ਸਰਕਾਰ ਵੱਲੋਂ MSP 'ਤੇ ਹੁਣ ਤੱਕ 558 ਲੱਖ ਟਨ ਝੋਨੇ ਦੀ ਰਿਕਾਰਡ ਖ਼ਰੀਦ

01/15/2021 11:26:17 PM

ਨਵੀਂ ਦਿੱਲੀ- ਸਾਉਣੀ ਦੀ ਚੱਲ ਰਹੀ ਖ਼ਰੀਦ ਵਿਚਕਾਰ ਹੁਣ ਤੱਕ ਸਰਕਾਰ ਰਿਕਾਰਡ 558 ਲੱਖ ਟਨ ਝੋਨਾ ਕਿਸਾਨਾਂ ਕੋਲੋਂ ਖ਼ਰੀਦ ਚੁੱਕੀ ਹੈ, ਜੋ ਪਿਛਲੇ ਸਾਲ ਨਾਲੋਂ 27.15 ਫ਼ੀਸਦੀ ਜ਼ਿਆਦਾ ਹੈ। ਇਸ ਵਿਚੋਂ ਤਕਰੀਬਨ 50 ਫ਼ੀਸਦੀ ਖ਼ਰੀਦ ਪੰਜਾਬ ਅਤੇ ਹਰਿਆਣਾ ਵਿਚ ਮਿਲ ਕੇ ਕੀਤੀ ਗਈ ਹੈ।

ਖੁਰਾਕ ਮੰਤਰੀ ਪਿਯੂਸ਼ ਗੋਇਲ ਨੇ ਵੀਰਵਾਰ ਨੂੰ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ 57ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਦਿਆਂ ਕਿਹਾ, ''ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿਚ ਖ਼ਰੀਦ ਕੇਂਦਰਾਂ ਨੂੰ 50 ਫ਼ੀਸਦੀ ਵਧਾ ਕੇ ਖ਼ਰੀਦ ਪ੍ਰਣਾਲੀ ਨੂੰ ਮਜਬੂਤ ਬਣਾਇਆ ਹੈ। ਆਉਣ ਵਾਲੇ ਸਮੇਂ ਵਿਚ ਖ਼ਰੀਦ ਪ੍ਰਣਾਲੀ ਵਿਚ ਨਵੀਂ ਤਕਨਾਲੋਜੀ ਅਤੇ ਪਾਰਦਰਸ਼ਤਾ ਨਾਲ ਹੋਰ ਸੁਧਾਰ ਹੋਵੇਗਾ।''

ਪੰਜਾਬ ਤੇ ਹਰਿਆਣਾ ਤੋਂ ਇਲਾਵਾ ਸਰਕਾਰ ਨੇ ਉੱਤਰ ਪ੍ਰਦੇਸ਼, ਤੇਲੰਗਾਨਾ, ਉਤਰਾਖੰਡ, ਤਾਮਿਲਨਾਡੂ, ਜੰਮੂ-ਕਸ਼ਮੀਰ, ਕੇਰਲ, ਗੁਜਰਾਤ, ਆਂਧਰਾ ਪ੍ਰਦੇਸ਼, ਛੱਤੀਸਗੜ, ਓਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ, ਅਸਾਮ, ਕਰਨਾਟਕ ਅਤੇ ਪੱਛਮੀ ਬੰਗਾਲ ਵਿਚ ਘੱਟੋ-ਘੱਟ ਸਮਰਥਨ ਮੁੱਲ 'ਤੇ (ਐੱਮ. ਐੱਸ. ਪੀ.) ਖ਼ਰੀਦ ਕੀਤੀ ਹੈ। ਕੇਂਦਰ ਨੇ ਆਮ ਕਿਸਮ ਦੇ ਝੋਨੇ ਲਈ ਐੱਮ. ਐੱਸ. ਪੀ. 1868 ਰੁਪਏ ਪ੍ਰਤੀ ਕੁਇੰਟਲ ਅਤੇ ਏ ਗ੍ਰੇਡ ਲਈ ਮੌਜੂਦਾ ਸਾਲ ਲਈ 1,888 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ।

ਇਹ ਵੀ ਪੜ੍ਹੋ- 15 ਸਾਲ ਪੁਰਾਣੇ ਵਾਹਨ ਹੋਣਗੇ ਕਬਾੜ, ਸਰਕਾਰ ਦੇਣ ਵਾਲੀ ਹੈ ਇਹ ਹਰੀ ਝੰਡੀ

ਸਰਕਾਰ ਨੇ ਕਿਹਾ ਕਿ ਪਿਛਲੇ ਸਾਲ 439.52 ਟਨ ਦੀ ਤੁਲਨਾ ਵਿਚ ਇਸ ਸੀਜ਼ਨ ਵਿਚ 14 ਜਨਵਰੀ 2021 ਤੱਕ 558.88 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਕੱਲੇ ਪੰਜਾਬ ਤੋਂ 202.77 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ, ਜੋ ਕਿ ਕੁੱਲ ਖ਼ਰੀਦ ਦਾ 36.28 ਫ਼ੀਸਦੀ ਹੈ।

ਇਹ ਵੀ ਪੜ੍ਹੋ- 5,000 ਰੁਪਏ ਦਾ ਕੈਸ਼ਬੈਕ ਦੇ ਰਿਹੈ Apple, ਖ਼ਰੀਦ ਸਕਦੇ ਹੋ ਇਹ ਆਈਫੋਨ 


Sanjeev

Content Editor

Related News