ਬੈਂਕਾਂ ’ਚ ਸਿਰਫ 1 ਲੱਖ ਰੁਪਏ ਤੱਕ ਦੀ ਰਾਸ਼ੀ ਦੀ ਜਮ੍ਹਾ ਦੀ ਹੀ ਗਾਰੰਟੀ

12/03/2019 8:06:51 PM

ਨਵੀਂ ਦਿੱਲੀ (ਭਾਸ਼ਾ)-ਕੋਈ ਬੈਂਕ ਕਾਰੋਬਾਰ ’ਚ ਅਸਫਲਤਾ ਦੀ ਵਜ੍ਹਾ ਨਾਲ ਜੇਕਰ ਬੰਦ ਹੁੰਦਾ ਹੈ ਤਾਂ ਉਸ ’ਚ ਪੈਸਾ ਜਮ੍ਹਾ ਰੱਖਣ ਵਾਲੇ ਜਮ੍ਹਾਕਰਤਾਵਾਂ ਨੂੰ ਬੀਮਾ ਸੁਰੱਖਿਆ ਦੇ ਤਹਿਤ ਸਿਰਫ 1 ਲੱਖ ਰੁਪਏ ਹੀ ਮਿਲਣਗੇ, ਭਾਵੇਂ ਉਨ੍ਹਾਂ ਨੇ ਉਸ ਤੋਂ ਜ਼ਿਆਦਾ ਪੈਸੇ ਜਮ੍ਹਾ ਕਰਵਾ ਕੇ ਰੱਖੇ ਹੋਣ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਕੰਪਨੀ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀ. ਆਈ. ਸੀ. ਜੀ. ਸੀ.) ਨੇ ਇਹ ਜਾਣਕਾਰੀ ਦਿੱਤੀ ਹੈ।

ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ ’ਚ ਰਿਜ਼ਰਵ ਬੈਂਕ ਦੀ ਪੂਰਨ ਸਹਿਯੋਗੀ ਇਕਾਈ ਡੀ. ਆਈ. ਸੀ. ਜੀ. ਸੀ. ਨੇ ਕਿਹਾ ਕਿ ਇਹ ਹੱਦ ਬੱਚਤ, ਮਿਆਦੀ, ਚਾਲੂ ਅਤੇ ਆਵਰਤਕ ਹਰ ਪ੍ਰਕਾਰ ਦੀ ਜਮ੍ਹਾ ਲਈ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਪੀ. ਐੱਮ. ਸੀ. ਬੈਂਕ ਧੋਖਾਦੇਹੀ ਨੂੰ ਵੇਖਦਿਆਂ 1 ਲੱਖ ਰੁਪਏ ਦੀ ਹੱਦ ਨੂੰ ਵਧਾਉਣ ਦਾ ਪ੍ਰਸਤਾਵ ਹੈ, ਡੀ. ਆਈ. ਸੀ. ਜੀ. ਸੀ. ਨੇ ਕਿਹਾ, ‘‘ਕਾਰਪੋਰੇਸ਼ਨ ਦੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ।’’ ਡੀ. ਆਈ. ਸੀ. ਜੀ. ਸੀ. ਕਾਨੂੰਨ ਦੇ ਤਹਿਤ ਸਾਰੇ ਪਾਤਰ ਸਹਿਕਾਰੀ ਬੈਂਕ ਵੀ ਆਉਂਦੇ ਹਨ। ਆਰ. ਟੀ. ਆਈ. ਦੇ ਜਵਾਬ ’ਚ ਉਸ ਨੇ ਕਿਹਾ, ‘‘ਬੈਂਕ ’ਚ ਜੋ ਵੀ ਪੈਸਾ ਜਮ੍ਹਾ ਕਰਦਾ ਹੈ, ਉਸ ਨੂੰ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਬੀਮਾ ਕਵਰ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਕਾਰਣ ਬੈਂਕ ਅਸਫਲ ਹੁੰਦਾ ਹੈ ਜਾਂ ਉਸ ਨੂੰ ਬੰਦ ਕੀਤਾ ਜਾਂਦਾ ਹੈ ਅਤੇ ਬੈਂਕ ਦਾ ਲਾਇਸੈਂਸ ਰੱਦ ਹੁੰਦਾ ਹੈ, ਉਸ ਸਥਿਤੀ ’ਚ ਉਸ ਨੂੰ 1 ਲੱਖ ਰੁਪਏ ਹਰ ਹਾਲ ’ਚ ਮਿਲਣਗੇ।’’ ਬੈਂਕਾਂ ’ਚ ਧੋਖਾਦੇਹੀ ਦੇ ਵੱਖ-ਵੱਖ ਮਾਮਲੇ ਅਤੇ ਲੋਕਾਂ ਦੀ ਬੱਚਤ ਰਾਸ਼ੀ ਦੇ ਖਤਰੇ ਨੂੰ ਵੇਖਦਿਆਂ ਇਹ ਜਵਾਬ ਮਹੱਤਵਪੂਰਨ ਹੈ।


Karan Kumar

Content Editor

Related News