ਹਰੇਕ ਤੀਜਾ ਗੈਰ-ਰਸਮੀ ਕਰਮਚਾਰੀ ਈ-ਸ਼ਰੱਮ ’ਤੇ ਰਜਿਸਟਰਡ, ਕੁੱਲ ਰਜਿਸਟ੍ਰੇਸ਼ਨ 14 ਕਰੋੜ ਤੋਂ ਪਾਰ

Saturday, Dec 25, 2021 - 06:16 PM (IST)

ਹਰੇਕ ਤੀਜਾ ਗੈਰ-ਰਸਮੀ ਕਰਮਚਾਰੀ ਈ-ਸ਼ਰੱਮ ’ਤੇ ਰਜਿਸਟਰਡ, ਕੁੱਲ ਰਜਿਸਟ੍ਰੇਸ਼ਨ 14 ਕਰੋੜ ਤੋਂ ਪਾਰ

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ’ਚ ਗੈਰ-ਰਸਮੀ ਖੇਤਰ ਦਾ ਹਰ ਤੀਜਾ ਕਰਮਚਾਰੀ ਹੁਣ ਈ-ਸ਼ਰੱਮ ਪੋਰਟਲ ’ਤੇ ਰਜਿਸਟਰਡ ਹੈ ਅਤੇ ਪੋਰਟਲ ’ਤੇ ਕੁੱਲ ਰਜਿਸਟ੍ਰੇਸ਼ਨ ਦਾ ਏੰਕੜਾ ਚਾਰ ਮਹੀਨਿਆਂ ’ਚ 14 ਕਰੋੜ ਨੂੰ ਪਾਰ ਕਰ ਗਿਆ ਹੈ। ਈ-ਸ਼ਰੱਮ ਪੋਰਟਲ ’ਤੇ ਗੈਰ-ਰਸਮੀ ਖੇਤਰ ਦੇ ਕਰਮਚਾਰੀਆਂ ਦਾ ਡਾਟਾਬੇਸ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਰਕਾਰ ਨੂੰ ਉਨ੍ਹਾਂ ਨੂੰ ਵੱਖ-ਵੱਖ ਸਮਾਜਿਕ ਸੁਰੱਖਇਆ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਦਾ ਫਾਇਦਾ ਪਹੁੰਚਾਉਣ ’ਚ ਮਦਦ ਮਿਲੇਗੀ। ਈ-ਸ਼ਰੱਮ ਪੋਰਟਲ ਦੀ ਸ਼ੁਰੂਆਤ 26 ਅਗਸਤ 2021 ਨੂੰ ਹੋਈ ਸੀ। ਸ਼ਰੱਮ ਅਤੇ ਰੁਜ਼ਗਾਰ ਮੰਤਰੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਈ-ਸ਼ਰੱਮ ਪੋਰਟਲ ਸਿਰਫ ਚਾਰ ਮਹੀਨਿਆਂ ’ਚ 14 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ...ਉਨ੍ਹਾਂ ਸਾਰਿਆਂ ਨੂੰ ਵਧਾਈ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ।

ਮੰਤਰੀ ਮੁਤਾਬਕ ਗੈਰ-ਰਸਮੀ ਖੇਤਰ ਦੇ 14,02,92,825 ਕਰਮਚਾਰੀਆਂ ਨੇ ਈ-ਸ਼ਰੱਮ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਈ ਹੈ। ਪੋਰਟਲ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਰਜਿਸਟ੍ਰੇਸ਼ਨ ਦੇ ਲਿਹਾਜ ਨਾਲ ਚੋਟੀ ਦੇ 5 ਸੂਬੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਓਡਿਸ਼ਾ ਅਤੇ ਝਾਰਖੰਡ ਹਨ। ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ’ਚ 52.56 ਫੀਸਦੀ ਔਰਤਾਂ ਹਨ, ਜਦ ਕਿ 47.44 ਫੀਸਦੀ ਮਰਦ ਹਨ।


author

Harinder Kaur

Content Editor

Related News