ਲਾਕਡਾਊਨ ਦਾ ਅਸਰ : ਥੋਕ ਬਾਜ਼ਾਰ ਵਿਚ ਸੀਜ਼ਨ ਦੀ ਸਭ ਤੋਂ ਘੱਟ ਕੀਮਤ ’ਤੇ ਪਿਆਜ਼

Tuesday, Apr 07, 2020 - 01:37 PM (IST)

ਲਾਕਡਾਊਨ ਦਾ ਅਸਰ : ਥੋਕ ਬਾਜ਼ਾਰ ਵਿਚ ਸੀਜ਼ਨ ਦੀ ਸਭ ਤੋਂ ਘੱਟ ਕੀਮਤ ’ਤੇ ਪਿਆਜ਼

ਨਵੀਂ ਦਿੱਲੀ : ਸਾਉਣੀ ਦੀ ਦੇਰੀ ਤੋਂ ਤਿਆਰ ਹੋਣ ਵਾਲੇ ਪਿਆਜ਼ ਨੂੰ ਲੈ ਕੇ ਕਿਸਾਨ ਵੱਡੀ ਗਿਣਤੀ ਵਿਚ ਬਾਜ਼ਾਰ ਵਿਚ ਪਹੁੰਚ ਰਹੇ ਹਨ। ਇਸ ਦੀ ਵਜ੍ਹਾ ਤੋਂ ਲਾਸਲਗਾਓਂ ਦੀ ਵਿੰਚੂਰ ਮੰਡੀ ਵਿਚ ਇਸ ਦੀਆਂ ਕੀਮਤਾਂ 3 ਰੁਪਏ ਪ੍ਰਤੀ ਕਿੱਲੋ ਦੇ ਸੀਜ਼ਨ ਦੇ ਪੱਧਰ ’ਤੇ ਪਹੁੰਚ ਗਈਆਂ ਹਨ। ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਵਿਚ ਦੇਸ਼ ਵਿਚ ਪਿਆਜ਼ ਦਾ ਸਭ ਤੋਂ ਵੱਧ ਉਤਪਾਦਨ ਹੋਇਆ ਹੈ ਅਤੇ ਏਸ਼ੀਆ ਵਿਚ ਇਸ ਦੀ ਸਭ ਤੋਂ ਵੱਡੀ ਸਪਾਟ ਮਾਰਕੀਟ ਲਾਸਲਗਾਓਂ ਵਿਚ ਹੈ। ਪਿਆਜ਼ ਦੀਆਂ ਕੀਮਤਾਂ ਉਤਪਾਦਨ ਦੀ ਲਾਗਤ ਤੋਂ ਹੇਠਾਂ ਆ ਗਈਆਂ ਹਨ। ਮੰਡੀ ਵਿਚ ਨਿਰਯਾਤ ਕੁਆਲਟੀ ਦੀ ਗੁਣਵੱਤਾ ਵਾਲੇ ਪਿਆਜ਼ 9 ਰੁਪਏ ਪ੍ਰਤੀ ਕਿੱਲੋ ਹਨ, ਜਦਕਿ ਇਸ ਦੀ ਕੀਮਤ 6 ਰੁਪਏ ਪ੍ਰਤੀ ਕਿੱਲੋ ਹੈ, ਜੋ ਸਾਉਣੀ ਅਤੇ ਹਾੜੀ ਦੀ ਫਸਲ ਦੇ ਸੀਜ਼ਨ ਦਾ ਨੀਵਾਂ ਪੱਧਰ ਹੈ। ਖਾਸਕਰ ਦੇਰ ਨਾਲ ਸਾਉਣੀ ਦੀਆਂ ਕਿਸਮਾਂ ਵੇਚਣ ਲਈ ਕਿਸਾਨ ਕਾਹਲੀ ਵਿਚ ਹਨ ਕਿਉਂਕਿ ਇਹ ਜਲਦੀ ਖਰਾਬ ਹੋ ਜਾਂਦੀ ਹੈ। ਹੋਟਲਾਂ ਅਤੇ ਰੈਸਟੋਰੈਂਟ ਖਾਸਕਰ ਸੜਕ ਕਿਨਾਰੇ ਸਬਜੀਆਂ ਦੇ ਬੰਦ ਹੋਣ ਕਾਰਨ ਪਿਆਜ਼ ਦੀ ਮੰਗ 30 ਤੋਂ 40 ਫਸੀਦ ਘੱਟ ਗਈ ਹੈ। ਸਟੈਂਡਰਡ ਲਾਸਗਾਓਂ ਮੰਡੀ 4 ਦਿਨਾਂ ਤੋਂ ਬੰਦ ਹੈ, ਕਿਉਂਕਿ ਪ੍ਰਸ਼ਾਸਨ ਨੇ ਪੂਰੇ ਤਾਲੁਕ ਨੂੰ ਅੰਦਰ ਰਹਿਣ ਦਾ ਹੁਕਮ ਦਿੱਤਾ ਹੈ ਤਾਂ ਜੋ ਕਿਸੇ ਵੀ ਇਕੱਠ ਤੋਂ ਬਚਿਆ ਜਾ ਸਕੇ। 

ਲਾਸਗਾਓਂ ਏ. ਪੀ. ਐੱਮ. ਸੀ. ਦੇ ਸਕੱਤਰ ਨਰਿੰਦਰ ਵਧਾਵਾਣੇ ਨੇ ਕਿਹਾ ਕਿ ਕਿਸਾਨ ਖਾਸ ਕਰ ਦੇਰ ਨਾਲ ਤਿਆਰ ਸਾਉਣੀ ਦੀਆਂ ਕਿਸਮਾਂ ਦੀ ਵਿਕਰੀ ਨੂੰ ਸਲੇ ਕੇ ਜਲਦਬਾਜ਼ੀ ਵਿਚ ਹਨ, ਕਿਉਂਕਿ ਉਨ੍ਹਾਂ ਨੂੰ ਪਿਆਜ਼ ਖਰਾਬ ਹੋਣ ਦਾ ਡਰ ਹੈ। ਜ਼ਿਆਦਾਤਰ ਬਾਜ਼ਾਰ ਬੰਦ ਹਨ। ਇਸ ਲਈ ਕਿਸਾਨ ਵਿੰਚੂਰ ਮੰਡੀ ਵਿਚ ਪਿਆਜ਼ ਲਿਆ ਰਹੇ ਹਨ। ਨਤੀਜਾ ਪਿਆਜ਼ ਦੀਆਂ ਕੀਮਤਾਂ 6 ਰੁਪਏ ਪ੍ਰਤੀ ਕਿੱਲੋ ਤਕ ਆ ਗਈਆਂ ਹਨ। ਘੱਟ ਕੁਆਲਟੀ  ਦੇ ਪਿਆਜ਼ 3 ਰੁਪਏ ਪ੍ਰਤੀ ਕਿੱਲੋ ਹਨ ਜਦਿਕ ਨਿਰਯਾਤ ਕੁਆਲਟੀ ਵਾਲੇ ਪਿਆਜ਼ ਸੋਮਵਾਰ ਨੂੰ ਵਿੰਚੂਰ ਐਗਰੀਕਲਚਰ ਉਤਪਾਦ ਬਾਜ਼ਾਰ ਕਮੇਟੀ ਵਿਚ ਸੋਮਵਾਰ ਨੂੰ 9 ਰੁਪਏ ਕਿੱਲੋ ਵੇਚਿਆ ਗਿਆ। 

ਨਾਸਿਕ ਏ. ਪੀ. ਐੱਮ. ਸੀ. ਦੇ ਸਕੱਤਰ ਅਰੁਣ ਕਾਲੇ ਨੇ ਕਿਹਾ, ‘‘ਪਿਛਲੇ ਕੁਝ ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆ ਰਹੀ ਹੈ। ਨਾਸਿਕ ਵਿਚ ਪਿਆਜ਼ ਇਕ ਵੱਡਾ ਬੰਪਰ ਹੈ, ਜਿੱਥੋ ਪੂਰੇ ਦੇਸ਼ ਵਿਚ ਸਪਲਾਈ ਹੁੰਦਾ ਹੈ। ਇਸ ਸਮੇਂ ਅਸੀਂ ਗੁਜਰਾਤ, ਮੱਧ ਪ੍ਰਦੇਸ਼ ਸਣੇ ਦੂਜੇ ਸੂਬਿਆਂ ਨੂੰ ਪਿਆਜ਼ ਦੀ ਸਪਲਾਈ ਕਰ ਰਹੇ ਹਾਂ।’’ ਨਾਸਿਕ ਮੰਡੀ ਵਿਚ ਸੋਮਵਾਰ ਨੂੰ ਪਿਆਜ਼ ਦੀ ਮਾੜੀ ਕੁਆਲਟੀ ਅਤੇ ਚੰਗੀ ਕੁਆਲਟੀ ਸੋਮਵਾਰ ਨੂੰ 6.50 ਰੁਪਏ ਪ੍ਰਤੀ ਕਿੱਲੋਗ੍ਰਾਮ  ਅਤੇ 12 ਤੋਂ 13 ਰੁਪਏ ਪ੍ਰਤੀ ਕਿੱਲੋ ਵਿਕਿਆ। ਪ੍ਰਚੂਨ ਵਿਚ ਪਿਆਜ਼ 30 ਰੁਪਏ ਕਿੱਲੋ ਵਿਕ ਰਿਹਾ ਹੈ ਕਿਉਂਕਿ ਲਾਕਡਾਊਨ ਕਾਰਨ ਸਪਲਾਈ ਠੱਪ ਹੋ ਗਈ ਹੈ ਪਰ ਮੌਜੂਦਾ ਥੋਕ ਕੀਮਤ ਦਾ ਪ੍ਰਭਾਵ ਅਗਲੇ 7 ਤੋਂ 10 ਦਿਨਾਂ ਵਿਚ ਪ੍ਰਚੂਨ ਕੀਮਤਾਂ ’ਤੇ ਦਿਸਣ ਲੱਗੇਗਾ। 


author

Ranjit

Content Editor

Related News