ਇਕਾਨਮੀ ਦੇ ਮੋਰਚੇ ’ਤੇ ADB ਨੇ ਭਾਰਤ ਨੂੰ ਦਿੱਤਾ ਝਟਕਾ, ਘਟਾਇਆ GDP ਦਾ ਅੰਦਾਜ਼ਾ
Thursday, Dec 12, 2024 - 11:34 AM (IST)
ਨਵੀਂ ਦਿੱਲੀ (ਇੰਟ.) – ਏਸ਼ੀਅਨ ਡਿਵੈੱਲਪਮੈਂਟ ਬੈਂਕ ਭਾਵ ਏ. ਡੀ. ਬੀ. ਨੇ ਵੀ ਭਾਰਤ ਦੀ ਇਕਾਨਮੀ ਨੂੰ ਵੱਡਾ ਝਟਕਾ ਦਿੱਤਾ ਹੈ। ਏ. ਡੀ. ਬੀ. ਨੇ ਭਾਰਤ ਦੀ ਇਕਨਾਮਿਕ ਗ੍ਰੋਥ ਦੇ ਅੰਦਾਜ਼ੇ ਨੂੰ ਘਟਾ ਦਿੱਤਾ ਹੈ। ਏ. ਡੀ. ਬੀ. ਅਨੁਸਾਰ ਦੇਸ਼ ’ਚ ਪਰਸਨਲ ਇਨਵੈਸਟਮੈਂਟ ਅਤੇ ਘਰਾਂ ਦੀ ਡਿਮਾਂਡ ’ਚ ਕਮੀ ਆਉਣ ਦੇ ਕਾਰਨ ਮੌਜੂਦਾ ਮਾਲੀ ਸਾਲ ’ਚ ਭਾਰਤ ਦੀ ਗ੍ਰੋਥ ਨੂੰ ਘੱਟ ਕਰ ਕੇ 6.5 ਫੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ICICI ਬੈਂਕ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, ਇਸ ਦਿਨ ਨਹੀਂ ਕਰ ਸਕਣਗੇ ਅਹਿਮ ਸਰਵਿਸ ਦੀ ਵਰਤੋਂ
ਏ. ਡੀ. ਬੀ. ਨੇ ਮਾਲੀ ਸਾਲ 2025-26 ਲਈ ਭਾਰਤ ਦੇ ਵਾਧਾ ਅੰਦਾਜ਼ੇ ਨੂੰ ਵੀ 7.2 ਫੀਸਦੀ ਤੋਂ ਘਟਾ ਕੇ 7 ਫੀਸਦੀ ਕਰ ਦਿੱਤਾ ਹੈ। ਹਾਲ ਹੀ ’ਚ ਆਰ. ਬੀ. ਆਈ. ਨੇ ਆਪਣੀ ਪਾਲਸੀ ਮੀਟਿੰਗ ਤੋਂ ਬਾਅਦ ਗਵਰਨਰ ਨੇ ਆਪਣੇ ਗ੍ਰੋਥ ਅੰਦਾਜ਼ੇ ’ਚ ਕਟੌਤੀ ਕਰਦੇ ਹੋਏ ਇਸ ਨੂੰ 6.6 ਫੀਸਦੀ ਕਰ ਦਿੱਤਾ ਸੀ। ਉਂਝ ਕਈ ਸੰਸਥਾਵਾਂ ਨੂੰ ਅਜੇ ਵੀ ਭਾਰਤ ਦੀ ਇਕਾਨਮੀ ਤੋਂ ਕਾਫੀ ਉਮੀਦਾਂ ਹਨ ਅਤੇ ਦੇਸ਼ ਦੀ ਗ੍ਰੋਥ ਨੂੰ ਲੈ ਕੇ ਬੁਲਿਸ਼ ਹਨ।
ਇਹ ਵੀ ਪੜ੍ਹੋ : EMI ਦੇਣ ਤੋਂ ਵੱਧ ਜਰੂਰੀ ਹੈ 'ਪਤਨੀ'-ਬੱਚਿਆਂ ਦੀ ਦੇਖਭਾਲ, ਸੁਪਰੀਮ ਕੋਰਟ ਦੇ ਫੈਸਲੇ ਨੇ ਵਧਾਈ ਬੈਂਕਾਂ ਦੀ ਚਿੰਤਾ!
ਏਸ਼ੀਆਈ ਰੀਜਨ ਅਤੇ ਭਾਰਤ ਦੀ ਗ੍ਰੋਥ ’ਚ ਕਟੌਤੀ
ਏਸ਼ੀਆਈ ਡਿਵੈੱਲਪਮੈਂਟ ਆਊਟਲੁੱਕ (ਏ. ਡੀ. ਓ.) ਦੀ ਬੁੱਧਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਅਮਰੀਕੀ ਵਪਾਰ, ਸਰਕਾਰੀ ਖਜ਼ਾਨੇ ਅਤੇ ਇਮੀਗ੍ਰੇਸ਼ਨ ਪਾਲਸੀਜ਼ ’ਚ ਬਦਲਾਅ ਨਾਲ ਵਿਕਾਸਸ਼ੀਲ ਏਸ਼ੀਆ ਤੇ ਪ੍ਰਸ਼ਾਂਤ ਖੇਤਰ ’ਚ ਵਾਧਾ ਪ੍ਰਭਾਵਿਤ ਹੋ ਸਕਦਾ ਹੈ ਅਤੇ ਮਹਿੰਗਾਈ ਵਧ ਸਕਦੀ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਦੀਆਂ ਅਰਥਵਿਵਸਥਾਵਾਂ ਦੇ 2024 ’ਚ 4.9 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਹੈ, ਜੋ ਏ. ਡੀ. ਬੀ. ਵੱਲੋਂ ਸਤੰਬਰ ’ਚ ਲਗਾਏ ਗਏ 5 ਫੀਸਦੀ ਦੇ ਅੰਦਾਜ਼ੇ ਤੋਂ ਥੋੜ੍ਹਾ ਘੱਟ ਹੈ।
ਇਹ ਵੀ ਪੜ੍ਹੋ : ਸੰਜੇ ਮਲਹੋਤਰਾ ਨੇ RBI ਦੇ 26ਵੇਂ ਗਵਰਨਰ ਵਜੋਂ ਸੰਭਾਲਿਆ ਅਹੁਦਾ, ਇਨ੍ਹਾਂ ਚੁਣੌਤੀਆਂ ਦਾ ਕਰਨਾ ਹੋਵੇਗਾ ਸਾਹਮਣਾ
ਏ. ਡੀ. ਬੀ. ਨੇ ਕਿਹਾ ਕਿ ਨਿੱਜੀ ਨਿਵੇਸ਼ ਅਤੇ ਰਿਹਾਇਸ਼ੀ ਮੰਗ ’ਚ ਉਮੀਦ ਨਾਲੋਂ ਘੱਟ ਵਾਧੇ ਨਾਲ ਭਾਰਤ ਦੀ ਵਾਧਾ ਦਰ ਚਾਲੂ ਮਾਲੀ ਸਾਲ ’ਚ 6.5 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਪਹਿਲਾਂ ਭਾਰਤੀ ਅਰਥਵਿਵਸਥਾ ਦੇ 7 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਸੀ। ਏ. ਡੀ. ਬੀ. ਨੇ ਅਗਲੇ ਮਾਲੀ ਸਾਲ ਲਈ ਵੀ ਵਾਧਾ ਦਰ ਦੇ ਅੰਦਾਜ਼ੇ ਨੂੰ 7.2 ਫੀਸਦੀ ਤੋਂ ਘਟਾ ਕੇ 7 ਫੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ, ਸੀਮੈਂਟ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ
ਇਹ ਵੀ ਪੜ੍ਹੋ : Amazon ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ, ਹੁਣ ਇੰਨੇ ਮਿੰਟਾਂ 'ਚ ਘਰ ਪਹੁੰਚ ਜਾਵੇਗਾ ਤੁਹਾਡਾ ਸਾਮਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8