ਸਹਾਰਾ ਸਮੂਹ ਦੀ ਕੰਪਨੀ ਅਤੇ ਸੁਬਰਤ ਰਾਏ ਦੇ ਬੈਂਕ ਤੇ ਡੀਮੈਟ ਖਾਤਿਆਂ ਨੂੰ ਕੁਰਕ ਕਰਨ ਦਾ ਹੁਕਮ

Tuesday, Dec 27, 2022 - 11:36 AM (IST)

ਸਹਾਰਾ ਸਮੂਹ ਦੀ ਕੰਪਨੀ ਅਤੇ ਸੁਬਰਤ ਰਾਏ ਦੇ ਬੈਂਕ ਤੇ ਡੀਮੈਟ ਖਾਤਿਆਂ ਨੂੰ ਕੁਰਕ ਕਰਨ ਦਾ ਹੁਕਮ

ਨਵੀਂ ਦਿੱਲੀ (ਭਾਸ਼ਾ) – ਬਾਜ਼ਾਰ ਰੈਗੂਲੇਟਰ ਸੇਬੀ ਨੇ ਓ. ਐੱਫ. ਸੀ. ਡੀ. ਜਾਰੀ ਕਰਨ ’ਚ ਰੈਗੂਲੇਟਰੀ ਮਾਪਦੰਡਾਂ ਦੀ ਉਲੰਘਣਾ ਦੇ ਮਾਮਲੇ ’ਚ ਸਹਾਰਾ ਸਮੂਹ ਦੀ ਇਕ ਕੰਪਨੀ ਅਤੇ ਉਸ ਦੇ ਮੁਖੀ ਸੁਬਰਤ ਰਾਏ ਅਤੇ ਹੋਰ ਅਧਿਕਾਰੀਆਂ ਤੋਂ 6.42 ਕਰੋੜ ਰੁਪਏ ਦੀ ਵਸੂਲੀ ਲਈ ਉਨ੍ਹਾਂ ਦੇ ਬੈਂਕ ਅਤੇ ਡੀਮੈਟ ਖਾਤੇ ਕੁਰਕ ਕਰਨ ਦਾ ਹੁਕਮ ਦਿੱਤਾ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਆਪਣੇ ਹੁਕਮ ’ਚ ਕਿਹਾ ਕਿ ਬਦਲ ਵਜੋਂ ਫੁਲੀ ਕਨਵਰਟੇਬਲ ਡਿਬੈਂਚਰ (ਓ. ਐੱਫ. ਸੀ. ਡੀ.) ਜਾਰੀ ਕਰਨ ’ਚ ਸਹਾਰਾ ਸਮੂਹ ਨਾਲ ਜੁੜੇ 5 ਲੋਕਾਂ ਖਿਲਾਫ ਕੁਰਕੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਜੁਰਮਾਨਾ ਅਤੇ ਵਿਆਜ ਸਮੇਤ ਸਾਰੀਆਂ ਆਈਟਮਜ਼ ’ਚ ਕੁੱਲ 6.42 ਕਰੋੜ ਰੁਪਏ ਦੀ ਵਸੂਲੀ ਹੋਣੀ ਹੈ।

ਇਹ  ਵੀ ਪੜ੍ਹੋ :  Meta 'ਤੇ ਭਾਰੀ ਪਏ ਉਸ ਦੇ 6 ਫ਼ੈਸਲੇ, ,ਇਕ ਫ਼ੈਸਲੇ ਨਾਲ ਹੀ ਹੋਇਆ 19.5 ਲੱਖ ਕਰੋੜ ਦਾ ਨੁਕਸਾਨ

ਕੁਰਕੀ ਦਾ ਹੁਕਮ ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ (ਹੁਣ ਸਹਾਰਾ ਕਮੋਡਿਟੀ ਸਰਵਿਸਿਜ਼ ਕਾਰਪੋਰੇਸ਼ਨ), ਸੁਬਰਤ ਰਾਏ, ਅਸ਼ੋਕ ਰਾਏ ਚੌਧਰੀ, ਰਵੀਸ਼ੰਕਰ ਦੁਬੇ ਅਤੇ ਵੰਦਨ ਭਾਰਗਵ ਖਿਲਾਫ ਦਿੱਤਾ ਗਿਆ ਹੈ। ਸੇਬੀ ਨੇ ਆਪਣੇ ਨੋਟਿਸ ’ਚ ਸਾਰੇ ਬੈਂਕਾਂ, ਡਿਪਾਜ਼ਿਟਰੀ ਅਤੇ ਮਿਊਚੁਅਲ ਫੰਡ ਇਕਾਈਆਂ ਹੁਕਮ ਦਿੱਤਾ ਹੈਕਿ ਉਹ ਇਨ੍ਹਾਂ ’ਚੋਂ ਕਿਸੇ ਦੇ ਵੀ ਡੀਮੈਟ ਖਾਤਿਆਂ ’ਚੋਂ ਨਿਕਾਸੀ ਦੀ ਮਨਜ਼ੂਰੀ ਨਾ ਦੇਣ। ਹਾਲਾਂਕਿ ਇਨ੍ਹਾਂ ਲੋਕਾਂ ਨੂੰ ਆਪਣੇ ਖਾਤਿਆਂ ’ਚ ਜਮ੍ਹਾ ਕਰਨ ਦੀ ਛੋਟ ਹੋਵੇਗੀ। ਇਸ ਤੋਂ ਇਲਾਵਾ ਸੇਬੀ ਨੇ ਸਾਰੇ ਬੈਂਕਾਂ ਨੂੰ ਇਨ੍ਹਾਂ ਡਿਫਾਲਟਰਾਂ ਦੇ ਖਾਤਿਆਂ ਤੋਂ ਇਲਾਵਾ ਲਾਕਰ ਨੂੰ ਵੀ ਕੁਰਕ ਕਰਨ ਲਈ ਕਿਹਾ ਹੈ। ਸੇਬੀ ਨੇ ਬੀਤੇ ਜੂਨ ਮਹੀਨੇ ’ਚ ਜਾਰੀ ਆਪਣੇ ਹੁਕਮ ’ਚ ਸਹਾਰਾ ਸਮੂਹ ਦੀ ਫਰਮ ਅਤੇ ਉਸ ਦੇ ਚਾਰ ਪ੍ਰਮੁੱਖ ਅਧਿਕਾਰੀਆਂ ’ਤੇ ਕੁੱਲ 6 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਜੁਰਮਾਨਾ ਸਹਾਰਾ ਵਲੋਂ 2008-09 ’ਚ ਓ. ਐੱਫ. ਸੀ. ਡੀ. ਜਾਰੀ ਕਰ ਕੇ ਨਿਵੇਸ਼ਕਾਂ ਤੋਂ ਪੈਸੇ ਜੁਟਾਉਣ ਦੇ ਮਾਮਲੇ ’ਚ ਲਗਾਇਆ ਗਿਆ ਸੀ। ਸੇਬੀ ਨੇ ਕਿਹਾ ਕਿ ਇਹ ਡਿਬੈਂਚਰ ਉਸ ਦੇ ਰੈਗੂਲੇਟਰੀ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਜਾਰੀ ਕੀਤਾ ਗਿਆ ਸੀ।

ਇਹ  ਵੀ ਪੜ੍ਹੋ : ਪੂਰੇ ਦੇਸ਼ ਦੇ ਵੱਡੇ ਮੰਦਰਾਂ ਦੇ ਪੰਡਿਤ ਕਰਨਗੇ ਪੂਜਾ, 300 ਕਿਲੋ ਸੋਨਾ ਦਾਨ ਕਰੇਗਾ ਅੰਬਾਨੀ ਪਰਿਵਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News