ਆਕਸੀਜਨ ਦੀ ਸਪਲਾਈ ’ਚ ਰੁੁਕਾਵਟ ਪਈ ਤਾਂ ਅਧਿਕਾਰੀ ਹੋਣਗੇ ਜਵਾਬਦੇਹ, ਆਫਤ ਪ੍ਰਬੰਧਨ ਕਾਨੂੰਨ ਲਾਗੂ

Friday, Apr 23, 2021 - 11:52 AM (IST)

ਆਕਸੀਜਨ ਦੀ ਸਪਲਾਈ ’ਚ ਰੁੁਕਾਵਟ ਪਈ ਤਾਂ ਅਧਿਕਾਰੀ ਹੋਣਗੇ ਜਵਾਬਦੇਹ, ਆਫਤ ਪ੍ਰਬੰਧਨ ਕਾਨੂੰਨ ਲਾਗੂ

ਨਵੀਂ ਦਿੱਲੀ (ਭਾਸ਼ਾ) : ਦਿੱਲੀ ਹਾਈ ਕੋਰਟ ਨੇ ਵੀਰਵਾਰ ਕਿਹਾ ਕਿ ਹਰਿਆਣਾ ਤੇ ਉੱਤਰ ਪ੍ਰਦੇਸ਼ ਵਰਗੇ ਦੂਜੇ ਸੂਬਿਆਂ ਦੇ ਪਲਾਂਟ ਤੋਂ ਦਿੱਲੀ ਨੂੰ ਆਕਸੀਜਨ ਵੰਡੇ ਜਾਣ ਦੇ ਫੈਸਲੇ ਦੀ ਸਥਾਨਕ ਪ੍ਰਸ਼ਾਸਨ ਵਲੋਂ ਪਾਲਣਾ ਨਹੀਂ ਕੀਤੀ ਜਾ ਰਹੀ। ਕੇਂਦਰ ਇਸ ਦੀ ਪਾਲਣਾ ਨੂੰ ਤੁਰੰਤ ਯਕੀਨੀ ਬਣਾਏ।

ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਰੇਖਾ ਪੱਲੀ ਦੀ ਇਹ ਟਿੱਪਣੀ ਉਸ ਵੇਲੇ ਆਈ ਜਦੋਂ ਦਿੱਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਹਰਿਆਣਾ ਦੇ ਪਾਨੀਪਤ ਤੋਂ ਹੋਣ ਵਾਲੀ ਆਕਸੀਜਨ ਦੀ ਸਪਲਾਈ ਨੂੰ ਉੱਥੋਂ ਦੀ ਸਥਾਨਕ ਪੁਲਸ ਮਨਜ਼ੂਰੀ ਨਹੀਂ ਦੇ ਰਹੀ। ਦਿੱਲੀ ਸਰਕਾਰ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਕੁਝ ਪਲਾਂਟਾਂ ਤੋਂ ਵੀ ਆਕਸੀਜਨ ਨਹੀਂ ਲਿਆਂਦੀ ਜਾਣ ਦਿੱਤੀ ਗਈ।

ਇਹ ਵੀ ਪੜ੍ਹੋ : ਕੋਵਿਡ ਦੀ ਦੂਜੀ ਲਹਿਰ ਨਾਲ ਆਰਥਿਕ ਗਤੀਵਿਧੀਆਂ ਨੂੰ ਝਟਕਾ, ਸੇਵਾਵਾਂ ਤੇ ਸਪਲਾਈ ’ਚ ਆਈ ਗਿਰਾਵਟ

ਦਿੱਲੀ ਹਾਈ ਕੋਰਟ ਦੀ ਨਾਰਾਜ਼ਗੀ ਅਤੇ ਆਕਸੀਜਨ ਦੀ ਸਪਲਾਈ ਵਿਚ ਰੁਕਾਵਟ ਪਾਉਣ ਵਾਲਿਆਂ ’ਤੇ ਸਖਤ ਕਾਰਵਾਈ ਦੇ ਪ੍ਰਧਾਨ ਮੰਤਰੀ ਦੇ ਹੁਕਮ ਤੋਂ ਬਾਅਦ ਸਰਗਰਮ ਹੋਏ ਗ੍ਰਹਿ ਮੰਤਰਾਲਾ ਨੇ ਆਕਸੀਜਨ ਦੇ ਰੁੁਕਾਵਟ-ਰਹਿਤ ਉਤਪਾਦਨ ਤੇ ਸਪਲਾਈ ਲਈ ਵੀਰਵਾਰ ਸਖਤ ਆਫਤ ਪ੍ਰਬੰਧਨ ਕਾਨੂੰਨ ਲਾਗੂ ਕਰ ਦਿੱਤਾ ਅਤੇ ਸੂਬਿਆਂ ਨੂੰ ਹੁਕਮ ਦਿੱਤਾ ਕਿ ਉਹ ਮੈਡੀਕਲ ਆਕਸੀਜਨ ਦਾ ਰੁਕਾਵਟ-ਰਹਿਤ ਉਤਪਾਦਨ ਤੇ ਸਪਲਾਈ ਕਰਨ ਅਤੇ ਉਸ ਦੀ ਸੂਬੇ ਅੰਦਰ ਆਵਾਜਾਈ ਯਕੀਨੀ ਬਣਾਉਣ।

ਮੰਤਰਾਲਾ ਨੇ ਇਹ ਵੀ ਕਿਹਾ ਕਿ ਇਸ ਹੁਕਮ ਦੀ ਉਲੰਘਣਾ ਹੋਣ ’ਤੇ ਸਬੰਧਤ ਜ਼ਿਲੇ ਦੇ ਅਧਿਕਾਰੀ ਤੇ ਪੁਲਸ ਸੁਪਰਡੈਂਟ ਜਵਾਬਦੇਹ ਹੋਣਗੇ। ਇਸ ਦੇ ਨਾਲ ਹੀ ਜਿਨ੍ਹਾਂ 9 ਉਦਯੋਗਾਂ ਨੂੰ ਛੋਟ ਦਿੱਤੀ ਗਈ ਹੈ, ਉਨ੍ਹਾਂ ਤੋਂ ਇਲਾਵਾ 22 ਅਪ੍ਰੈਲ ਤੋਂ ਅਗਲੇ ਹੁਕਮ ਤਕ ਸਾਰੇ ਉਦਯੋਗਾਂ ਨੂੰ ਉਦਯੋਗਿਕ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ HDFC ਬੈਂਕ ਦੇ ਮੁਲਾਜ਼ਮਾ ਨੂੰ ਵੱਡੀ ਰਾਹਤ, ਨਹੀਂ ਕੱਟੇਗੀ ਤਨਖ਼ਾਹ ਤੇ ਮਿਲੇਗਾ ਬੋਨਸ

ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਆਕਸੀਜਨ ਉਤਪਾਦਕਾਂ ’ਤੇ ਵੱਧ ਤੋਂ ਵੱਧ ਹੱਦ ਸਬੰਧੀ ਕੋਈ ਪਾਬੰਦੀ ਨਹੀਂ ਹੋਣਾ ਚਾਹੀਦੀ ਅਤੇ ਸਪਲਾਈਕਰਤਾ ਜਿਸ ਸੂਬੇ ਜਾਂ ਕੇਂਦਰ-ਸ਼ਾਸਿਤ ਸੂਬੇ ਵਿਚ ਸਥਿਤ ਹਨ, ਉੱਥੋਂ ਦੇ ਹਸਪਤਾਲਾਂ ਨੂੰ ਜੀਵਨ-ਰੱਖਿਅਕ ਗੈਸ ਦੀ ਸਪਲਾਈ ਕਰਨਗੇ। ਹੁਕਮ ਅਨੁਸਾਰ ਸ਼ਹਿਰਾਂ ਵਿਚ ਬਿਨਾਂ ਕਿਸੇ ਸਮਾਂ-ਹੱਦ ਦੀ ਪਾਬੰਦੀ ਦੇ ਆਕਸੀਜਨ ਦੀ ਆਵਾਜਾਈ ਵਿਚ ਸ਼ਾਮਲ ਵਾਹਨਾਂ ਦੇ ਆਉਣ-ਜਾਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਉਹ ਬਿਨਾਂ ਕਿਸੇ ਰੋਕ-ਟੋਕ ਦੇ ਸ਼ਹਿਰਾਂ ਦਰਮਿਆਨ ਆ-ਜਾ ਸਕਣ।

ਦਿੱਲੀ ਦੀ ਆਕਸੀਜਨ ਰੋਕ ਰਹੇ ਹਰਿਆਣਾ ਤੇ ਉੱਤਰ ਪ੍ਰਦੇਸ਼, ਪੈਰਾਮਿਲਟਰੀ ਫੋਰਸ ਨੂੰ ਤਾਇਨਾਤ ਕਰੇ ਕੇਂਦਰ : ਸਿਸੋਦੀਆ

ਇਹ ਵੀ ਪੜ੍ਹੋ : ਦੋ ਮਹੀਨਿਆਂ ਵਿਚ ਰਤਨ ਟਾਟਾ ਨੇ ਕੀਤਾ ਦੂਜਾ ਵੱਡਾ ਨਿਵੇਸ਼, ਹੁਣ ਇਸ ਕੰਪਨੀ 'ਤੇ ਲਗਾਇਆ ਦਾਅ

ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਮੁੜ ਕਿਹਾ ਕਿ ਰਾਜਧਾਨੀ ਦੇ ਹਸਪਤਾਲਾਂ ਵਿਚ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਹੈ। ਉਨ੍ਹਾਂ ਕਿਹਾ ਕਿ ਕੱਲ ਕੇਂਦਰ ਸਰਕਾਰ ਨੇ ਦਿੱਲੀ ਦੇ ਨਾਲ-ਨਾਲ ਬਾਕੀ ਸੂਬਿਆਂ ਦਾ ਆਕਸੀਜਨ ਕੋਟਾ ਵਧਾਇਆ ਪਰ ਇਸ ਦੇ ਬਾਵਜੂਦ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਪਲਾਂਟਾਂ ਵਿਚ ਉੱਥੋਂ ਦੇ ਅਧਿਕਾਰੀ ਦਿੱਲੀ ਦੀ ਆਕਸੀਜਨ ਸਪਲਾਈ ਨੂੰ ਰੋਕ ਰਹੇ ਹਨ। ਆਕਸੀਜਨ ਦੀ ਸਪਲਾਈ ਸਬੰਧੀ ਜੋ ਜੰਗਲ ਰਾਜ ਚੱਲ ਰਿਹਾ ਹੈ, ਉਸ ਨੂੰ ਖਤਮ ਕੀਤਾ ਜਾਵੇ। ਲੋੜ ਪੈਣ ’ਤੇ ਕੇਂਦਰ ਪੈਰਾਮਿਲਟਰੀ ਫੋਰਸਾਂ ਨੂੰ ਤਾਇਨਾਤ ਕਰੇ।
ਓਡਿਸ਼ਾ ਤੋਂ ਜਹਾਜ਼ ਰਾਹੀਂ ਆਕਸੀਜਨ ਲਿਆਉਣ ਦਾ ਯਤਨ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਲਈ ਵਧਾਏ ਗਏ ਆਕਸੀਜਨ ਦੇ ਕੋਟੇ ਵਿਚੋਂ ਜ਼ਿਆਦਾਤਰ ਹਿੱਸੇ ਦੀ ਸਪਲਾਈ ਓਡਿਸ਼ਾ ਤੋਂ ਹੋਣੀ ਹੈ ਅਤੇ ਦਿੱਲੀ ਸਰਕਾਰ ਸਮਾਂ ਬਚਾਉਣ ਲਈ ਹਵਾਈ ਮਾਰਗ ਰਾਹੀਂ ਉੱਥੋਂ ਆਕਸੀਜਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ਆਫਤ ਹੈ ਅਤੇ ਸਾਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ। ਜੇ ਅਸੀਂ ਸਾਰੇ ਇਕੱਠੇ ਭਾਰਤੀ ਬਣ ਕੇ ਲੜਾਂਗੇ ਤਾਂ ਕੋਰੋਨਾ ਨੂੰ ਹਰਾ ਦੇਵਾਂਗੇ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਮਗਰੋਂ ਲੋਕਾਂ ਵਿਚ ਦਿਖਾਈ ਦੇ ਰਹੇ ਅਸਾਧਾਰਣ ਲੱਛਣ, ਜਾਰੀ ਹੋ ਸਕਦੇ ਨੇ ਨਵੇਂ ਦਿਸ਼ਾ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News