ਸਸਤੀ ਹੋਵੇਗੀ ਪੁਰਾਣੀ ਕਾਰ, ਜੇਬ ''ਤੇ ਘਟੇਗਾ ਭਾਰ

Tuesday, Jan 23, 2018 - 11:00 AM (IST)

ਨਵੀਂ ਦਿੱਲੀ— ਜੀ. ਐੱਸ. ਟੀ. ਪ੍ਰੀਸ਼ਦ ਵੱਲੋਂ ਪੁਰਾਣੀਆਂ ਕਾਰਾਂ 'ਤੇ ਜੀ. ਐੱਸ. ਟੀ. ਦੀਆਂ ਦਰਾਂ ਨੂੰ ਘਟਾਉਣ ਨਾਲ ਪੁਰਾਣੀਆਂ ਕਾਰਾਂ ਦੀਆਂ ਕੀਮਤਾਂ 'ਚ 5 ਤੋਂ 15 ਫੀਸਦੀ ਤਕ ਦੀ ਗਿਰਾਵਟ ਆਉਣ ਦੇ ਆਸਾਰ ਹਨ। ਕਾਰ ਉਦਯੋਗ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸਭ ਤੋਂ ਵਧ ਫਾਇਦਾ ਲਗਜ਼ਰੀ ਕਾਰਾਂ 'ਤੇ ਦੇਖਣ ਨੂੰ ਮਿਲੇਗਾ। ਇਨ੍ਹਾਂ ਕਾਰਾਂ 'ਤੇ ਪਹਲਾਂ ਜੀ. ਐੱਸ. ਟੀ. ਟੀ. ਦਰ 50 ਫੀਸਦੀ ਤਕ ਸੀ, ਜਿਸ ਨੂੰ ਤਰਕਸੰਗਤ ਕਰਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਪਹਿਲਾਂ ਪੁਰਾਣੀਆਂ ਕਾਰਾਂ 'ਤੇ ਜ਼ਿਆਦਾ ਜੀ. ਐੱਸ. ਟੀ. ਕਾਰਨ ਇਨ੍ਹਾਂ ਕਾਰਾਂ ਦੇ ਸੰਗਠਤ ਕਾਰੋਬਾਰ 'ਤੇ ਅਸਰ ਹੋ ਰਿਹਾ ਸੀ।

ਜੀ. ਐੱਸ. ਟੀ. ਦੀਆਂ ਦਰਾਂ 'ਚ ਕਟੌਤੀ ਨਾਲ ਪੁਰਾਣੀਆਂ ਕਾਰਾਂ ਦੇ ਕਾਰੋਬਾਰ 'ਚ ਤੇਜ਼ੀ ਆਉਣ ਦੀ ਉਮੀਦ ਹੈ। ਜ਼ਿਆਦਾਤਰ ਪੁਰਾਣੀਆਂ ਕਾਰਾਂ 'ਤੇ ਜੀ. ਐੱਸ. ਟੀ. ਦੀ ਦਰ 28 ਫੀਸਦੀ ਤੋਂ ਘਟਾ ਕੇ 18 ਅਤੇ 12 ਫੀਸਦੀ ਕਰ ਦਿੱਤੀ ਗਈ ਹੈ। ਮੁਆਵਜ਼ਾ ਸੈੱਸ ਨੂੰ ਜ਼ੀਰੋ ਕਰ ਦਿੱਤਾ ਗਿਆ ਹੈ। ਕਾਰ ਉਦਯੋਗ ਵੱਲੋਂ ਇਸ ਮਾਮਲੇ ਨੂੰ ਸਾਹਮਣੇ ਰੱਖ ਕੇ ਮੰਗ ਤੇਜ਼ ਕਰਨ ਨਾਲ ਇਹ ਸੋਧ ਹੋ ਸਕਿਆ ਹੈ, ਜੋ ਉਦਯੋਗ ਦੇ ਨਾਲ ਹੀ ਗਾਹਕਾਂ ਲਈ ਵੀ ਫਾਇਦੇਮੰਦ ਹੈ। ਪੁਰਾਣੀ ਕਾਰ 'ਤੇ ਜੀ. ਐੱਸ. ਟੀ. ਘਟਣ ਨਾਲ ਹੁਣ ਗਾਹਕਾਂ ਦੀ ਜੇਬ 'ਤੇ ਜ਼ਿਆਦਾ ਭਾਰ ਨਹੀਂ ਪਵੇਗਾ ਅਤੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਰਾਹਤ ਮਿਲੇਗੀ।


Related News