ਦੇਸ਼ ’ਚ 5000 ਬਾਇਓ ਗੈਸ ਪਲਾਂਟ ਲਾਉਣ ਦੀ ਯੋਜਨਾ : ਪ੍ਰਧਾਨ
Tuesday, Oct 02, 2018 - 02:09 AM (IST)

ਨਵੀਂ ਦਿੱਲੀ-ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਖੇਤੀਬਾੜੀ ਰਹਿੰਦ-ਖੂੰਹਦ, ਗੋਹਾ ਅਤੇ ਠੋਸ ਕੂੜੇ ਤੋਂ ਬਾਇਓ ਗੈਸ ਪੈਦਾ ਕਰਨ ਲਈ ਅਗਲੇ 5 ਸਾਲਾਂ ’ਚ 1.75 ਲੱਖ ਕਰੋਡ਼ ਰੁਪਏ ਦੇ ਨਿਵੇਸ਼ ਨਾਲ 5000 ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਪ੍ਰਧਾਨ ਨੇ ਕਿਹਾ ਕਿ ਤੇਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਰਾਮਦ ’ਤੇ ਨਿਰਭਰਤਾ ਘੱਟ ਕਰਨ ਦੇ ਮਕਸਦ ਨਾਲ ਜਨਤਕ ਖੇਤਰ ਦੀਅਾਂ ਈਂਧਣ ਮਾਰਕੀਟਿੰਗ ਕੰਪਨੀਆਂ ਇਨ੍ਹਾਂ ਪਲਾਂਟਾਂ ਤੋਂ ਪੈਦਾ ਹੋਈ ਸਾਰੀ ਬਾਇਓ ਗੈਸ 46 ਰੁਪਏ ਕਿਲੋ ’ਤੇ ਖਰੀਦਣਗੀਅਾਂ। ਭਾਰਤ ਆਪਣੀਅਾਂ ਕੁਲ ਤੇਲ ਜ਼ਰੂਰਤਾਂ ’ਚੋਂ 81 ਫੀਸਦੀ ਤੋਂ ਜ਼ਿਆਦਾ ਦਰਾਮਦ ਤੋਂ ਪੂਰਾ ਕਰਦਾ ਹੈ। ਇਸ ’ਚ ਕਮੀ ਲਿਆਉਣ ਲਈ ਖੇਤੀਬਾੜੀ ਰਹਿੰਦ-ਖੂੰਹਦ, ਠੋਸ ਕੂੜਾ, ਗੋਹਾ ਅਤੇ ਦੂਸ਼ਿਤ ਪਾਣੀ ਸੋਧ ਪਲਾਂਟਾਂ ਤੋਂ ਨਿਕਲਣ ਵਾਲੀ ਰਹਿੰਦ-ਖੂੰਹਦ ਆਦਿ ਤੋਂ ਬਾਇਓ ਗੈਸ ਪੈਦਾ ਕਰਨ ਦੀ ਯੋਜਨਾ ਹੈ।