CKP ਬੈਂਕ ਦੇ 99 ਫੀਸਦੀ ਤੋਂ ਜ਼ਿਆਦਾ ਜਮ੍ਹਾਕਰਤਾਵਾਂ ਨੂੰ ਮਿਲੇਗਾ ਪੂਰਾ ਪੈਸੇ : RBI

05/03/2020 11:46:00 PM

ਨਵੀਂ ਦਿੱਲੀ-ਰਿਜ਼ਰਵ ਬੈਂਕ ਨੇ ਐਤਵਾਰ ਨੂੰ ਕਿਹਾ ਕਿ ਬੰਦ ਕੀਤੇ ਗਏ ਸੀ.ਕੇ.ਪੀ. ਕੋ-ਆਪ੍ਰੇਟਿਵ ਬੈਂਕ ਦੇ 99 ਫੀਸਦੀ ਤੋਂ ਜ਼ਿਆਦਾ ਜਮ੍ਹਾਕਰਤਾਵਾਂ ਨੂੰ ਉਨ੍ਹਾਂ ਦਾ ਪੂਰਾ ਪੈਸਾ 'ਜਮ੍ਹਾ ਬੀਮਾ ਅਤੇ ਲੋਨ ਗਾਰੰਟੀ ਨਿਗਮ (ਡੀ.ਆਈ.ਸੀ.ਜੀ.ਸੀ.) ਤੋਂ ਮਿਲ ਜਾਵੇਗਾ। ਰਿਜ਼ਰਵ ਬੈਂਕ ਨੇ ਸੀ.ਕੇ.ਪੀ. ਬੈਂਕ ਦਾ ਲਾਈਸੈਂਸ ਸ਼ਨੀਵਾਰ ਨੂੰ ਰੱਦ ਕਰ ਦਿੱਤਾ। ਕੇਂਦਰੀ ਬੈਂਕ ਦੇ ਇਸ ਸਪਸ਼ੱਟੀਕਰਣ ਨਾਲ ਸੀ.ਕੇ.ਪੀ. ਬੈਂਕ ਦੇ 1.32 ਲੱਖ ਜਮ੍ਹਾਕਰਤਾਵਾਂ ਦਾ ਡਰ ਦੂਰ ਹੋਣ ਦੀ ਉਮੀਦ ਹੈ।

ਆਰ.ਬੀ.ਆਈ. ਦੇ ਸੰਚਾਰ ਵਿਭਾਗ ਦੇ ਮੁੱਖ ਮਹਾਪ੍ਰਬੰਧਕ ਯੋਗੇਸ਼ ਦਿਆਲ ਨੇ ਟਵੀਟ ਕੀਤਾ, ''ਬੈਂਕ ਦੇ 1,32,170 ਜਮ੍ਹਾਕਰਤਾਵਾਂ 'ਚੋਂ ਲਗਭਗ 99.2 ਫੀਸਦੀ ਨੂੰ ਡੀ.ਆਈ.ਸੀ.ਜੀ.ਸੀ. ਨਾਲ ਆਪਣੀ ਜਮ੍ਹਾ ਰਾਸ਼ੀ ਦਾ ਪੂਰਾ ਭੁਗਤਾਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਬੈਂਕ ਨੇ 2014 ਤੋਂ ਹੀ ਆਪਣੀ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਉਭਰਨ ਦੀ ਕੋਈ ਗੁਜਾਇੰਸ਼ ਨਹੀਂ ਸੀ, ਇਸ ਦਾ ਲਾਈਸੈਂਸ ਰੱਦ ਕਰਨ ਦਾ ਫੈਸਲਾ ਲਿਆ ਗਿਆ। ਸੀ.ਕੇ.ਪੀ. ਬੈਂਕ ਦੀ ਵੈੱਬਸਾਈਟ ਮੁਤਾਬਕ, ਉਸ ਦੇ ਕੋਲ 485.56 ਕਰੋੜ ਰੁਪਏ ਦਾ ਕੁਲ ਜਮ੍ਹਾ, 161.17 ਕਰੋੜ ਰੁਪਏ ਦਾ ਲੋਨ ਅਤੇ 239.18 ਕਰੋੜ ਰੁਪਏ ਦਾ ਨਕਾਰਾਤਮਕ ਨੈੱਟਵਰਥ ਹੈ।


Karan Kumar

Content Editor

Related News