ਚਾਰਜ ਮੁਕਤ ਸਟੋਰ ਤੋਂ ਹੁਣ ਖਰੀਦ ਸਕੋਗੇ ਸਿਰਫ ਇਕ ਬੋਤਲ ਸ਼ਰਾਬ

01/19/2020 11:51:23 PM

ਨਵੀਂ ਦਿੱਲੀ (ਭਾਸ਼ਾ)-ਹਵਾਈ ਅੱਡਿਆਂ ’ਤੇ ਸਥਿਤ ਚਾਰਜ-ਮੁਕਤ ਸਟੋਰ ਤੋਂ ਆਉਣ ਵਾਲੇ ਦਿਨਾਂ ’ਚ ਵਧ ਤੋਂ ਵਧ ਇਕ ਬੋਤਲ ਸ਼ਰਾਬ ਹੀ ਖਰੀਦੀ ਜਾ ਸਕੇਗੀ। ਸਰਕਾਰ ਗੈਰ-ਜ਼ਰੂਰੀ ਵਸਤਾਂ ਦੀ ਦਰਾਮਦ ਨੂੰ ਘੱਟ ਕਰਨ ਲਈ ਇਹ ਹੱਦ ਲਾਉਣ ’ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਸੂਤਰਾਂ ਅਨੁਸਾਰ ਵਣਜ ਮੰਤਰਾਲਾ ਨੇ 1 ਫਰਵਰੀ ਨੂੰ ਪੇਸ਼ ਹੋ ਰਹੇ ਅਗਲੇ ਆਮ ਬਜਟ ਦੇ ਮੱਦੇਨਜ਼ਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇਹ ਸੁਝਾਅ ਦਿੱਤਾ ਹੈ। ਮੰਤਰਾਲਾ ਨੇ ਚਾਰਜ-ਮੁਕਤ ਸਟੋਰ ਤੋਂ ਇਕ ਕਾਰਟਨ ਸਿਗਰਟ ਖਰੀਦਣ ਦੀ ਸਹੂਲਤ ਨੂੰ ਵੀ ਬੰਦ ਕਰਨ ਦਾ ਸੁਝਾਅ ਦਿੱਤਾ ਹੈ। ਹੁਣ ਤੱਕ ਜੋ ਵਿਵਸਥਾ ਹੈ ਉਸ ਤਹਿਤ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਹਵਾਈ ਅੱਡਿਆਂ ’ਤੇ ਸਥਿਤ ਇਸ ਤਰ੍ਹਾਂ ਦੇ ਚਾਰਜ-ਮੁਕਤ ਸਟੋਰ ਤੋਂ 2 ਲਿਟਰ ਸ਼ਰਾਬ ਅਤੇ ਇਕ ਕਾਰਟਨ ਸਿਗਰਟ ਖਰੀਦ ਸਕਦੇ ਹਨ।

ਸੂਤਰਾਂ ਨੇ ਕਿਹਾ ਕਿ ਕਈ ਦੇਸ਼ ਅਜੇ ਕੌਮਾਂਤਰੀ ਮੁਸਾਫਰਾਂ ਨੂੰ ਵਧ ਤੋਂ ਵਧ ਇਕ ਲਿਟਰ ਸ਼ਰਾਬ ਖਰੀਦਣ ਦੀ ਮਨਜ਼ੂਰੀ ਦਿੰਦੇ ਹਨ ਅਤੇ ਭਾਰਤ ਵੀ ਇਸ ਨੂੰ ਅਪਣਾ ਸਕਦਾ ਹੈ। ਇਹ ਸੁਝਾਅ ਅਜਿਹੇ ’ਚ ਅਹਿਮ ਹੋ ਜਾਂਦਾ ਹੈ ਕਿ ਸਰਕਾਰ ਦੇਸ਼ ’ਚ ਗੈਰ-ਜ਼ਰੂਰੀ ਵਸਤਾਂ ਦੀ ਦਰਾਮਦ ਨੂੰ ਘੱਟ ਕਰਨ ਦੇ ਵੱਖਰੇ ਉਪਰਾਲਿਆਂ ’ਤੇ ਗੌਰ ਕਰ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਗੈਰ-ਜ਼ਰੂਰੀ ਵਸਤਾਂ ਦੀ ਦਰਾਮਦ ਨਾਲ ਦੇਸ਼ ਦਾ ਵਪਾਰ ਘਾਟਾ ਵਧਦਾ ਹੈ। ਚਾਰਜ-ਮੁਕਤ ਜਾਂ ਡਿਊਟੀ ਫ੍ਰੀ ਦੁਕਾਨ ਤੋਂ ਦੇਸ਼ ’ਚ ਆਉਣ ਵਾਲਾ ਵਿਦੇਸ਼ੀ ਯਾਤਰੀ ਆਮਤੌਰ ’ਤੇ ਕਰੀਬ 50,000 ਰੁਪਏ ਦਾ ਸਾਮਾਨ ਖਰੀਦ ਸਕਦਾ ਹੈ ਅਤੇ ਇਸ ’ਤੇ ਉਸਨੂੰ ਇੰਪੋਰਟ ਡਿਊਟੀ ਨਹੀਂ ਦੇਣੀ ਹੁੰਦੀ ਹੈ।


Karan Kumar

Content Editor

Related News