ਪਾਕਿਸਤਾਨ ਨੂੰ ਇਸ ਮਹੀਨੇ IMF ਤੋਂ 70 ਕਰੋੜ ਅਮਰੀਕੀ ਡਾਲਰ ਮਿਲਣ ਦੀ ਉਮੀਦ

Tuesday, Jan 02, 2024 - 03:18 PM (IST)

ਪਾਕਿਸਤਾਨ ਨੂੰ ਇਸ ਮਹੀਨੇ IMF ਤੋਂ 70 ਕਰੋੜ ਅਮਰੀਕੀ ਡਾਲਰ ਮਿਲਣ ਦੀ ਉਮੀਦ

ਇਸਲਾਮਾਬਾਦ (ਭਾਸ਼ਾ) - ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਆਈਐਮਐਫ ਤੋਂ ਅਗਲੀ ਕਿਸ਼ਤ ਵਜੋਂ 70 ਕਰੋੜ ਅਮਰੀਕੀ ਡਾਲਰ ਮਿਲਣ ਦੀ ਉਮੀਦ ਹੈ। ਇਹ ਗੱਲ ਮੰਗਲਵਾਰ ਨੂੰ ਇਕ ਮੀਡੀਆ ਖਬਰ 'ਚ ਕਹੀ ਗਈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਕਾਰਜਕਾਰੀ ਬੋਰਡ ਦੀ 11 ਜਨਵਰੀ ਨੂੰ ਹੋਣ ਵਾਲੀ ਬੈਠਕ 'ਚ ਇਸ 'ਤੇ ਚਰਚਾ ਹੋ ਸਕਦੀ ਹੈ।

ਇਹ ਵੀ ਪੜ੍ਹੋ :    RBI ਦੀ ਵਧੀ ਚਿੰਤਾ, ਮੋਟਾ ਕਰਜ਼ਾ ਲੈਣਗੀਆਂ ਇਨ੍ਹਾਂ ਸੂਬਿਆਂ ਦੀਆਂ ਨਵੀਂਆਂ ਸਰਕਾਰਾਂ

ਅਖਬਾਰ 'ਡਾਨ' ਦੀ ਖਬਰ ਮੁਤਾਬਕ ਵਾਸ਼ਿੰਗਟਨ ਸਥਿਤ IMF ਦਾ ਬੋਰਡ ਮੌਜੂਦਾ 3 ਅਰਬ ਡਾਲਰ ਦੇ 'ਸਟੈਂਡ-ਬਾਏ ਆਰੇਂਜਮੈਂਟ' (SBA) ਦੇ ਤਹਿਤ ਪਾਕਿਸਤਾਨ ਨੂੰ 70 ਕਰੋੜ ਅਮਰੀਕੀ ਡਾਲਰ ਦੀ ਅਗਲੀ ਕਿਸ਼ਤ ਦੀ ਸੰਭਾਵਤ ਵੰਡ 'ਤੇ ਚਰਚਾ ਕਰਨ ਅਤੇ ਸੰਭਾਵਿਤ ਰੂਪ ਨਾਲ ਅੰਤਿਮ ਪ੍ਰਵਾਨਗੀ ਦੇਣ ਲਈ ਤਿਆਰ ਹੈ। ਆਈਐਮਐਫ ਦੇ ਕਾਰਜਕਾਰੀ ਬੋਰਡ ਕੈਲੰਡਰ ਅਨੁਸਾਰ ਆਗਾਮੀ ਮੀਟਿੰਗਾਂ 8, 10 ਅਤੇ 11 ਜਨਵਰੀ ਨੂੰ ਹੋਣੀਆਂ ਹਨ, ਜਿਸ ਵਿੱਚ ਆਖਰੀ ਦਿਨ ਪਾਕਿਸਤਾਨ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ :   ਇਹ ਵੱਡੇ ਬਦਲਾਅ ਘਟਾ ਦੇਣਗੇ EV ਦੀਆਂ ਕੀਮਤਾਂ, ਈਂਧਣ ਵਾਹਨਾਂ ਨਾਲੋਂ ਹੋਣਗੀਆਂ ਸਿਰਫ਼ 15 ਫ਼ੀਸਦੀ ਮਹਿੰਗੀਆਂ

ਮੌਜੂਦਾ IMF ਪ੍ਰੋਗਰਾਮ ਅਪ੍ਰੈਲ ਦੇ ਦੂਜੇ ਹਫਤੇ ਖਤਮ ਹੋ ਸਕਦਾ ਹੈ। ਇਸਦੀ ਕੁੱਲ ਰਕਮ 3 ਅਰਬ ਅਮਰੀਕੀ ਡਾਲਰ ਹੈ, ਜਿਸ ਵਿੱਚੋਂ 1.8 ਅਰਬ ਅਮਰੀਕੀ ਡਾਲਰ ਬਾਕੀ ਹੈ। 1.2 ਅਰਬ ਡਾਲਰ ਦੀ ਪਹਿਲੀ ਕਿਸ਼ਤ ਜੁਲਾਈ ਵਿੱਚ ਜਾਰੀ ਕੀਤੀ ਗਈ ਸੀ। ਨਵੰਬਰ 2023 ਵਿੱਚ ਪਾਕਿਸਤਾਨ ਦੇ SBA ਅਧੀਨ ਪਹਿਲੀ ਸਮੀਖਿਆ ਦੇ ਸਬੰਧ ਵਿੱਚ IMF ਸਟਾਫ ਅਤੇ ਪਾਕਿਸਤਾਨੀ ਅਧਿਕਾਰੀਆਂ ਵਿਚਕਾਰ ਇੱਕ ਸਟਾਫ-ਪੱਧਰ ਦਾ ਸਮਝੌਤਾ ਹੋਇਆ ਸੀ।

ਇਹ ਵੀ ਪੜ੍ਹੋ :     ਬਿੱਲ ਦਿੰਦੇ ਸਮੇਂ ਗਾਹਕ ਕੋਲੋਂ ਫ਼ੋਨ ਨੰਬਰ ਲੈਣਾ ਪਿਆ ਭਾਰੀ , ਹੁਣ Coffee shop ਨੂੰ ਦੇਣਾ ਪਵੇਗਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News