ਲਾਕਰ ''ਚ ਰੱਖੇ ਪੁਰਾਣੇ ਗਹਿਣੇ ਅਣਐਲਾਨੀ ਜਾਇਦਾਦ ਨਹੀਂ : ITAT

Tuesday, Apr 09, 2019 - 10:36 AM (IST)

ਲਾਕਰ ''ਚ ਰੱਖੇ ਪੁਰਾਣੇ ਗਹਿਣੇ ਅਣਐਲਾਨੀ ਜਾਇਦਾਦ ਨਹੀਂ : ITAT

ਨਵੀਂ ਦਿੱਲੀ — ਇਨਕਮ ਟੈਕਸ ਅਧਿਕਾਰੀ ਕਿਸੇ ਵਿਅਕਤੀ ਦੇ ਲਾਕਰ 'ਚ ਰੱਖੇ ਪੁਰਾਣੇ ਗਹਿਣਿਆਂ ਨੂੰ ਅਣ-ਐਲਾਨੀ ਜਾਇਦਾਦ ਕਰਾਰ ਨਹੀਂ ਦੇ ਸਕਦਾ। ਇਕ ਇਨਕਮ ਟੈਕਸ ਟ੍ਰਿਬਿਊਨਲ ਨੇ ਛਾਪੇ ਅਤੇ ਜਾਂਚ ਦੇ ਮਾਮਲੇ 'ਚ ਵਿਅਕਤੀ ਨੂੰ ਜੁਰਮਾਨੇ ਤੋਂ ਰਾਹਤ ਦਿੰਦੇ ਹੋਏ ਕਿਹਾ ਕਿ ਸਾਲਾਂ ਪੁਰਾਣੀ ਜਿਊਲਰੀ ਦੀ ਮੌਜੂਦਾ ਕੀਮਤ 'ਤੇ ਵੈਲਿਊਏਸ਼ਨ ਕਰਕੇ ਉਸਨੂੰ ਅਣਐਲਾਨੀ ਜਾਇਦਾਦ ਦੇ ਦਾਇਰੇ ਵਿਚ ਨਹੀਂ ਲਿਆਂਦਾ ਜਾ ਸਕਦਾ। ਅਜਿਹਾ ਉਸ ਸਮੇਂ ਹੀ ਕੀਤਾ ਜਾ ਸਕਦਾ ਹੈ ਜਦੋਂ ਇਸ ਦੇ ਸਬੂਤ ਹੋਣ ਕਿ ਇਹ (ਗਹਿਣੇ)ਜਿਊਲਰੀ ਸੰਬੰਧਿਤ ਜਾਂਚ ਮਿਆਦ ਦੌਰਾਨ ਖਰੀਦੀ ਗਈ ਹੈ।

ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ(ITAT) ਦੀ ਜੈਪੁਰ ਬੈਂਚ ਨੇ ਇਨਕਮ ਟੈਕਸ ਵਿਭਾਗ ਵਲੋਂ ਛਾਣਬੀਣ ਦੌਰਾਨ ਵਿਅਕਤੀ ਦੇ ਲਾਕਰ 'ਚ ਮਿਲੀ ਫ਼ੈਮਿਲੀਅਲ ਜਿਊਲਰੀ ਨੂੰ ਅਣਐਲਾਨੀ ਜਾਇਦਾਦ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਵਿਭਾਗ ਵਲੋਂ ਇਨਕਮ ਟੈਕਸ ਐਕਟ ਦੇ ਸੈਕਸ਼ਨ 271ਏਏਬੀ ਦੇ ਤਹਿਤ ਜਾਰੀ ਆਦੇਸ਼ ਨੂੰ ਬਾਇਪਾਸ ਕਰ ਦਿੱਤਾ। 
ਟ੍ਰਿਬਿਊਨਲ ਨੇ ਕਿਹਾ ਕਿ ਗਹਿਣਿਆਂ ਨੂੰ ਐਲਾਨੀ ਜਾਇਦਾਦ ਕਰਾਰ ਦੇਣ ਲਈ ਉਹ ਸਾਬਤ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਦੀ ਖਰੀਦ ਜਾਂ ਬਦਲੀ ਉਸੇ ਮਿਆਦ 'ਚ ਹੋਈ ਹੈ ਜਿਸ ਮਿਆਦ 'ਚ ਟੈਕਸ ਦਾ ਮਾਮਲਾ ਬਣਿਆ ਹੈ। ਅਸੈਸਿੰਗ ਅਫਸਰ ਅਤੇ ਇਨਕਮ ਟੈਕਸ ਕਮਿਸ਼ਨਰ ਨੇ ਗਹਿਣਿਆਂ ਦੀ  ਖਰੀਦ ਜਾਂ ਹਾਸਲ ਕਰਨ ਦੀ ਤਾਰੀਖ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤੇ। ਅਜਿਹੇ 'ਚ ਵਿਅਕਤੀ 'ਤੇ ਸੈਕਸ਼ਨ 27ਏਏਬੀ ਦੇ ਤਹਿਤ ਐਲਾਨੀ ਜਾਇਦਾਦ ਰੱਖਣ ਲਈ ਜੁਰਮਾਨੇ ਦਾ ਆਧਾਰ ਨਹੀਂ ਬਣਦਾ। ਟ੍ਰਿਬਿਊਨਲ ਨੇ ਇਹ ਵੀ ਮੰਨਿਆ ਕਿ ਲਾਕਰ 'ਚ ਰੱਖੇ ਗਹਿਣੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਵੀ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਪੀੜ੍ਹੀ ਦਰ ਪੀੜ੍ਹੀ ਬਦਲੀ ਹੋਈ ਹੋ ਸਕਦੀ ਹੈ। ਅਜਿਹੇ 'ਚ ਵੈਲਿਊਏਸ਼ਨ ਤੋਂ ਜ਼ਿਆਦਾ ਜ਼ਰੂਰੀ ਇਹ ਤੈਅ ਕਰਨਾ ਹੈ ਕਿ ਵਿਅਕਤੀ ਦੇ ਖਾਤੇ ਵਿਚ ਇਹ ਕਦੋਂ ਆਈ ਅਤੇ ਉਸਨੇ ਕਦੋਂ ਖਰੀਦੀ।


Related News