Parle ਖ਼ਿਲਾਫ਼ ਕੋਰਟ ’ਚ ਪਹੁੰਚਿਆ OREO, ਬਿਸਕੁਟ ਦੇ ਡਿਜ਼ਾਇਨ ਨੂੰ ਲੈ ਕੇ ਛਿੜਿਆ ਵਿਵਾਦ

03/04/2021 6:18:41 PM

ਨਵੀਂ ਦਿੱਲੀ (ਇੰਟ.) – ਓਰੀਓ(OREO) ਬਿਸਕੁਟ ਨੇ ਪਾਰਲੇ(Parle) ਖਿਲਾਫ ਬਿਸਕੁਟ ਦੇ ਡਿਜਾਈਨ ਨੂੰ ਲੈ ਕੇ ਦਿੱਲੀ ਹਾਈਕੋਰਟ ’ਚ ਮਾਮਲਾ ਦਰਜ ਕੀਤਾ ਹੈ। ਓਰੀਓ ਨੇ ਦਾਅਵਾ ਕੀਤਾ ਕਿ ਪਾਰਲੇ ਦੇ ਫੈਬੀਓ ਬਿਸਕੁਟ ਦਾ ਡਿਜਾਈਨ ਬਿਲਕੁਲ ਉਸ ਦੇ ਓਰੀਓ ਵਰਗਾ ਹੈ। ਕੋਰਟ ਨੇ 12 ਅਪ੍ਰੈਲ ਨੂੰ ਮਾਮਲੇ ਦੀ ਸੁਣਵਾਈ ਲਈ ਦਿਨ ਤੈਅ ਕੀਤਾ ਹੈ। 

ਇਹ ਵੀ ਪੜ੍ਹੋ: ਵਨ ਨੈਸ਼ਨ, ਵਨ ਮਾਰਕੀਟ ਦੇ ਟੀਚੇ ਲਈ ਸੜਕਾਂ, ਰੇਲ ਅਤੇ ਜਲ ਮਾਰਗਾਂ ਦਾ ਏਕੀਕ੍ਰਿਤ ਹੋਣਾ ਜ਼ਰੂਰੀ : ਗੋਇਲ

ਇਕ ਰਿਪੋਰਟ ਮੁਤਾਬਕ ਮਾਮਲੇ ਦੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ। 9 ਫਰਵਰੀ ਨੂੰ ਇਸ ਮਾਮਲੇ ’ਚ ਸੁਣਵਾਈ ਹੋਈ। ਹਾਈਕੋਰਟ ਨੇ ਓਰੀਓ ਦੇ ਵਕੀਲ ਦੀ ਛੇਤੀ ਸੁਣਵਾਈ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਅਗਲੀ ਸੁਣਵਾਈ ਅਪ੍ਰੈਲ ’ਚ ਹੀ ਕਰਨ ਦੀ ਗੱਲ ਕਹੀ।

ਅਮਰੀਕਾ ਦੀ ਮੋਂਡਲੀਜ ਇੰਟਰਨੈਸ਼ਨਲ ਦੀ ਯੂਨਿਟ ਇੰਟਰਕਾਂਟੀਨੈਂਟਲ ਗ੍ਰੇਟ ਬ੍ਰਾਂਡਸ ਨੇ ਟਰੇਡਮਾਰਕ ਦੀ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ ਹੈ। ਮੋਂਡਲੀਜ ਨੇ ਭਾਰਤ ’ਚ ਓਰੀਓ ਨੂੰ ਲਗਭਗ 10 ਸਾਲ ਪਹਿਲਾਂ ਲਾਂਚ ਕੀਤਾ ਸੀ। ਉਥੇ ਹੀ ਪਾਰਲੇ ਨੇ ਪਿਛਲੇ ਸਾਲ ਜਨਵਰੀ ’ਚ ਫੈਬੀਓ ਪ੍ਰੋਡਕਟ ਨੂੰ ਲਾਂਚ ਕੀਤਾ।

ਇਹ ਵੀ ਪੜ੍ਹੋ: ਪਾਲਸੀ ਧਾਰਕਾਂ ਲਈ ਅਹਿਮ ਖ਼ਬਰ! ਬੀਮੇ ਨਾਲ ਸਬੰਧਤ ਨਵੇਂ ਨਿਯਮ ਲਾਗੂ, ਮਿਲੇਗੀ ਇਹ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News