ਇਸ ਸਾਲ ਸੜਕਾਂ 'ਤੇ ਉਤਰਨ ਨੂੰ ਤਿਆਰ 30 ਤੋਂ ਵੱਧ ਸੁਪਰ ਬਾਈਕਸ

02/06/2021 3:00:59 PM

ਨਵੀਂ ਦਿੱਲੀ- ਜੇਕਰ ਤੁਸੀਂ ਸੁਪਰ ਬਾਈਕਸ-ਮੋਟਰਸਾਈਕਲਾਂ ਦਾ ਸ਼ੌਂਕ ਰੱਖਦੇ ਹੋ ਤਾਂ ਇਹ ਖ਼ਬਰ ਖ਼ਾਸ ਤੌਰ 'ਤੇ ਤੁਹਾਡੇ ਲਈ ਹੈ। ਇਸ ਸਾਲ ਬਾਈਕ ਨਿਰਮਾਤਾ ਕੰਪਨੀਆਂ 30 ਤੋਂ ਜ਼ਿਆਦਾ ਸੁਪਰ ਬਾਈਕਸ ਨੂੰ ਸੜਕਾਂ 'ਤੇ ਉਤਾਰਨ ਦੀ ਤਿਆਰੀ ਕਰ ਰਹੀਆਂ ਹਨ।

ਬੇਨੇਲੀ, ਟ੍ਰਮਫ, ਕਾਵਾਸਾਕੀ, ਕੇ. ਟੀ. ਐੱਮ. ਅਤੇ ਬੀ. ਐੱਮ. ਡਬਲਿਊ ਇਸ ਸਾਲ ਮੰਗ ਵਿਚ ਇਜਾਫ਼ਾ ਦੇਖਦੇ ਹੋਏ ਆਪਣੇ ਸੁਪਰ ਮੋਟਰਸਾਈਕਲ ਲਾਂਚ ਕਰਨਗੇ।

ਕੰਪਨੀਆਂ ਦਾ ਕਹਿਣਾ ਹੈ ਕਿ ਸਾਲ 2020 ਵਿਚ ਕੋਵਿਡ-19 ਕਾਰਨ ਉਨ੍ਹਾਂ ਨੇ ਆਪਣੀਆਂ ਸੁਪਰ ਬਾਈਕਸ ਨੂੰ ਲਾਂਚ ਨਹੀਂ ਕੀਤਾ ਸੀ। ਇਸ ਲਈ ਇਨ੍ਹਾਂ ਨੂੰ ਇਸ ਸਾਲ ਲਾਂਚ ਕੀਤਾ ਜਾਵੇਗਾ। ਕੰਪਨੀਆਂ ਦਾ ਮੰਨਣਾ ਹੈ ਕਿ ਇਸ ਸਾਲ ਉਨ੍ਹਾਂ ਦੀ ਦੋਹਰੇ ਅੰਕਾਂ ਵਿਚ ਵਿਕਾਸ ਦਰ ਹੋਵੇਗੀ।

ਇਤਾਲਵੀ ਬਾਈਕ ਨਿਰਮਾਤਾ ਬੇਨੇਲੀ ਨੇ ਪਿਛਲੇ ਸਾਲ ਬੀ. ਐੱਸ.-6 ਰੇਂਜ ਲਾਂਚ ਨਹੀਂ ਕੀਤੀ ਸੀ। ਇਸ ਲਈ ਕੰਪਨੀ ਇਸ ਸਾਲ ਹਰ 42 ਦਿਨੋਂ ਪਿੱਛੋਂ ਇਕ ਨਵੀਂ ਬਾਈਕ ਲਾਂਚ ਕਰਨ ਦੀ ਤਿਆਰੀ ਵਿਚ ਹੈ। ਬੇਨੇਲੀ ਨੇ ਆਪਣਾ ਅਸੈਂਬਲੀ ਪਲਾਂਟ ਹੈਦਰਾਬਾਦ ਵਿਚ ਸਥਾਪਤ ਕੀਤਾ ਹੈ। ਕੰਪਨੀ ਦੀ ਬਾਈਕਸ ਭਾਰਤ ਵਿਚ ਇਟਲੀ ਅਤੇ ਦੱਖਣੀ-ਪੂਰਬੀ ਏਸ਼ੀਆ ਤੋਂ ਵੀ ਦਰਾਮਦ ਹੋ ਰਹੀਆਂ ਹਨ। ਉੱਥੇ ਹੀ, ਡੁਕਾਟੀ ਦਾ ਕਹਿਣਾ ਹੈ ਕਿ ਉਹ 2021 ਵਿਚ 12 ਨਵੇਂ ਮੋਟਰਸਾਈਕਲ ਲਾਂਚ ਕਰੇਗੀ। ਟ੍ਰਮਫ ਇਸ ਸਾਲ 9 ਮੋਟਰਸਾਈਕਲ ਲਾਂਚ ਕਰਨ ਵਾਲੀ ਹੈ।


Sanjeev

Content Editor

Related News