ਦੇਸ਼ ਭਰ 'ਚ ਚਲਾਈ ਵਿਸ਼ੇਸ਼ ਮੁਹਿੰਮ ਦੇ ਤਹਿਤ 4,900 ਤੋਂ ਵੱਧ ਜਾਅਲੀ GST ਰਜਿਸਟ੍ਰੇਸ਼ਨਾਂ ਕੀਤੀਆਂ ਰੱਦ

Wednesday, Jul 05, 2023 - 01:51 PM (IST)

ਨਵੀਂ ਦਿੱਲੀ (ਭਾਸ਼ਾ) - ਗੁਡਸ ਐਂਡ ਸਰਵਿਸਿਜ਼ ਟੈਕਸ (GST) ਅਧਿਕਾਰੀਆਂ ਨੇ ਦੇਸ਼ ਭਰ ਵਿੱਚ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਹੁਣ ਤੱਕ 4,900 ਤੋਂ ਵੱਧ ਜਾਅਲੀ GST ਰਜਿਸਟ੍ਰੇਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੁਹਿੰਮ ਨੇ ਅਜਿਹੇ 17,000 GSTIN ਦੀ ਪਛਾਣ ਕੀਤੀ ਹੈ, ਜੋ ਮੌਜੂਦ ਨਹੀਂ ਹਨ। ਇਹ ਜਾਣਕਾਰੀ ਇਕ ਸੀਨੀਅਰ ਟੈਕਸ ਅਧਿਕਾਰੀ ਵਲੋਂ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਮਸਾਲਿਆਂ ਦੀਆਂ ਕੀਮਤਾਂ ਨੇ ਲਾਇਆ ਮਹਿੰਗਾਈ ਦਾ ਤੜਕਾ, ਲੌਂਗ 1100 ਰੁਪਏ ਪ੍ਰਤੀ ਕਿਲੋ ਪੁੱਜਾ

ਇਸ ਸਮੇਂ ਜੀਐੱਸਟੀ ਦੇ ਤਹਿਤ ਲਗਭਗ 1.40 ਕਰੋੜ ਕੰਪਨੀਆਂ ਜਾਂ ਕਾਰੋਬਾਰ ਰਜਿਸਟਰਡ ਹਨ। ਜੀਐੱਸਟੀ ਲਾਗੂ ਹੋਣ ਤੋਂ ਪਹਿਲਾਂ ਪੁਰਾਣੇ ਅਸਿੱਧੇ ਟੈਕਸ ਪ੍ਰਣਾਲੀ ਵਿੱਚ ਇਹ ਗਿਣਤੀ ਅੱਧੀ ਸੀ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਦੇ ਮੈਂਬਰ ਸ਼ਸ਼ਾਂਕ ਪ੍ਰਿਆ ਨੇ ਕਿਹਾ ਕਿ 4 ਜੁਲਾਈ ਤੱਕ ਫੀਲਡ ਅਫ਼ਸਰਾਂ ਨੇ ਜਾਅਲੀ ਰਜਿਸਟ੍ਰੇਸ਼ਨਾਂ ਵਿਰੁੱਧ ਮੁਹਿੰਮ ਵਿੱਚ ਭੌਤਿਕ ਤਸਦੀਕ ਲਈ 69,600 ਤੋਂ ਵੱਧ ਜੀਐੱਸਟੀ ਪਛਾਣ ਨੰਬਰਾਂ (ਜੀਐੱਸਟੀਆਈਐੱਨ) ਦੀ ਚੋਣ ਕੀਤੀ ਹੈ। ਇਹਨਾਂ ਵਿੱਚੋਂ, 59,000 ਤੋਂ ਵੱਧ GSTIN ਦੀ ਪੁਸ਼ਟੀ ਕੀਤੀ ਗਈ ਹੈ ਅਤੇ 16,989 ਗੈਰ-ਮੌਜੂਦ ਹਨ। 

ਇਹ ਵੀ ਪੜ੍ਹੋ : ਮੀਂਹ ਕਾਰਨ ਪ੍ਰਭਾਵਿਤ ਹੋਈ AC, ਫਰਿੱਜ, ਸਾਫਟ ਡਰਿੰਕਸ ਦੀ ਵਿਕਰੀ, 15 ਫ਼ੀਸਦੀ ਦੀ ਆਈ ਗਿਰਾਵਟ

ਇਹਨਾਂ 69,600 GSTIN ਵਿੱਚੋਂ 11,000 ਤੋਂ ਵੱਧ GSTIN ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ 4,972 ਰਜਿਸਟ੍ਰੇਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਮਾਮਲਿਆਂ ਵਿੱਚ 15,000 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਗਿਆ ਹੈ। ਨਾਲ ਹੀ ਕਰੀਬ 1,506 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਨੂੰ ਬਲੌਕ ਕੀਤਾ ਗਿਆ ਹੈ ਅਤੇ ਇਹਨਾਂ ਮਾਮਲਿਆਂ ਵਿੱਚ 87 ਕਰੋੜ ਰੁਪਏ ਦਾ ਟੈਕਸ ਰਿਫੰਡ ਪ੍ਰਾਪਤ ਕੀਤਾ ਗਿਆ ਹੈ। ਜੀਐੱਸਟੀ ਦੇ ਤਹਿਤ ਜਾਅਲੀ ਰਜਿਸਟ੍ਰੇਸ਼ਨ ਰੋਕਣ ਲਈ 16 ਮਈ ਤੋਂ ਸ਼ੁਰੂ ਹੋਈ ਦੋ ਮਹੀਨਿਆਂ ਦੀ ਵਿਸ਼ੇਸ਼ ਮੁਹਿੰਮ 15 ਜੁਲਾਈ ਨੂੰ ਖ਼ਤਮ ਹੋਵੇਗੀ। ਜਾਅਲੀ ਰਜਿਸਟ੍ਰੇਸ਼ਨ GST ਦੇ ਤਹਿਤ ਇੱਕ ਵੱਡਾ ਖ਼ਤਰਾ ਹੈ, ਕਿਉਂਕਿ ਧੋਖੇਬਾਜ਼ ਕਰਨ ਵਾਲੇ ਲੋਕ ਜਾਅਲੀ ਬਿੱਲ ਜਾਰੀ ਕਰਕੇ ਗਲਤ ਤਰੀਕੇ ਨਾਲ ਆਈ.ਟੀ.ਸੀ ਹਾਸਲ ਕਰ ਲੈਂਦੇ ਹਨ ਅਤੇ ਸਰਕਾਰ ਨੂੰ ਥੋਖਾ ਦਿੰਦੇ ਹਨ। 

ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ

ਨੋਟ- ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News