ਹੁਣ Flipkart ’ਤੇ ਵੇਚ ਸਕੋਗੇ ਆਪਣਾ ਪੁਰਾਣਾ ਸਮਾਰਟਫੋਨ, ਜਾਣੋ ਕੀ ਹੈ ਤਰੀਕਾ
Wednesday, Feb 16, 2022 - 06:43 PM (IST)

ਗੈਜੇਟ ਡੈਸਕ– ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਯੂਜ਼ਰਸ ਦੇ ਸ਼ਾਪਿੰਗ ਅਨੁਭਵ ਨੂੰ ਵਧਾਉਣ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦਾ ਰਹਿੰਦਾ ਹੈ। ਹੁਣ ਫਲਿਪਕਾਰਟ ਨੇ ਇਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਨਾਲ ਗਾਹਕ ਆਪਣੇ ਪੁਰਾਣੇ ਫੋਨ ਨੂੰ ਫਲਿਪਕਾਰਟ ’ਤੇ ਵੇਚ ਸਕਦੇ ਹਨ। ਫਲਿਪਕਾਰਟ ਦੇ Sell Back ਪ੍ਰੋਗਰਾਮ ਨਾਲ ਗਾਹਕ ਆਪਣੇ ਪੁਰਾਣੇ ਸਮਾਰਟਫੋਨ ਨੂੰ ਵੇਚ ਸਕਦੇ ਹਨ। ਹਾਲਾਂਕਿ, ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਗਾਹਕਾਂ ਨੂੰ ਬਾਈਬੈਕ ਵੈਲਿਊ ਕੈਸ਼ ’ਚ ਨਾ ਦੇ ਕੇ Flipkart Electronics Gift Voucher ਦੇ ਰੂਪ ’ਚ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ– ਹੁਣ WhatsApp Web ’ਤੇ ਵੀ ਕਰ ਸਕੋਗੇ ਵੌਇਸ ਤੇ ਵੀਡੀਓ ਕਾਲ, ਜਾਣੋ ਤਰੀਕਾ
ਫਲਿਪਕਾਰਟ ਦਾ ਇਹ ਪ੍ਰੋਗਰਾਮ ਦਿੱਲੀ, ਕੋਲਕਾਤਾ, ਪਟਨਾ ਸਮੇਤ ਦੇਸ਼ ਭਰ ਦੇ 1700 ਪਿੰਨਕੋਡ ਲਈ ਉਪਲੱਬਧ ਹੋ ਚੁੱਕਾ ਹੈ। ਇਸ ਪ੍ਰੋਗਰਾਮ ਰਾਹੀਂ ਗਾਹਕ ਆਪਣੇ ਕਿਸੇ ਵੀ ਪੁਰਾਣੇ ਫੋਨ ਨੂੰ ਫਲਿਪਕਾਰਟ ’ਤੇ ਵੇਚ ਸਕਦੇ ਹਨ। ਇਸ ਲਈ ਜ਼ਰੂਰੀ ਨਹੀਂ ਹੈ ਕਿ ਫੋਨ ਨੂੰ ਫਲਿਪਕਾਰਟ ਤੋਂ ਹੀ ਖ਼ਰੀਦਿਆ ਗਿਆ ਹੋਵੇ। ਕੰਪਨੀ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਆਉਣ ਵਾਲੇ ਸਮੇਂ ’ਚ ਦੂਜੀ ਕੈਟਾਗਰੀ ਲਈ ਵੀ ਵਧਾਇਆ ਜਾਵੇਗਾ।
ਇਹ ਵੀ ਪੜ੍ਹੋ– ਹੁਣ Twitter ’ਤੇ ਟ੍ਰੋਲ ਕਰਨ ਵਾਲਿਆਂ ਦੀ ਹੋਵੇਗੀ ਛੁੱਟੀ, ਆ ਗਿਆ ਨਵਾਂ ਸੇਫਟੀ ਫੀਚਰ
ਇਹ ਪ੍ਰੋਗਰਾਮ ਫਲਿਪਕਾਰਟ ਐਪ ਦੇ ਬਾਟਮ ਬਾਰ ’ਤੇ ਉਪਲੱਬਧ ਹੈ। ਇਸ ਸਰਵਿਸ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਆਪਣੇ ਸਮਾਰਟਫੋਨ ’ਤੇ ਫਲਿਪਕਾਰਟ ਐਪ ਓਪਨ ਕਰਨਾ ਹੋਵੇਗਾ। ਇਸਤੋਂ ਬਾਅਦ ਹੇਠਾਂ ਦਿੱਤੇ ਗਏ Sell back ਦੇ ਆਪਸ਼ਨ ਨੂੰ ਸਿਲੈਕਟ ਕਰਨਾ ਹੋਵੇਗਾ। ਕਸਟਮਰ ਵੈਲਿਊ ਜਾਣਨ ਲਈ ਤਿੰਨ ਸਵਾਲਾਂ ਦੇ ਜਵਾਨ ਦੇਣੇ ਹੋਣਗੇ। ਇਸਤੋਂ ਬਾਅਦ ਫਲਿਪਕਾਰਟ ਐਗਜ਼ੀਕਿਊਟਿਵ 48 ਘੰਟਿਆਂ ਦੇ ਅੰਦਰ ਤੁਹਾਡੇ ਹੈਂਡਸੈੱਟ ਨੂੰ ਪਿਕਅਪ ਕਰਨ ਆਏਗਾ। ਵੈਰੀਫਿਕੇਸ਼ਨ ਪੂਰੀ ਹੋਣ ਤੋਂ ਬਾਅਦ ਫੋਨ ਵੇਚਣ ਵਾਲੇ ਨੂੰ Flipkart Electronic Gift Voucher ਜਾਰੀ ਕਰ ਦਿੱਤਾ ਜਾਵੇਗਾ। ਇਸ ਵਾਊਚਰ ਦਾ ਇਸਤੇਮਾਲ ਫਲਿਪਕਾਰਟ ਤੋਂ ਖ਼ਰੀਦਦਾਰੀ ਕਰਨ ’ਚ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ