ਕੋਚਿੰਗ ਸੈਂਟਰ ਤੋਂ ਵਿਦਿਆਰਥੀਆਂ ਨੂੰ ਵਾਪਸ ਦਿਵਾਏ ਇਕ ਕਰੋੜ ਰੁਪਏ
Monday, Sep 23, 2024 - 03:19 PM (IST)

ਨਵੀਂ ਦਿੱਲੀ (ਭਾਸ਼ਾ) - ਰਾਸ਼ਟਰੀ ਖਪਤਕਾਰ ਹੈਲਪਲਾਈਨ (ਐੱਨ. ਸੀ. ਐੱਚ.) ਨੇ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿਦਿਆਰਥੀਆਂ ਅਤੇ ਅਭਿਆਰਥੀਆਂ ਨੂੰ ਕੋਚਿੰਗ ਨਾਮਾਜ਼ਦਗੀ ਫੀਸ ਦੇ ਰੂਪ ’ਚ ਇਕ ਕਰੋੜ ਰੁਪਏ ਦੀ ਵਾਪਸੀ ਕਰਵਾਈ ਹੈ। ਇਸ ’ਚ ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.) ਸਿਵਲ ਸੇਵਾ ਅਤੇ ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.) ’ਚ ਪ੍ਰਵੇਸ਼ ਲੈਣ ਦੇ ਇੱਛੁਕ ਉਮੀਦਵਾਰ ਸ਼ਾਮਲ ਹਨ। ਸਰਕਾਰ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ’ਚ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਕੋਚਿੰਗ ਸੈਂਟਰ ’ਚ ਪ੍ਰਵੇਸ਼ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਿਕਾਇਤ ਤੋਂ ਬਾਅਦ ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਦਖਲ ਨਾਲ ਰਿਫੰਡ ਦੀ ਪ੍ਰਕਿਰਿਆ ਮੁਕੱਦਮੇ ਦੇ ਬਿਨਾਂ ਪੂਰੀ ਕਰ ਲਈ ਗਈ।
ਇਹ ਵੀ ਪੜ੍ਹੋ : ਬੇਬੀ ਪਾਊਡਰ ’ਚ ਮਿਲਿਆ ਜ਼ਹਿਰੀਲਾ ਖਣਿਜ, ਕੰਪਨੀ ਨੇ 62 ਪੇਟੀਆਂ ਮੰਗਵਾਈਆਂ ਵਾਪਸ
ਇਹ ਵੀ ਪੜ੍ਹੋ : ਫਲਾਈਟ ’ਚ ਯਾਤਰੀ ਦੇ ਖਾਣੇ ’ਚ ਨਿਕਲਿਆ ਚੂਹਾ,ਕਰਾਉਣੀ ਪਈ ਐਮਰਜੈਂਸੀ ਲੈਂਡਿੰਗ
ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ,“ਇਹ ਕਾਰਵਾਈ ਇਹ ਯਕੀਨੀ ਕਰਨ ਦੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ ਕਿ ਕੋਚਿੰਗ ਸੰਸਥਾਨ ਨਿਰਪੱਖ ਵਿਵਹਾਰ ਦੀ ਪਾਲਣਾ ਕਰਨ ਅਤੇ ਖਪਤਕਾਰਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ। ਐੱਨ. ਸੀ. ਐੱਚ. ਨੂੰ 2023-24 ’ਚ ਵਿਦਿਆਰਥੀਆਂ ਵੱਲੋਂ 16,276 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਦੋਂਕਿ ਇਹ ਅੰਕੜਾ 2022-2023 ’ਚ 5,351 ਅਤੇ 2021-2022 ’ਚ 4,815 ਸੀ। ਸ਼ਿਕਾਇਤਾਂ ’ਚ ਅਧੂਰੇ ਵਾਅਦੇ, ਉੱਚਿਤ ਸਿੱਖਿਆ ਗੁਣਵੱਤਾ ਅਤੇ ਕੋਰਸਾਂ ਨੂੰ ਅਚਾਨਕ ਰੱਦ ਕਰਨਾ ਸ਼ਾਮਲ ਸੀ।
ਇਹ ਵੀ ਪੜ੍ਹੋ : ਜ਼ਹਿਰੀਲੀ ਮਠਿਆਈ ਤੋਂ ਰਹੋ ਸਾਵਧਾਨ! 'ਚਾਂਦੀ ਦੀ ਵਰਕ' ਬਣ ਸਕਦੀ ਹੈ ਕਈ ਖ਼ਤਰਨਾਕ ਬੀਮਾਰੀਆਂ ਦਾ ਕਾਰਨ
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਂਦੀ ਦੀ ਟ੍ਰੇਨ ਦਾ ਮਾਡਲ ਤੋਹਫ਼ੇ ਵਜੋਂ ਦਿੱਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8