ਹਿਮਾਚਲ ਘੁੰਮਣ ਦੇ ਸ਼ੌਕੀਨਾਂ ਨੂੰ ਓਯੋ ਦੇਣ ਜਾ ਰਿਹੈ ਇਹ ਵੱਡੀ ਸੌਗਾਤ

Saturday, Sep 26, 2020 - 05:13 PM (IST)

ਹਿਮਾਚਲ ਘੁੰਮਣ ਦੇ ਸ਼ੌਕੀਨਾਂ ਨੂੰ ਓਯੋ ਦੇਣ ਜਾ ਰਿਹੈ ਇਹ ਵੱਡੀ ਸੌਗਾਤ

ਸ਼ਿਮਲਾ—  ਹਿਮਾਚਲ ਘੁੰਮਣ ਜਾਓਗੇ ਤਾਂ ਹੁਣ ਹੋਟਲ 'ਚ ਕਮਰਾ ਬੁਕਿੰਗ ਲਈ ਤੁਹਾਨੂੰ ਲੰਮੀ ਕਤਾਰ 'ਚ ਨਹੀਂ ਖੜ੍ਹੇ ਹੋਣਾ ਪਵੇਗਾ। ਓਯੋ ਹੋਟਲ ਐਂਡ ਹੋਮਸ ਨੇ ਹਿਮਾਚਲ ਪ੍ਰਦੇਸ਼ 'ਚ ਆਪਣੇ ਕਮਰਿਆਂ ਦੀ ਗਿਣਤੀ ਅਗਲੇ ਦੋ ਸਾਲਾਂ 'ਚ ਤਿੰਨ ਗੁਣਾ ਕਰਨ ਦਾ ਟੀਚਾ ਰੱਖਿਆ ਹੈ।

ਓਯੋ ਦੇ ਸੰਸਥਾਪਕ ਤੇ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਿਤੇਸ਼ ਅਗਰਵਾਲ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਮੁਲਕਾਤਾ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਕੰਪਨੀ ਨੇ ਕਿਵੇਂ ਸੂਬੇ 'ਚ ਰੋਜ਼ਗਾਰ ਦੇ ਮੌਕਿਆਂ ਦਾ ਸਿਰਜਣ ਕੀਤਾ ਹੈ। ਓਯੋ ਦੇ ਸੂਬੇ 'ਚ 2015 'ਚ ਪ੍ਰਵੇਸ਼ ਕੀਤਾ ਸੀ। ਹੁਣ ਤੱਕ ਉਹ 750 ਹੋਟਲ ਅਤੇ 7,500 ਕਮਰੇ ਜੋੜ ਚੁੱਕੀ ਹੈ। ਇਹ ਮੁੱਖ ਤੌਰ 'ਤੇ ਸ਼ਿਮਲਾ, ਧਰਮਸ਼ਾਲਾ, ਕਸੌਲੀ ਅਤੇ ਮਨਾਲੀ ਵਰਗੇ ਸੈਰ-ਸਪਾਟਾ ਥਾਵਾਂ 'ਤੇ ਹਨ। ਅਗਰਵਾਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਹਿਮਾਚਲ ਪ੍ਰਦੇਸ਼ ਕੰਪਨੀ ਲਈ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਬਾਜ਼ਾਰਾਂ 'ਚੋਂ ਹੈ। ਕੰਪਨੀ ਜਲਦ ਸੂਬੇ 'ਚ ਆਰਥਿਕ ਮੌਕਿਆਂ ਤੇ ਮੌਜੂਦਗੀ ਨੂੰ ਦੁਗਣਾ ਕਰਨ ਲਈ ਵਚਨਬੱਧ ਹੈ।


author

Sanjeev

Content Editor

Related News