ਦੀਵਾਲੀ ਤੱਕ ਪਿਆਜ਼ ਦੀਆਂ ਕੀਮਤਾਂ ਪਾਰ ਕਰ ਸਕਦੀਆਂ ਹਨ ਸੈਂਕੜਾ, ਜਾਣੋ ਕਦੋਂ ਘਟਣਗੇ ਭਾਅ

Tuesday, Oct 20, 2020 - 05:54 PM (IST)

ਦੀਵਾਲੀ ਤੱਕ ਪਿਆਜ਼ ਦੀਆਂ ਕੀਮਤਾਂ ਪਾਰ ਕਰ ਸਕਦੀਆਂ ਹਨ ਸੈਂਕੜਾ, ਜਾਣੋ ਕਦੋਂ ਘਟਣਗੇ ਭਾਅ

ਨਵੀਂ ਦਿੱਲੀ : ਦੇਸ਼ ਦੇ ਕਈ ਇਲਾਕਿਆਂ ਵਿਚ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਪਿਆਜ਼ ਆਉਣ ਵਾਲੇ ਦਿਨਾਂ ਵਿਚ ਆਮ ਲੋਕਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਜੇ ਪਿਆਜ਼ ਦੀ ਕੀਮਤ ਇਸੇ ਤਰ੍ਹਾਂ ਲਗਾਤਾਰ ਵਧਦੀਆਂ ਰਹੀਆਂ ਤਾਂ ਇਸ ਸਾਲ ਦੀਵਾਲੀ ਤੱਕ ਇਹ ਬਹੁਤ ਹੀ ਮਹਿੰਗਾ ਹੋ ਸਕਦਾ ਹੈ। ਇਸ ਸਮੇਂ ਪ੍ਰਚੂਨ ਬਾਜ਼ਾਰ ਵਿਚ ਪਿਆਜ਼ 40-50 ਰੁਪਏ ਕਿੱਲੋ ਹੈ। ਸੋਮਵਾਰ ਨੂੰ ਨਾਸਿਕ ਵਿਚ ਸਥਿਤ ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਦੀ ਮਾਰਕੀਟ ਲਾਸਲਗਾਓਂ ਵਿਚ ਪਿਆਜ਼ ਦੀ ਮਾਰਕੀਟ ਕੀਮਤ 6802 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ। ਇਹ ਕੀਮਤ ਇਸ ਸਾਲ ਸਭ ਤੋਂ ਵੱਧ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂਂ ਵਿਚ ਪ੍ਰਚੂਨ ਬਾਜ਼ਾਰ ਵਿਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਪਹੁੰਚ ਸਕਦੀਆਂ ਹਨ।

ਇਸ ਕਾਰਨ ਮਹਿੰਗਾ ਹੋ ਰਿਹਾ ਹੈ ਪਿਆਜ਼

ਸੋਮਵਾਰ ਨੂੰ ਮਹਾਰਾਸ਼ਟਰ ਦੇ ਲਾਸਲਗਾਓਂ 'ਚ ਚੰਗੇ ਪਿਆਜ਼ ਦਾ ਬਾਜ਼ਾਰ ਭਾਅ 6 ਹਜ਼ਾਰ 802 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਿਆ। ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਇਸ ਕਾਰਨ ਪਿਆਜ਼ ਦੀ ਫਸਲ ਖੇਤਾਂ ਵਿਚ ਨਸ਼ਟ ਹੋ ਗਈ ਹੈ, ਜਿਸ ਕਾਰਨ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਰਹੀਆਂ ਹਨ।

ਇਹ ਵੀ ਪੜ੍ਹੋ: ਜੇਕਰ ਤੁਹਾਡੇ ਕੋਲ ਹੈ ਇਹ 10 ਰੁਪਏ ਵਾਲਾ ਨੋਟ, ਤਾਂ ਅੱਜ ਹੀ ਮਿਲ ਸਕਦੇ ਹਨ 25 ਹਜ਼ਾਰ ਰੁਪਏ

ਪਿਆਜ਼ ਦੀਆਂ ਕੀਮਤਾਂ ਫਰਵਰੀ ਤੱਕ ਘੱਟ ਨਹੀਂ ਹੋਣਗੀਆਂ

ਵਪਾਰੀਆਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ, ਰਾਜਸਥਾਨ, ਗੁਜਰਾਤ ਅਤੇ ਕਰਨਾਟਕ ਵਿਚ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸੇ ਕਰਕੇ ਵਪਾਰੀਆਂ ਨੇ ਹੋਰਡਿੰਗਜ਼ ਵੀ ਸ਼ੁਰੂ ਕਰ ਦਿੱਤੀਆਂ ਹਨ। ਨਵੀਂ ਫਸਲ ਫਰਵਰੀ ਵਿਚ ਆਵੇਗੀ ਉਦੋਂ ਤਕ ਪਿਆਜ਼ ਦੀ ਕੀਮਤ ਘਟਣ ਦੇ ਸੰਕੇਤ ਨਹੀਂ ਹਨ।

ਪਿਆਜ਼ ਦੀਆਂ ਕੀਮਤਾਂ ਵਿਚ ਵਾਧੇ ਦਾ ਇੱਕ ਕਾਰਨ ਹੋਟਲ ਅਤੇ ਢਾਬਿਆਂ ਦੀ ਸ਼ੁਰੂਆਤ ਹੈ। ਇਸ ਕਾਰਨ ਪਿਆਜ਼ ਦੀ ਮੰਗ ਵੀ ਵਧੀ ਹੈ, ਜਿਸ ਕਾਰਨ ਪਿਆਜ਼ ਮਹਿੰਗਾ ਹੋ ਰਿਹਾ ਹੈ।

ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ, ਜਾਣੋ ਕੀਮਤੀ ਧਾਤੂਆਂ ਦੇ ਅੱਜ ਦੇ ਭਾਅ

ਪਿਆਜ਼ 2000 ਰੁਪਏ ਪ੍ਰਤੀ ਕੁਇੰਟਲ ਮਹਿੰਗਾ ਹੋ ਗਿਆ

ਤੁਹਾਨੂੰ ਦੱਸ ਦਈਏ ਕਿ 14 ਅਕਤੂਬਰ ਨੂੰ ਪਿਆਜ਼ ਦੇ ਵਪਾਰੀਆਂ 'ਤੇ ਆਮਦਨ ਕਰ ਵਿਭਾਗ ਦੀ ਕਾਰਵਾਈ ਹੋਈ ਸੀ। ਇਸ ਤੋਂ ਬਾਅਦ ਵਪਾਰੀ ਮਾਰਕੀਟ ਵਿਚ ਨਹੀਂ ਆ ਰਹੇ ਸਨ। ਯਾਨੀ ਮਾਰਕੀਟ ਵਿਚ ਕਾਰੋਬਾਰ ਬੰਦ ਹੋ ਗਿਆ ਸੀ, ਪਰ ਸੋਮਵਾਰ ਨੂੰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਪਿਆਜ਼ ਦੀਆਂ ਕੀਮਤਾਂ ਵਿਚ 2000 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ।

ਕਰਨਾਟਕ ਵਿਚ ਵੀ ਬਾਰਸ਼ ਕਾਰਨ ਪ੍ਰਭਾਵਤ ਹੋਇਆ ਪਿਆਜ਼

ਇਸ ਤੋਂ ਇਲਾਵਾ ਕਰਨਾਟਕ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਿਆਜ਼ ਦੀ ਸਪਲਾਈ ਵਿਚ ਵੀ ਕਮੀ ਆਈ ਹੈ, ਜਿਸ ਦਾ ਸਿੱਧਾ ਅਸਰ ਕੀਮਤਾਂ 'ਤੇ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ: ਟੈਲੀਕਾਮ ਕੰਪਨੀਆਂ ਨੂੰ ਦਿੱਲੀ ਅਤੇ ਮੁੰਬਈ ’ਚ 5ਜੀ ਸ਼ੁਰੂ ਕਰਨ ਲਈ 18,700 ਕਰੋੜ ਰੁਪਏ ਦੀ ਹੋਵੇਗੀ ਲੋੜ

ਜਾਣੋ ਵਧੀਆ ਅਤੇ ਹਲਕੀ ਕਿਸਮ ਦੇ ਪਿਆਜ਼ ਦੀ ਕੀਮਤ ਕਿੰਨੀ

ਸੋਮਵਾਰ ਨੂੰ ਕਮਾਲ ਕਿਸਮ ਦੇ ਪਿਆਜ਼ ਦੀ ਕੀਮਤ 6802 ਰੁਪਏ ਪ੍ਰਤੀ ਕੁਇੰਟਲ, ਸਰਾਸਰੀ ਕਿਸਮ ਦੀ ਕੀਮਤ 6200 ਰੁਪਏ ਅਤੇ ਖਰਾਬ ਕੁਆਲਟੀ ਦੇ ਪਿਆਜ਼ ਦੀ ਕੀਮਤ 1500 ਰੁਪਏ ਪ੍ਰਤੀ ਕੁਇੰਟਲ ਦਰਜ ਕੀਤੀ ਗਈ ਸੀ।

ਆਲੂ ਦੀ ਕੀਮਤ ਵੀ ਵਧੀ

ਜਿਵੇਂ ਹੀ ਦੇਸ਼ ਵਿਚ ਨਵਰਾਤਰੀ ਦਾ ਤਿਉਹਾਰ ਸ਼ੁਰੂ ਹੁੰਦਾ ਹੈ ਤਾਂ ਆਲੂਅੀ ਦੀ ਕੀਮਤ ਵਿਚ ਭਾਰੀ ਵਾਧਾ ਹੋ ਜਾਂਦਾ ਹੈ। ਨਵਰਾਤਰੀ ਦੇ ਸਮੇਂ ਆਮ ਲੋਕ ਆਲੂ ਦੀ ਖੁਰਾਕ ਦੀ ਵਧੇਰੇ ਵਰਤੋਂ ਕਰਦੇ ਹਨ। ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਆਲੂ ਦੀ ਦਰ 60 ਰੁਪਏ ਨੂੰ ਪਾਰ ਕਰ ਗਈ ਹੈ। ਕੋਰੋਨਾ ਮਹਾਮਾਰੀ ਵਿਚਕਾਰ ਨਵਰਾਤਰੀ ਪੂਜਾ ਦੇ ਸ਼ੁਰੂ ਹੋਣ ਨਾਲ ਆਲੂਆਂ ਦੀ ਕੀਮਤ ਵਿਚ ਇਸ ਤਰ੍ਹਾਂ ਦਾ ਵਾਧਾ ਆਮ ਲੋਕਾਂ ਦੀਆਂ ਜੇਬਾਂ ਉੱਤੇ ਵਾਧੂ ਖਰਚੇ ਦਾ ਕਾਰਨ ਬਣ ਰਿਹਾ ਹੈ। ਬਾਜ਼ਾਰ ਵਿਚ 30 ਰੁਪਏ ਪ੍ਰਤੀ ਕਿੱਲੋ ਮਿਲਣ ਵਾਲੇ ਆਲੂ ਦਾ ਭਾਅ ਬਾਜ਼ਾਰ ਵਿਚ 50 ਤੋਂ 60 ਰੁਪਏ ਤੱਕ ਆ ਗਿਆ ਹੈ। ਨਵਰਾਤਰੀ ਦੇ ਵਿਚਕਾਰ ਵੀ ਕੀਮਤ ਵਿਚ ਹੋਰ ਵਾਧੇ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: 25,000 ਰੁਪਏ ਤੱਕ ਦੀ ਤਨਖ਼ਾਹ ਲੈਣ ਵਾਲਿਆਂ ਲਈ ਵੱਡੀ ਖ਼ਬਰ, ਮੁਫ਼ਤ 'ਚ ਮਿਲਣਗੀਆਂ ਇਹ ਸਹੂਲਤਾਂ


author

Harinder Kaur

Content Editor

Related News