ਧਨਤੇਰਸ 'ਤੇ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਛੋਟ 'ਤੇ ਮਿਲ ਰਿਹੈ ਕੀਮਤੀ ਧਾਤੂ

Friday, Nov 10, 2023 - 03:52 PM (IST)

ਧਨਤੇਰਸ 'ਤੇ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਛੋਟ 'ਤੇ ਮਿਲ ਰਿਹੈ ਕੀਮਤੀ ਧਾਤੂ

ਮੁੰਬਈ — ਜੇਕਰ ਤੁਸੀਂ ਸਾਵਰੇਨ ਗੋਲਡ ਬਾਂਡ (ਐੱਸ.ਜੀ.ਬੀ.) 'ਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਸੈਕੰਡਰੀ ਬਾਜ਼ਾਰ ਤੋਂ ਵੀ ਖ਼ਰੀਦ ਸਕਦੇ ਹੋ। ਮਾਹਿਰਾਂ ਅਨੁਸਾਰ ਤਰਲਤਾ ਦੀ ਘਾਟ ਕਾਰਨ ਇਹ ਬਾਂਡ ਛੋਟ 'ਤੇ ਉਪਲਬਧ ਹਨ। ਖਾਸ ਤੌਰ 'ਤੇ ਉਹ ਸੀਰੀਜ਼ ਜੋ ਹਾਲ ਹੀ ਵਿੱਚ ਲਾਂਚ ਕੀਤੀਆਂ ਗਈਆਂ ਹਨ ਅਤੇ ਮੁਕਾਬਲਤਨ ਘੱਟ ਇਸ਼ੂ ਕੀਮਤਾਂ 'ਤੇ ਰਿਲੀਜ਼ ਕੀਤੀਆਂ ਗਈਆਂ ਹਨ। ਹਾਲਾਂਕਿ ਫਿਲਹਾਲ ਇਹ ਛੋਟ ਸਿਰਫ 2 ਤੋਂ 3 ਫੀਸਦੀ ਹੀ ਹੈ। ਨਿਵੇਸ਼ ਕਰਨ ਤੋਂ ਪਹਿਲਾਂ ਪੜ੍ਹੋ ਪੂਰੀ ਖ਼ਬਰ।

ਇਹ ਵੀ ਪੜ੍ਹੋ :   Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ

ਜੇਕਰ ਅਸੀਂ NSE ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕਿਸੇ ਵੀ SGB (SGBOCT25V) ਦੀ ਸਭ ਤੋਂ ਘੱਟ ਆਖਰੀ ਵਪਾਰਕ ਕੀਮਤ ਪਿਛਲੇ ਵਪਾਰਕ ਸੈਸ਼ਨ ਵਿੱਚ 5,950 ਰੁਪਏ ਦਰਜ ਕੀਤੀ ਗਈ ਸੀ, ਜਦੋਂ ਕਿ IBJA ਦੇ ਅਨੁਸਾਰ, ਸੋਨੇ ਦੀ ਮੌਜੂਦਾ ਮਾਰਕੀਟ ਕੀਮਤ ਲਗਭਗ 6,100 ਰੁਪਏ ਪ੍ਰਤੀ ਗ੍ਰਾਮ ਹੈ। ਹਾਲਾਂਕਿ, ਉਹਨਾਂ ਸੀਰੀਜ਼ਾਂ 'ਤੇ ਛੋਟ ਘੱਟ ਹੁੰਦੀ ਹੈ ਜਿਨ੍ਹਾਂ ਦੇ ਮੈਚਿਓਰ ਹੋਣ ਲਈ ਘੱਟ ਸਮਾਂ ਬਚਿਆ ਹੁੰਦਾ ਹੈ ਅਤੇ ਜੋ ਜ਼ਿਆਦਾ ਇਸ਼ੂ ਕੀਮਤਾਂ 'ਤੇ ਜਾਰੀ ਕੀਤੇ ਹੋਣ।

ਵਰਤਮਾਨ ਵਿੱਚ, 20 ਸਤੰਬਰ, 2023 ਨੂੰ ਜਾਰੀ ਕੀਤੇ ਗਏ ਬਾਂਡ (SGBNV29VII) ਦੀ ਵਪਾਰਕ ਮਾਤਰਾ ਸਭ ਤੋਂ ਵੱਧ ਹੈ। ਸਤੰਬਰ 2031 ਵਿੱਚ ਪੱਕਣ ਵਾਲਾ ਇਹ ਬਾਂਡ 5,923 ਰੁਪਏ ਦੀ ਇਸ਼ੂ ਕੀਮਤ 'ਤੇ ਜਾਰੀ ਕੀਤਾ ਗਿਆ ਸੀ, ਜਦੋਂ ਕਿ ਇਸਦੀ ਆਖਰੀ ਵਪਾਰਕ ਕੀਮਤ 5,959 ਰੁਪਏ ਹੈ। ਇਹ ਹੁਣ ਤੱਕ ਦੀ ਦੂਜੀ ਸਭ ਤੋਂ ਉੱਚੀ ਇਸ਼ੂ ਕੀਮਤ 'ਤੇ ਜਾਰੀ ਹੋਣ  ਵਾਲਾ SGB ਹੈ।

ਇਹ ਵੀ ਪੜ੍ਹੋ :  ਵੋਡਾਫੋਨ ਆਈਡੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਆਮਦਨ ਕਰ ਵਿਭਾਗ ਵਾਪਸ ਕਰੇਗਾ 1128 ਕਰੋੜ

SGB ​​ਵਿੱਚ ਨਿਵੇਸ਼ਕਾਂ ਵਿੱਚ ਬਹੁਤ ਦਿਲਚਸਪੀ ਹੈ, ਕਿਉਂਕਿ ਇਹ 2.5% ਸਾਲਾਨਾ ਵਿਆਜ ਦਿੰਦਾ ਹੈ। ਜੇਕਰ ਇਹ 8 ਸਾਲਾਂ ਦੀ ਮਿਆਦ ਪੂਰੀ ਹੋਣ ਲਈ ਰੱਖੀ ਜਾਂਦੀ ਹੈ ਤਾਂ ਪਰਿਪੱਕਤਾ(ਮੈਚਿਓਰਿਟੀ) ਦੀ ਰਕਮ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ।

ਨਿਵੇਸ਼ ਕਰਨ ਤੋਂ ਪਹਿਲਾਂ ਜਾਣੋ ਇਹ ਸੱਚ 

IBJA ਅਨੁਸਾਰ, ਛੂਟ ਦਾ ਸਭ ਤੋਂ ਵੱਡਾ ਕਾਰਨ ਸੈਕੰਡਰੀ ਮਾਰਕੀਟ ਵਿੱਚ ਤਰਲਤਾ ਦੀ ਘਾਟ ਹੈ, ਇੱਕ ਹੋਰ ਵੱਡਾ ਕਾਰਨ ਇਸ ਬਾਂਡ ਦੀ ਯੀਲਡ ਹੈ। SGB ​​'ਤੇ ਸਾਲਾਨਾ 2.5 ਪ੍ਰਤੀਸ਼ਤ ਵਿਆਜ/ਕੂਪਨ ਦਰ ਦੀ ਵਿਵਸਥਾ ਹੈ। ਪਰ ਇਹ ਵਿਆਜ ਬਾਂਡ ਦੇ ਇਸ਼ੂ ਪ੍ਰਾਈਸ 'ਤੇ ਅਦਾ ਕੀਤਾ ਜਾਂਦਾ ਹੈ ਨਾ ਕਿ ਮੌਜੂਦਾ ਕੀਮਤਾਂ 'ਤੇ। ਇਸ ਲਈ, ਘੱਟ ਕੀਮਤਾਂ 'ਤੇ ਜਾਰੀ ਕੀਤੀਆਂ ਗਈਆਂ ਸੀਰੀਜ਼ਾਂ 'ਤੇ ਮੌਜੂਦਾ ਯੀਲਡ ਕਾਫ਼ੀ ਘੱਟ ਹੋ ਜਾਂਦੀ ਹੈ।

ਇਹ ਵੀ ਪੜ੍ਹੋ :  ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਮੈਚਿਓਰਿਟੀ ਪੀਰੀਅਡ ਪੂਰਾ ਕਰਨਾ ਹੈ ਜ਼ਰੂਰੀ

ਵਿੱਤੀ ਯੋਜਨਾਕਾਰ ਕਾਰਤਿਕ ਝਾਵੇਰੀ ਦਾ ਕਹਿਣਾ ਹੈ ਕਿ ਸਾਵਰੇਨ ਗੋਲਡ ਬਾਂਡ ਅਜੇ ਸਬਸਕ੍ਰਿਪਸ਼ਨ ਲਈ ਉਪਲਬਧ ਨਹੀਂ ਹੈ, ਫਿਰ ਵੀ ਜੇਕਰ ਕੋਈ ਇਸ ਧਨਤੇਰਸ ਮੌਕੇ ਇਸ ਵਿੱਚ ਨਿਵੇਸ਼ ਕਰਨਾ ਚਾਹੁੰਦਾ ਹੈ, ਤਾਂ ਉਹ ਇਸਨੂੰ ਸੈਕੰਡਰੀ ਮਾਰਕੀਟ ਰਾਹੀਂ ਕਰ ਸਕਦਾ ਹੈ, ਪਰ ਸਿਰਫ ਛੂਟ ਦੇ ਕਾਰਨ ਗੋਲਡ ਬਾਂਡ ਨੂੰ ਸੈਕੰਡਰੀ ਮਾਰਕੀਟ ਤੋਂ ਖ਼ਰੀਦਣ ਦਾ ਫ਼ੈਸਲਾ ਨਹੀਂ ਕੀਤਾ ਜਾ ਸਕਦਾ ਹੈ। ਇਸ ਨੂੰ ਸੈਕੰਡਰੀ ਬਜ਼ਾਰ ਤੋਂ ਤਾਂ ਹੀ ਖਰੀਦੋ ਜੇਕਰ ਤੁਸੀਂ ਇਸ ਨੂੰ ਮਿਆਦ ਪੂਰੀ ਹੋਣ ਤੱਕ ਰੱਖ ਸਕਦੇ ਹੋ। ਨਹੀਂ ਤਾਂ, ਜੇਕਰ ਤੁਸੀਂ ਖਰੀਦਣ ਤੋਂ ਬਾਅਦ ਮਿਆਦ ਪੂਰੀ ਹੋਣ ਤੋਂ ਪਹਿਲਾਂ ਵੇਚਦੇ ਹੋ, ਤਾਂ ਤੁਹਾਨੂੰ ਛੂਟ 'ਤੇ ਵੀ ਵੇਚਣਾ ਪਵੇਗਾ। ਇਸ ਦੇ ਨਾਲ ਹੀ ਤੁਹਾਨੂੰ ਕੈਪਿਟਨ ਗੇਨ ਟੈਕਸ ਵੀ ਚੁਕਾਉਣਾ ਹੋਵੇਗਾ।

ਮੰਨ ਲਓ ਕਿ ਪੰਜ-ਛੇ ਸਾਲ ਪਹਿਲਾਂ, ਜੇਕਰ ਕਿਸੇ ਨੂੰ 3,000 ਰੁਪਏ ਦੀ ਇਸ਼ੂ ਕੀਮਤ 'ਤੇ SGB ਮਿਲਦਾ ਹੈ, ਤਾਂ ਉਸ ਨੂੰ ਮੌਜੂਦਾ ਵਪਾਰਕ ਕੀਮਤ 'ਤੇ ਨਹੀਂ, ਸਗੋਂ ਇਸ਼ੂ ਕੀਮਤ 'ਤੇ 2.5 ਪ੍ਰਤੀਸ਼ਤ ਵਿਆਜ ਮਿਲੇਗਾ।

ਇਹ ਵੀ ਪੜ੍ਹੋ :     ਮਹਿੰਗਾਈ 'ਤੇ ਵਾਰ : 27 ਰੁਪਏ ਕਿਲੋ ਆਟਾ ਤੇ 60 ਰੁਪਏ ਕਿਲੋ ਦਾਲ ਦੀ ਦੇਸ਼ ਭਰ 'ਚ ਵਿਕਰੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News