ਓਯੋ ਨੇ 2019 ''ਚ 4,000 ਤੋਂ ਜ਼ਿਆਦਾ ਨਵੇਂ ਕਾਰਪੋਰੇਟ ਗਾਹਕ ਜੋੜੇ

1/29/2020 10:30:49 AM

ਨਵੀਂ ਦਿੱਲੀ—ਹੋਟਲ ਕੰਪਨੀ ਓਯੋ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਕਾਰਪੋਰੇਟ ਹੋਟਲ ਇਕਾਈ ਦੇ ਰਾਜਸਵ 'ਚ ਸਾਲਾਨਾ ਆਧਾਰ 'ਤੇ 80 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਇਸ ਦਾ ਮੁੱਖ ਕਾਰਨ ਕਾਰਪੋਰੇਟ ਬੁਕਿੰਗ 'ਚ ਮਜ਼ਬੂਤ ਵਾਧਾ ਹਾਸਲ ਹੋਣਾ ਹੈ। ਓਯੋ ਨੇ ਇਕ ਬਿਆਨ 'ਚ ਕਿਹਾ ਕਿ ਵਰਤਮਾਨ 'ਚ ਇਸ ਦੇ ਸਰਗਰਮ ਕਾਰਪੋਰੇਟ ਗਾਹਕਾਂ ਦੀ ਗਿਣਤੀ 8,400 ਤੋਂ ਜ਼ਿਆਦਾ ਹੈ। ਕੰਪਨੀ ਦੀ ਕੁੱਲ ਆਮਦਨ 'ਚ ਉਸ ਦੀ ਕਾਰਪੋਰੇਟ ਹੋਟਲ ਇਕਾਈ ਦੀ ਹਿੱਸੇਦਾਰੀ 30 ਫੀਸਦੀ ਤੋਂ ਜ਼ਿਆਦਾ ਹੈ। ਓਯੋ ਨੇ ਕਿਹਾ ਕਿ ਉਸ ਦੀ ਕਾਰਪੋਰੇਟ ਹੋਟਲ ਇਕਾਈ ਦੀ ਆਮਦਨੀ 2019 'ਚ 459 ਕਰੋੜ ਰੁਪਏ ਰਹੀ ਹੈ। ਕੰਪਨੀ ਦੇ ਭਾਰਤ ਅਤੇ ਦੱਖਣੀ ਏਸ਼ੀਆ ਕਾਰੋਬਾਰ ਦੇ ਮੁੱਖ ਸੰਚਾਲਨ ਅਧਿਕਾਰੀ ਅਜਮੇਰਾ ਨੇ ਕਿਹਾ ਕਿ ਕਾਰਪੋਰੇਟ ਯਾਤਰਾ ਸ਼੍ਰੇਣੀ ਸਾਡੇ ਲਈ ਵਾਧੇ ਦਾ ਮਹੱਤਵਪੂਰਨ ਕਾਰਨ ਹੈ ਅਤੇ ਇਸ ਖੇਤਰ 'ਚ ਦੇਸ਼ ਭਰ 'ਚ ਸਾਡੀ ਮੰਗ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2019 'ਚ ਅਸੀਂ 4,000 ਨਵੇਂ ਕਾਰਪੋਰੇਟ ਗਾਹਕ ਜੋੜੇ ਹਨ।


Aarti dhillon

Edited By Aarti dhillon