ਪਾਕਿਸਤਾਨ ਨੂੰ ਮਿਲੇ ਤੇਲ ਅਤੇ ਗੈਸ ਦੇ ਭੰਡਾਰ, ਡਾਵਾਂਡੋਲ ਆਰਥਿਕਤਾ ਨੂੰ ਮਿਲੇਗਾ ਹੁਲਾਰਾ
Thursday, Jul 16, 2020 - 06:55 PM (IST)
ਨਵੀਂ ਦਿੱਲੀ — ਪਾਕਿਸਤਾਨ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਰਾਹਤ ਦੀ ਖ਼ਬਰ ਇਹ ਹੈ ਕਿ ਉਸਨੂੰੰ ਤੇਲ ਅਤੇ ਗੈਸ ਦਾ ਨਵਾਂ ਭੰਡਾਰ ਮਿਲਿਆ ਹੈ। ਇਹ ਭੰਡਾਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਤਾਲ ਬਲਾਕ ਦੇ ਮਮੀਖੇਲ ਖੂਹ ਵਿਚੋਂ ਲੱਭਿਆ ਗਿਆ ਹੈ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਦੇ ਅਨੁਸਾਰ, ਇਸ ਨਵੇਂ ਭੰਡਾਰਾਂ ਦੇ ਮਿਲ ਜਾਣ 'ਤੇ ਆਪਣੀਆਂ ਊਰਜਾ ਲੋੜਾਂ ਦੀ ਪੂਰਤੀ ਲਈ ਦਰਾਮਦ 'ਤੇ ਪਾਕਿਸਤਾਨ ਦੀ ਨਿਰਭਰਤਾ ਘੱਟ ਜਾਵੇਗੀ। ਇਸ ਨਾਲ ਦਰਾਮਦ 'ਤੇ ਪਾਕਿਸਤਾਨ ਦੇ ਖਰਚੇ ਵੀ ਘੱਟ ਹੋਣਗੇ।ਪਾਕਿਸਤਾਨ ਨੇ ਮਾਰਚ 2020 ਵਿਚ ਪ੍ਰਤੀ ਦਿਨ 85000 ਬੈਰਲ ਤੇਲ ਦਾ ਉਤਪਾਦਨ ਕੀਤਾ।
ਪਾਕਿਸਤਾਨ ਨੂੰ ਮਿਲੀ ਵੱਡੀ ਰਾਹਤ
ਹਾਲਾਂਕਿ ਪਾਕਿਸਤਾਨ ਆਪਣੀਆਂ ਤੇਲ ਦੀਆਂ ਜ਼ਰੂਰਤ ਦਾ 80 ਪ੍ਰਤੀਸ਼ਤ ਸਿਰਫ ਦਰਾਮਦਾਂ ਦੁਆਰਾ ਪੂਰਾ ਕਰਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਪ੍ਰਤੀ ਦਿਨ 4 ਅਰਬ ਘਣ ਫੁੱਟ ਤੋਂ ਘੱਟ ਗੈਸ ਦਾ ਉਤਪਾਦਨ ਕਰਦਾ ਹੈ, ਜਦੋਂ ਕਿ ਇਸਦੀ ਲੋੜ 7 ਅਰਬ ਘਣ ਫੁੱਟ ਹੈ। ਗੈਸ ਦੀ ਮੰਗ ਨੂੰ ਪੂਰਾ ਕਰਨ ਲਈ ਵੀ ਪਾਕਿਸਤਾਨ ਦਰਾਮਦ 'ਤੇ ਨਿਰਭਰ ਹੈ। ਪਾਕਿਸਤਾਨ ਦੇ ਅੰਕੜਾ ਬਿਓਰੋ (ਪੀਬੀਐਸ) ਦੇ ਅਨੁਸਾਰ, ਪਾਕਿਸਤਾਨ ਆਪਣੀ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ 9.8 ਬਿਲੀਅਨ ਡਾਲਰ ਦੀ ਦਰਾਮਦ ਕਰਦਾ ਹੈ, ਜੋ ਇਸਦੀ ਕੁੱਲ ਦਰਾਮਦ ਦਾ ਲਗਭਗ ਇਕ ਚੌਥਾਈ ਹਿੱਸਾ ਹੈ। ਪਾਕਿਸਤਾਨ ਨੇ ਪਿਛਲੇ ਜੁਲਾਈ ਤੋਂ ਮਈ ਤੱਕ ਕੁੱਲ 40.86 ਅਰਬ ਡਾਲਰ ਦੀ ਦਰਾਮਦ ਕੀਤੀ ਹੈ।
ਇਹ ਵੀ ਦੇਖੋ : ਦਵਾਈ ਅਸਲੀ ਹੈ ਜਾਂ ਨਕਲੀ, ਦੱਸੇਗਾ QR ਕੋਡ!
ਪਾਕਿਸਤਾਨ ਆਇਲਫੀਲਡਜ਼ ਲਿਮਟਿਡ (ਪੀਓਐਲ) ਨੇ ਮੰਗਲਵਾਰ ਨੂੰ ਪਾਕਿਸਤਾਨ ਸਟਾਕ ਐਕਸਚੇਂਜ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਤੇਲ ਅਤੇ ਗੈਸ ਖੂਹ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਵਿਚ ਪ੍ਰਤੀ ਦਿਨ 3240 ਬੈਰਲ ਤੇਲ ਅਤੇ 16.12 ਮਿਲੀਅਨ ਸਟੈਂਡਰਡ ਕਿਊਬਿਕ ਫੁੱਟ ਗੈਸ ਪੈਦਾ ਕਰਨ ਦੀ ਸਮਰੱਥਾ ਹੈ। ਸਾਊਦੀ ਅਰਬ ਕੋਲ ਅੰਦਾਜ਼ਨ 266 ਅਰਬ ਬੈਰਲਸ ਤੇਲ ਭੰਡਾਰ ਹੈ।
ਇਹ ਵੀ ਦੇਖੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਨਿੱਜੀ ਹਸਪਤਾਲਾਂ 'ਚ ਵੀ ਸਸਤਾ ਹੋਵੇਗਾ 'ਕੋਰੋਨਾ' ਦਾ ਇਲਾਜ
9 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਕੰਮ
ਬ੍ਰੋਕਰੇਜ ਹਾਊਸ ਦੇ ਅਨੁਸਾਰ ਮਾਮੀਖੇਲ ਸਾਊਥ-01 ਦੀ ਖੁਦਾਈ ਦਾ ਕੰਮ ਅਕਤੂਬਰ 2019 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ 23 ਮਈ 2020 ਨੂੰ 4939 ਮੀਟਰ ਦੀ ਡੂੰਘਾਈ ਤੱਕ ਖੁਦਾਈ ਕੀਤੀ ਗਈ ਸੀ। ਉਸ ਤੋਂ ਬਾਅਦ ਹਾਈਡਰੋਕਾਰਬਨ ਭੰਡਾਰ ਦਾ ਪਤਾ ਲਗਾਇਆ ਗਿਆ।
ਤਕਰੀਬਨ ਇਕ ਸਾਲ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੱਡੀ ਆਸ ਨਾਲ ਪਾਕਿਸਤਾਨ ਵਿਚ ਏਸ਼ੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਮਿਲਣ ਦੀ ਉਮੀਦ ਜ਼ਾਹਰ ਕੀਤੀ ਸੀ। ਇਮਰਾਨ ਖਾਨ ਨੇ ਕਿਹਾ ਕਿ ਜੇ ਇਹ ਵੱਡਾ ਭੰਡਾਰ ਪਾਕਿਸਤਾਨ ਵਿਚ ਮਿਲ ਜਾਂਦਾ ਹੈ ਤਾਂ ਦੇਸ਼ ਦੀ ਕਿਸਮਤ ਬਦਲ ਜਾਵੇਗੀ। ਪਾਕਿਸਤਾਨੀ ਅਧਿਕਾਰੀਆਂ ਨੇ ਵੀ ਅੰਦਾਜ਼ਾ ਲਗਾਇਆ ਸੀ ਕਿ ਪਾਕਿਸਤਾਨ ਦੇ ਤੇਲ ਭੰਡਾਰ 100 ਅਰਬ ਬੈਰਲ ਦੇ ਅੰਕੜੇ ਨੂੰ ਪਾਰ ਕਰ ਸਕਦੇ ਹਨ। ਹਾਲਾਂਕਿ ਕੇਕਰਾ -1 ਵਿਚ 6000 ਫੁੱਟ ਤੋਂ ਵੱਧ ਖੁਦਾਈ ਕਰਨ ਦੇ ਬਾਅਦ ਵੀ ਤੇਲ ਦਾ ਭੰਡਾਰ ਨਹੀਂ ਮਿਲਿਆ।
ਇਹ ਵੀ ਦੇਖੋ : ਇਨ੍ਹਾਂ ਬੈਂਕਾਂ ਦੇ ਖਾਤਾਧਾਰਕਾਂ ਨੂੰ ਝਟਕਾ, 1 ਅਗਸਤ ਤੋਂ ਬਦਲ ਰਹੇ ਨੇ ਇਹ ਨਿਯਮ
ਇਸ ਤੋਂ ਬਾਅਦ ਮਾਰਚ 2019 ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹ ਜਲਦੀ ਹੀ ਦੇਸ਼ ਨਾਲ ਇੱਕ ਚੰਗੀ ਖ਼ਬਰ ਦੇਣ ਵਾਲੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵੀ ਆਪਣੇ ਦੇਸ਼ ਵਾਸੀਆਂ ਨੂੰ ਅਰਦਾਸ ਕਰਨ ਦੀ ਅਪੀਲ ਕੀਤੀ ਸੀ ਕਿ ਤੇਲ ਭੰਡਾਰ ਬਾਰੇ ਸਾਰੀਆਂ ਉਮੀਦਾਂ ਸੱਚ ਸਾਬਤ ਹੋਣ। ਹਾਲਾਂਕਿ ਅੰਤ ਵਿਚ ਇਮਰਾਨ ਖਾਨ ਨਿਰਾਸ਼ ਹੋਏ। ਕੁਝ ਆਲੋਚਕਾਂ ਨੇ ਸਰਕਾਰ ਦੇ ਅਜਿਹੇ ਰਵੱਈਏ ਦੀ ਨਿੰਦਾ ਕਰਦੇ ਹੋਏ ਇਸ ਨੂੰ ਜਾਣ-ਬੁੱਝ ਕੇ ਨਿਵੇਸ਼ ਹਾਸਲ ਕਰਨ ਦਾ ਢੰਗ ਦੱਸਿਆ ਸੀ।
ਇਹ ਵੀ ਦੇਖੋ : ਇਨਕਮ ਟੈਕਸ ਦੀ ਇਹ ਛੋਟ ਦੁਬਾਰਾ ਨਹੀਂ ਮਿਲੇਗੀ, 30 ਸਤੰਬਰ ਤੱਕ ਪੂਰਾ ਕਰ ਲਓ ਇਹ ਕੰਮ