 12 ਮਹੀਨਿਆਂ ’ਚ ਕੁਝ ਸ਼ਹਿਰਾਂ ’ਚ ਕਰੀਬ 10,000 ਈ-ਬਾਈਕਸ ਨਾਲ ਇਕ ਪਾਇਲਟ ਪ੍ਰਾਜੈਕਟ ਚਲਾਉਣ ਦੀ ਯੋਜਨਾ ਹੈ। ਇਨ੍ਹਾਂ ਸਲਿਊਸ਼ਨਸ ਨੂੰ ਈ-ਕਾਮਰਸ, ਆਨਲਾਈਨ ਫੂਡ, ਫਲੀਟ ਆਪ੍ਰੇਟਰਸ ਅਤੇ ਕੋਰੀਅਰ ਡਿਲਿਵਰੀ ਬਿਜਨੈੱਸ ਸਮੇਤ ਲਾਸਟ ਮਾਈਲ ਡਿਲਿਵਰੀ ਆਪ੍ਰੇਟਰਸ ਦੀਆਂ ਲੋੜਾਂ ਅਤੇ ਆਸਾਂ ਨੂੰ ਪੂਰਾ ਕਰਨ ਲਈ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਹੈ।
ਇਹ ਵੀ ਦੇਖੋ : ਈਸ਼ਾ ਅਤੇ ਆਕਾਸ਼ ਅੰਬਾਨੀ ਫਾਰਚਿਊਨ ‘40 ਅੰਡਰ 40’ ਦੀ ਸੂਚੀ ’ਚ ਸ਼ਾਮਲ
ਇਸ ਹਿੱਸੇਦਾਰੀ ’ਤੇ ਗੱਲ ਕਰਦੇ ਹੋਏ ਹੀਰੋ ਇਲੈਕਟ੍ਰਿਕ ਦੇ ਸੀ. ਈ. ਓ. ਸੋਹਿੰਦਰ ਗਿੱਲ ਨੇ ਕਿਹਾ ਕਿ 30 ਮਿੰਟ ’ਚ ਚਾਰਜਿੰਗ ਅਤੇ ਨਾਲ ਹੀ ਇਸ ਨੂੰ ਖਰੀਦਣ ਦਾ ਆਸਾਨ ਮਾਡਲ ਈ. ਵੀ. ਉਦਯੋਗ ਲਈ ਬਹੁਤ ਵੱਡੀ ਤਬਦੀਲੀ ਲਿਆਉਣ ਵਾਲਾ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਨਾਲ ਤਿੰਨ ਅਹਿਮ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ-ਰੇਂਜ ਨੂੰ ਲੈ ਕੇ ਚਿੰਤਾ, ਬੈਟਰੀ ਬਦਲਣ ਦਾ ਖਰਚ ਅਤੇ ਉੱਚ ਐਕਵਾਇਰ ਮੁੱਲ।
ਇਹ ਵੀ ਦੇਖੋ : FSSAI ਦਾ ਵੱਡਾ ਫ਼ੈਸਲਾ! ਸਕੂਲ ਕੰਟੀਨ ਦੇ ਭੋਜਨ ਪਦਾਰਥਾਂ ਸਣੇ ਮਿਡ ਡੇ ਮੀਲ ਲਈ ਲਾਗੂ ਹੋਣਗੇ ਇਹ