19 ਹਜ਼ਾਰ ਤੋਂ ਵੱਧ ਭਾਰਤੀ ਤੇ OCI ਧਾਰਕ FTI-TTP ਲਈ ਨਾਮਜ਼ਦ

Tuesday, Dec 03, 2024 - 03:21 PM (IST)

ਨਵੀਂ ਦਿੱਲੀ- ਓਵਰਸੀਜ਼ ਕਾਰਡ ਆਫ਼ ਇੰਡੀਆ (ਓ.ਸੀ.ਆਈ) ਰੱਖਣ ਵਾਲੇ 19,000 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਨਾਗਰਿਕ ਇਸ ਸਾਲ ਜੂਨ ਵਿੱਚ ਸ਼ੁਰੂ ਹੋਏ ਭਾਰਤ ਦੇ ਪਹਿਲੇ ਫਾਸਟ ਟ੍ਰੈਕ ਇਮੀਗ੍ਰੇਸ਼ਨ-ਟਰੱਸਟੇਡ ਟਰੈਵਲਰ ਪ੍ਰੋਗਰਾਮ (FTI-TTP) ਵਿੱਚ ਸ਼ਾਮਲ ਹੋਏ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ 'ਤੇ ਸ਼ੁਰੂ ਕੀਤੀ ਗਈ ਇਸ ਸਹੂਲਤ ਦਾ ਲਾਭ ਹੁਣ ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਕੋਚੀਨ, ਅਹਿਮਦਾਬਾਦ ਸਮੇਤ 31 ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਲਿਆ ਜਾ ਸਕਦਾ ਹੈ।

ਗ੍ਰਹਿ ਮੰਤਰਾਲੇ (MHA) ਦੁਆਰਾ ਚਲਾਏ ਗਏ ਗਲੋਬਲ ਐਂਟਰੀ ਪ੍ਰੋਗਰਾਮ (GEP) ਵਿਚ ਇਸ ਸਾਲ ਅਗਸਤ ਵਿੱਚ 1,491 ਅਤੇ ਸਤੰਬਰ ਵਿੱਚ 515 ਵਿਅਕਤੀ ਸ਼ਾਮਲ ਹੋਏ। ਜਾਣੂ ਅਧਿਕਾਰੀਆਂ ਨੇ ਦੱਸਿਆ ਕਿ ਸਾਲ ਦੇ ਅੰਤ ਤੱਕ ਇਹ ਸੰਖਿਆ 20,000 ਲੋਕਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਪ੍ਰੋਗਰਾਮ ਅਨੁਸਾਰ ਦਾਖਲਾ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਬਾਇਓਮੈਟ੍ਰਿਕਸ ਪ੍ਰਦਾਨ ਕਰਨੇ ਪੈਣਗੇ ਨਹੀਂ ਤਾਂ ਉਹ ਪ੍ਰੋਗਰਾਮ ਵਿੱਚ ਦਾਖਲ ਨਹੀਂ ਕੀਤੇ ਜਾਣਗੇ। ਪ੍ਰੋਗਰਾਮ ਵਿੱਚ ਨਾਮਜ਼ਦ ਵਿਅਕਤੀਆਂ ਦੀ ਸੂਚੀ ਵਿੱਚ ਅਕਸਰ ਗਲੋਬਲ ਯਾਤਰੀ, OCI ਕਾਰਡ ਧਾਰਕ, ਉੱਚ ਜਾਇਦਾਦ ਵਾਲੇ ਵਿਅਕਤੀ, ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਾਰੋਬਾਰੀ ਸ਼ਾਮਲ ਹੁੰਦੇ ਹਨ। ਅਧਿਕਾਰੀਆਂ ਅਨੁਸਾਰ, ਹੁਣ ਤੱਕ ਈ-ਗੇਟਸ ਰਾਹੀਂ ਯਾਤਰੀਆਂ ਨੂੰ 60-65% ਤੇਜ਼ੀ ਨਾਲ ਇਮੀਗ੍ਰੇਸ਼ਨ ਕਲੀਅਰੈਂਸ ਮਿਲ ਚੁੱਕੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਅਰਬ 'ਚ ਕੰਮ ਕਰਨ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ

ਇੱਕ ਹੋਰ ਅਧਿਕਾਰੀ ਨੇ ਦੱਸਿਆ,"ਐਫ.ਟੀ.ਆਈ-ਟੀ.ਟੀ.ਪੀ ਦਾ ਉਦੇਸ਼ ਤੇਜ਼, ਨਿਰਵਿਘਨ, ਸੁਰੱਖਿਅਤ ਇਮੀਗ੍ਰੇਸ਼ਨ ਕਲੀਅਰੈਂਸ ਨਾਲ ਅੰਤਰਰਾਸ਼ਟਰੀ ਗਤੀਸ਼ੀਲਤਾ ਦੀ ਸਹੂਲਤ ਦੇਣਾ ਹੈ। ਸ਼ੁਰੂਆਤੀ ਪੜਾਅ ਵਿੱਚ ਇਹ ਭਾਰਤੀ ਨਾਗਰਿਕਾਂ ਅਤੇ ਓ.ਸੀਆਈ ਕਾਰਡਧਾਰਕਾਂ ਲਈ ਮੁਫ਼ਤ ਆਧਾਰ 'ਤੇ ਸ਼ੁਰੂ ਕੀਤਾ ਗਿਆ ਹੈ।" ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਅਮਰੀਕਾ ਦੇ ਗਲੋਬਲ ਐਂਟਰੀ ਪ੍ਰੋਗਰਾਮ ਦੀ ਪ੍ਰਤੀਰੂਪ ਹੈ ਪਰ ਭਾਰਤੀ ਜ਼ਰੂਰਤਾਂ ਦੇ ਅਨੁਕੂਲ ਹੈ। ਇਹ ਫ਼ੈਸਲਾ ਅਮਰੀਕਾ ਵੱਲੋਂ ਭਾਰਤ ਨੂੰ ਆਪਣੇ ਭਰੋਸੇਮੰਦ ਯਾਤਰੀ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਪੇਸ਼ਕਸ਼ ਤੋਂ ਬਾਅਦ ਲਿਆ ਗਿਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News