ਹੁਣ ਸਸਤਾ ਹੋਣਾ ਸ਼ੁਰੂ ਹੋ ਜਾਵੇਗਾ ਪਿਆਜ਼, ਇਸ ਸੰਬੰਧੀ ਵੱਡਾ ਆਦੇਸ਼ ਹੋਇਆ ਜਾਰੀ
Friday, Nov 06, 2020 - 02:00 PM (IST)
ਨਵੀਂ ਦਿੱਲੀ — ਸਹਿਕਾਰੀ ਐਸੋਸੀਏਸ਼ਨ ਨਾਫੇਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਨੇ 15,000 ਟਨ ਦਰਾਮਦ ਪਿਆਜ਼ ਦੀ ਸਪਲਾਈ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਇਸ ਸਬੰਧ ਵਿਚ ਬੋਲੀਕਾਰਾਂ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ। ਨਾਫੇਡ ਨੇ ਕਿਹਾ ਕਿ ਇਸ ਨਾਲ ਘਰੇਲੂ ਬਾਜ਼ਾਰ ਵਿਚ ਉਪਲਬਧਤਾ ਵਧੇਗੀ ਅਤੇ ਕੀਮਤਾਂ ਨੂੰ ਕੰਟਰੋਲ ਵਿਚ ਰੱਖਿਆ ਜਾਵੇਗਾ। ਨਾਫੇਡ ਨੇ ਅੱਗੇ ਕਿਹਾ ਕਿ ਦਰਾਮਦ ਕੀਤੇ ਪਿਆਜ਼ ਨੂੰ ਬੰਦਰਗਾਹ ਸ਼ਹਿਰਾਂ ਤੋਂ ਵੰਡੇ ਜਾਣਗੇ। ਇਸ ਲਈ ਤੇਜ਼ੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰਾਂ ਨੂੰ ਪੁੱਛਿਆ ਗਿਆ ਹੈ ਕਿ ਉਨ੍ਹਾਂ ਨੂੰ ਕਿੰਨੀ ਮਾਤਰਾ ਵਿਚ ਪਿਆਜ਼ ਚਾਹੀਦਾ ਹੈ। ਨਾਫੇਡ ਨੇ ਦਰਾਮਦ ਕੀਤੀ ਗਈ ਪਿਆਜ਼ ਦੀ ਵਾਧੂ ਸਪਲਾਈ ਲਈ ਨਿਯਮਤ ਟੈਂਡਰ ਜਾਰੀ ਕਰਨ ਦੀ ਯੋਜਨਾ ਹੈ।
ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, 'ਕੱਲ੍ਹ (ਵੀਰਵਾਰ) ਨਾਫੇਡ ਨੂੰ ਤੁਤੀਕੋਰਿਨ ਅਤੇ ਮੁੰਬਈ ਵਿਚ ਸਪਲਾਈ ਲਈ ਜਾਰੀ ਕੀਤੇ ਟੈਂਡਰ ਦਾ ਚੰਗਾ ਹੁੰਗਾਰਾ ਮਿਲਿਆ।' ਮਾਰਕੀਟ ਨੂੰ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਨਾਫੇਡ ਨੇ ਬੀਤੀ ਸ਼ਾਮ ਸਫਲ ਬੋਲੀਕਾਰਾਂ ਨੂੰ ਅੰਤਮ ਰੂਪ ਦੇ ਦਿੱਤਾ। ਮਹੱਤਵਪੂਰਣ ਗੱਲ ਇਹ ਹੈ ਕਿ ਭਾਰਤ ਵਿਚ ਮੱਧਮ ਆਕਾਰ ਦੇ ਪਿਆਜ਼ ਪਸੰਦ ਕੀਤੇ ਜਾਂਦੇ ਹਨ, ਜਦਕਿ ਵਿਦੇਸ਼ੀ ਪਿਆਜ਼ 80 ਮਿਲੀਮੀਟਰ ਦੇ ਆਕਾਰ ਦੇ ਹੁੰਦੇ ਹਨ।
ਇਹ ਵੀ ਪੜ੍ਹੋ :
ਪਿਛਲੇ ਸਾਲ ਐਮ.ਐਮ.ਟੀ.ਸੀ. ਨੇ ਸਿੱਧੇ ਤੌਰ 'ਤੇ ਤੁਰਕੀ ਅਤੇ ਮਿਸਰ ਤੋਂ ਪੀਲੇ, ਗੁਲਾਬੀ ਅਤੇ ਲਾਲ ਪਿਆਜ਼ ਦੀ ਦਰਾਮਦ ਕੀਤੀ ਸੀ, ਜਦੋਂ ਕਿ ਇਸ ਸਾਲ ਘੱਟ ਤੋਂ ਘੱਟ ਸਮੇਂ ਵਿਚ ਚੰਗੀ ਕੁਆਲਟੀ ਪਿਆਜ਼ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਾਈਵੇਟ ਆਯਾਤਕਾਂ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਦੌਰਾਨ ਨਾਫੇਡ ਨੇ ਕਿਹਾ ਕਿ ਪਿਆਜ਼ ਦੀਆਂ ਥੋਕ ਅਤੇ ਪ੍ਰਚੂਨ ਕੀਮਤਾਂ ਵਿਚ ਨਿਰੰਤਰ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ :
ਮਹਾਰਾਸ਼ਟਰ, ਕਰਨਾਟਕ, ਰਾਜਸਥਾਨ ਅਤੇ ਹੋਰ ਸੂਬਿਆਂ ਤੋਂ ਹਾੜ੍ਹੀ (ਸਰਦੀਆਂ) ਦੇ ਪੁਰਾਣੇ ਸਟਾਕ ਅਤੇ ਸਾਉਣੀ ਦੇ ਨਵੇਂ ਸਟਾਕ ਦੀ ਆਮਦ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕ ਦਿੱਤਾ ਹੈ। ਨਾਫੇਡ ਨੇ ਉਮੀਦ ਜਤਾਈ ਕਿ ਸਰਕਾਰੀ ਨੀਤੀਗਤ ਦਖਲ ਅਤੇ ਬਫਰ, ਦਰਾਮਦ ਅਤੇ ਨਵੇਂ ਆਉਣ ਵਾਸੇ ਪਿਆਜ਼ ਨਾਲ ਸਪਲਾਈ ਤੇਜ਼ ਹੋ ਜਾਵੇਗੀ ਅਤੇ ਪਿਆਜ਼ ਦੀ ਮਾਰਕੀਟ ਜਲਦੀ ਹੀ ਆਮ ਵਾਂਗ ਹੋ ਜਾਵੇਗੀ। ਦੇਸ਼ ਦੇ ਕੁਝ ਹਿੱਸਿਆਂ ਵਿਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 80-100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹਨ।
ਇਹ ਵੀ ਪੜ੍ਹੋ :