ਮਲੇਸ਼ੀਆ ਤੋਂ ਇਸ ਸਾਲ 25 ਲੱਖ ਟਨ ਪਾਮ ਤੇਲ ਦਾ ਆਯਾਤ ਕਰ ਸਕਦਾ ਹੈ ਭਾਰਤ

07/31/2019 11:13:44 AM

ਨਵੀਂ ਦਿੱਲੀ—ਭਾਰਤ ਦੀ ਮਲੇਸ਼ੀਆ ਤੋਂ 25 ਲੱਖ ਟਨ ਪਾਮ ਤੇਲ ਦਾ ਆਯਾਤ ਕਰਨ ਦੀ ਸੰਭਾਵਨਾ ਹੈ। ਖਾਧ ਤੇਲਾਂ 'ਤੇ ਪੰਜ ਫੀਸਦੀ ਦੇ ਤਰਜ਼ੀਹੀ ਚਾਰਜ ਦੀ ਵਜ੍ਹਾ ਨਾਲ ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ। ਮਲੇਸ਼ੀਆ ਪਾਮ ਤੇਲ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਲਿਆਣ ਸੁੰਦਰਮ ਨੇ ਇਥੇ ਮਲੇਸ਼ੀਆ-ਪਾਮ ਆਇਲ ਟ੍ਰੇਡ ਫੇਅਰ ਐਂਡ ਸੈਮੀਨਾਰ ਨੂੰ ਦੱਸਿਆ ਕਿ ਸਾਲ 2018 'ਚ ਭਾਰਤ ਨੇ ਮਲੇਸ਼ੀਆ ਤੋਂ 21.8 ਲੱਖ ਟਨ ਪਾਮ ਤੇਲ ਦਾ ਆਯਾਤ ਕੀਤਾ ਸੀ। ਇਸ ਸਾਲ ਪਾਮ ਤੇਲ 'ਤੇ ਸਾਡੇ ਪੰਜ ਫੀਸਦੀ ਦੇ ਤਰਜ਼ੀਹੀ ਚਾਰਜ ਦੀ ਵਜ੍ਹਾ ਨਾਲ ਅਸੀਂ ਆਯਾਤ ਦੇ ਵਧ ਕੇ 25 ਲੱਖ ਟਨ ਤੱਕ ਪਹੁੰਚਣ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤੀ 'ਚ ਦੋ ਕਰੋੜ ਟਨ ਖਾਧ ਤੇਲ ਦੀ ਖਪਤ ਹੈ ਜਦੋਂਕਿ ਉਤਪਾਦਨ ਸਿਰਫ ਇਕ ਕਰੋੜ ਟਨ ਦਾ ਹੁੰਦਾ ਹੈ। ਅਜਿਹੇ 'ਚ ਬਾਕੀ ਜ਼ਰੂਰਤ ਨੂੰ ਪੂਰਾ ਕਰਨ ਲਈ ਤੇਲ ਦਾ ਆਯਾਤ ਕੀਤਾ ਜਾਂਦਾ ਹੈ। ਸੁੰਦਰਮ ਨੇ ਕਿਹਾ ਕਿ ਅਸੀਂ ਭਾਰਤ 'ਚ ਪਾਮ ਤੇਲ ਲਈ ਬਹੁਤ ਜ਼ਿਆਦਾ ਸੰਭਾਵਨਾਵਾਂ ਦੇਖ ਰਹੇ ਹਾਂ। ਇਸ ਮੌਕੇ 'ਤੇ ਮਲੇਸ਼ੀਆ ਦੀ ਪਹਿਲੀ ਉਦਯੋਗ ਮੰਤਰੀ ਟੇਰੇਸਾ ਕੋਕ ਨੇ ਕਿਹਾ ਕਿ 2018 'ਚ ਮਲੇਸ਼ੀਆ ਅਤੇ ਭਾਰਤ ਦੇ ਵਿਚਕਾਰ ਵਪਾਰ 2.2 ਫੀਸਦੀ ਵਧ ਕੇ 15.56 ਅਰਬ ਡਾਲਰ ਦਾ ਹੋ ਗਿਆ ਹੈ।


Related News