ATM ਸੰਬੰਧੀ 1 ਦਸੰਬਰ ਤੋਂ ਲਾਗੂ ਹੋਣ ਜਾ ਰਿਹੈ ਇਹ ਵੱਡਾ ਨਿਯਮ, ਲੱਗਣਗੇ ਨਵੇਂ ਚਾਰਜ

11/08/2019 3:39:31 PM

ਨਵੀਂ ਦਿੱਲੀ—ਜੇਕਰ ਤੁਹਾਡਾ ਖਾਤਾ ਆਈ.ਈ.ਡੀ.ਬੀ.ਆਈ. ਬੈਂਕ 'ਚ ਹੈ ਤਾਂ ਤੁਹਾਡੇ ਲਈ ਇਕ ਬੁਰੀ ਖਬਰ ਹੈ। ਦਰਅਸਲ ਐੱਲ.ਆਈ.ਸੀ. ਦੀ ਹਿੱਸੇਦਾਰੀ ਵਾਲੇ ਨਿੱਜੀ ਖੇਤਰ ਦੇ ਬੈਂਕ ਆਈ.ਡੀ.ਬੀ.ਆਈ. ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਆਈ.ਡੀ.ਬੀ.ਆਈ. ਨੇ ਦੁਜੇ ਬੈਂਕਾਂ ਦੇ ਏ.ਟੀ.ਐੱਮ. ਨਾਲ ਕੈਸ਼ ਕੱਢਣ ਸੰਬੰਧੀ ਨਿਯਮਾਂ 'ਚ ਬਦਲਾਅ ਕੀਤਾ ਹੈ। ਇਹ ਬਦਲਾਅ ਦਸਬੰਰ ਤੋਂ ਲਾਗੂ ਹੋ ਜਾਣਗੇ।

PunjabKesari
ਟ੍ਰਾਂਜੈਕਸ਼ਨ ਫੇਲ ਹੋਣ 'ਤੇ ਲੱਗੇਗਾ ਚਾਰਜ
ਨਵੇਂ ਨਿਯਮਾਂ ਦੇ ਅਨੁਸਾਰ ਜੇਕਰ ਆਈ.ਡੀ.ਬੀ.ਆਈ ਬੈਂਕ ਦਾ ਕੋਈ ਗਾਹਕ ਦੂਜੇ ਬੈਂਕ ਦੇ ਏ.ਟੀ.ਐੱਮ. 'ਚੋਂ ਰੁਪਏ ਕੱਢਦਾ ਹੈ ਪਰ ਪੂਰਾ ਬੈਲੇਂਸ ਨਹੀਂ ਹੋਣ ਦਾ ਕਾਰਨ ਇਹ ਟ੍ਰਾਂਜੈਕਸ਼ਨ ਫੇਲ ਹੋ ਜਾਂਦਾ ਹੈ ਉਸ 'ਤੇ ਚਾਰਜ ਲੱਗੇਗਾ। ਇਹ ਚਾਰਜ ਪ੍ਰਤੀ ਟ੍ਰਾਂਜੈਕਸ਼ਨ 20 ਰੁਪਏ ਹੋਵੇਗਾ। ਇਸ 'ਤੇ ਟੈਕਸ ਵੱਖ ਤੋਂ ਲਗਾਇਆ ਜਾਵੇਗਾ। ਇਸ ਨਵੇਂ ਨਿਯਮ ਦੇ ਸੰਬੰਧ 'ਚ ਆਈ.ਡੀ.ਬੀ.ਆਈ. ਆਪਣੇ ਗਾਹਕਾਂ ਨੂੰ ਐੱਸ.ਐੱਮ.ਐੱਸ. ਦੇ ਰਾਹੀਂ ਜਾਣਕਾਰੀ ਦੇ ਰਿਹਾ ਹੈ। ਇਹ ਨਵਾਂ ਨਿਯਮ 1 ਦਸੰਬਰ 2019 ਨੂੰ ਲਾਗੂ ਹੋ ਜਾਵੇਗਾ।  

PunjabKesari
ਆਈ.ਡੀ.ਬੀ.ਆਈ. ਬੈਂਕ 'ਚ ਐੱਲ.ਆਈ.ਸੀ. ਦੀ 51 ਫੀਸਦੀ ਹਿੱਸੇਦਾਰੀ
ਦੱਸ ਦੇਈਏ ਕਿ 1964 'ਚ ਸਥਾਪਿਤ ਹੋਇਆ ਇਹ ਬੈਂਕ ਪਹਿਲਾਂ ਸਰਕਾਰੀ ਸੀ ਪਰ 2018 'ਚ ਐੱਲ.ਆਈ.ਸੀ. ਨੇ ਬੈਂਕ 'ਚ 51 ਫੀਸਦੀ ਹਿੱਸੇਦਾਰੀ ਖਰੀਦ ਲਈ, ਜਿਸ ਦੇ ਬਾਅਦ ਇਸ ਸਾਲ 21 ਜਨਵਰੀ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਸ ਨੂੰ ਪ੍ਰਾਈਵੇਟ ਬੈਂਕ ਘੋਸ਼ਿਤ ਕਰ ਦਿੱਤਾ ਹੈ।


Aarti dhillon

Content Editor

Related News