ਹਾਈਡ੍ਰੋਕਾਰਬਨ ਦੀਆਂ ਬਹੁਤ ਘੱਟ ਸੰਭਾਵਨਾਵਾਂ ਕਾਰਨ OVL ਨੇ ਇਜ਼ਰਾਈਲ ਦਾ ਤੇਲ ਬਲਾਕ ਛੱਡਿਆ

Monday, Sep 06, 2021 - 06:28 PM (IST)

ਨਵੀਂ ਦਿੱਲੀ (ਭਾਸ਼ਾ) – ਓ. ਐੱਨ. ਜੀ. ਸੀ. ਵਿਦੇਸ਼ ਲਿਮਟਿਡ (ਓ. ਵੀ. ਐੱਲ.) ਦੀ ਅਗਵਾਈ ਵਾਲੇ ਭਾਰਤੀ ਗਠਜੋੜ ਨੇ ਇਜ਼ਰਾਈਲ ਦੇ ਪਾਣੀ ਵਾਲੇ ਖੇਤਰਾਂ ’ਚ ਦਾਖਲ ਕਰਨ ਤੋਂ ਤਿੰਨ ਸਾਲਾਂ ਬਾਅਦ ਉੱਥੋਂ ਦੇ ਆਫਸ਼ੋਰ ਤੇਲ ਬਲਾਕ ਨੂੰ ਛੱਡ ਦਿੱਤਾ ਹੈ, ਕਿਉਂਕਿ ਉੱਥੇ ਹਾਈਡ੍ਰੋਕਾਰਬਨ ਪਾਏ ਜਾਣ ਦੀ ਸੰਭਾਵਨਾ ਬਹੁਤ ਘੱਟ ਸੀ। ਭਾਈਵਾਲਾਂ ਦੇ ਦੋ ਅਧਿਕਾਰੀਆਂ ਨੇ ਕਿਹਾ ਕਿ ਓ. ਵੀ. ਐੱਲ., ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ.ਸੀ.), ਆਇਲ ਇੰਡੀਆ ਲਿਮਟਿਡ ਅਤੇ ਭਾਰਤ ਪੇਟਰੋ ਰਿਸੋਰਸੇਜ਼ ਲਿਮਟਿਡ (ਬੀ. ਆਰ. ਪੀ. ਐੱਲ.) ਦੇ ਗਠਜੋੜ ਨੇ ਅਾਫਸ਼ੋਰ ਬਲਾਕ-32 ਨੂੰ ਛੱਡ ਦਿੱਤਾ ਹੈ। ਇਹ ਯੋਜਨਾ ਦੋਹਾਂ ਦੀਆਂ ਵਧਦੀਆਂ ਨਜ਼ਦੀਕੀਆਂ ਦਾ ਪ੍ਰਤੀਕ ਸੀ।

ਜਨਵਰੀ 2018 ’ਚ ਉਸ ਸਮੇਂ ਦੇ ਮੌਜੂਦਾ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਭਾਰਤ ਯਾਤਰਾ ਤੋਂ ਪਹਿਲਾਂ ਇਜ਼ਰਾਈਲ ਦੇ ਕੌਮੀ ਬੁਨਿਆਦੀ ਢਾਂਚੇ, ਊਰਜਾ ਅਤੇ ਜਲ ਸਰੋਤ ਮੰਤਰਾਲਾ ਨੇ ਆਫਸ਼ੋਰ ਬਲਾਕ-32 ਲਈ ਭਾਰਤੀ ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ ਤੇਲ ਅਤੇ ਗੈਸ ਦੋਹਾਂ ਦੇਸ਼ਾਂ ਦੇ ਦੋਪੱਖੀ ਸਬੰਧਾਂ ਦਾ ਹਿੱਸਾ ਨਹੀਂ ਸਨ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਭਾਈਵਾ੍ਾਂ ਨੇ ਮੁਹੱਈਆ 2ਡੀ ਅਤੇ 3ਡੀ ਭੂਚਾਲ ਦੇ ਅੰਕੜਿਆਂ ਦੇ ਆਧਾਰ ’ਤੇ ਹਾਈਡ੍ਰੋਕਾਰਬਨ ਸੰਭਾਵਨਾਵਾਂ ਦਾ ਮੁਲਾਂਕਣ ਕੀਤਾ ਅਤੇ 28 ਮਾਰਚ 2019 ਨੂੰ ਇਜ਼ਰਾਈਲ ਦੇ ਪੈਟਰੋਲੀਅਮ ਕਮਿਸ਼ਨਰ ਨੂੰ ਇਕ ਰਿਪੋਰਟ ਸੌਂਪੀ। ਇਕ ਅਧਿਕਾਰੀ ਨੇ ਕਿਹਾ ਕਿ ਹਾਈਡ੍ਰੋਕਾਰਬਨ ਦੀਆਂ ਵਧੇਰੇ ਸੰਭਾਵਨਾਵਾਂ ਕਾਰਨ ਗਠਜੋੜ ਨੇ ਬਲਾਕ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਇਜ਼ਰਾਈਲ ਦੇ ਪੈਟਰੋਲੀਅਮ ਕਮਿਸ਼ਨਰ ਨੂੰ ਇਸ ਸਬੰਧ ’ਚ ਨੋਟਿਸ ਜਾਰੀ ਕਰ ਦਿੱਤਾ ਗਿਆ। ਪੈਟਰੋਲੀਅਮ ਕਮਿਸ਼ਨਰ ਨੇ ਇਸ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।


Harinder Kaur

Content Editor

Related News