ਵੱਡੀ ਖ਼ੁਸ਼ਖ਼ਬਰੀ! ਇਲੈਕਟ੍ਰਿਕ ਸਕੂਟਰ 17,892 ਰੁ: ਤੱਕ ਹੋਏ ਸਸਤੇ, ਵੇਖੋ ਮੁੱਲ

Wednesday, Jun 16, 2021 - 01:27 PM (IST)

ਨਵੀਂ ਦਿੱਲੀ- ਸਰਕਾਰ ਵੱਲੋਂ ਇਲੈਕਟ੍ਰਿਕ ਟੂ-ਵ੍ਹੀਲਰਜ਼ ਲਈ ਸਬਸਿਡੀ ਵਧਾਉਣ ਦੇ ਮੱਦੇਨਜ਼ਰ ਬੈਟਰੀ ਨਾਲ ਚੱਲਣ ਵਾਲੇ ਸਕੂਟਰਾਂ ਦੀ ਕੀਮਤ ਵਿਚ ਕਾਫ਼ੀ ਕਮੀ ਹੋ ਰਹੀ ਹੈ। ਟੀ. ਵੀ. ਐੱਸ. ਮੋਟਰ ਮਗਰੋਂ ਹੁਣ ਓਕੀਨਾਵਾ ਨੇ ਵੀ ਆਪਣੇ ਇਲੈਕਟ੍ਰਿਕ ਸਕੂਟਰਾਂ ਦੀ ਕੀਮਤ ਵਿਚ 7,209 ਤੋਂ 17,892 ਰੁਪਏ ਦੀ ਵੱਡੀ ਕਟੌਤੀ ਕਰ ਦਿੱਤੀ ਹੈ। ਕੰਪਨੀ ਨੇ ਬੁੱਧਵਾਰ ਇਸ ਦੀ ਜਾਣਕਾਰੀ ਦਿੱਤੀ।

ਓਕੀਨਾਵਾ ਪ੍ਰੇਜ਼ ਪਲੱਸ ਇਲੈਕਟ੍ਰਿਕ ਸਕੂਟਰ ਦੀ ਕੀਮਤ ਹੁਣ 99,708 ਰੁਪਏ ਹੋ ਗਈ ਹੈ, ਜੋ ਪਹਿਲਾਂ 1,17,600 ਰੁਪਏ ਸੀ। ਇਸੇ ਤਰ੍ਹਾਂ ਪ੍ਰੇਜ਼ ਪ੍ਰੋ 7,947 ਰੁਪਏ ਸਸਤਾ ਹੋ ਕੇ 76,848 ਰੁਪਏ ਦਾ ਹੋ ਗਿਆ ਹੈ। ਪਹਿਲਾਂ ਇਸ ਦੀ ਕੀਮਤ 84,795 ਰੁਪਏ ਸੀ। ਓਕੀਨਾਵਾ ਨੇ ਰਿਜ਼ ਪਲੱਸ ਮਾਡਲ ਦੀ ਕੀਮਤ ਵੀ 69,000 ਰੁਪਏ ਤੋਂ ਘਟਾ ਕੇ 61,791 ਰੁਪਏ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਡਿਵੀਡੈਂਡ ਦਾ ਇੰਤਜ਼ਾਰ ਖ਼ਤਮ, HDFC ਬੈਂਕ 18 ਜੂਨ ਨੂੰ ਕਰਨ ਵਾਲਾ ਹੈ ਬੈਠਕ

ਓਕੀਨਾਵਾ ਆਟੋਟੈਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੰਸਥਾਪਕ ਜੀਤੇਂਦਰ ਸ਼ਰਮਾ ਨੇ ਇਕ ਬਿਆਨ ਵਿਚ ਕਿਹਾ, ''ਇਲੈਕਟ੍ਰਿਕ ਸਕੂਟਰਾਂ ਦੀ ਕੀਮਤ ਵਿਚ ਕਟੌਤੀ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਇਲੈਕਟ੍ਰਿਕ ਵਾਹਨਾਂ ਵਿਚ ਸ਼ਿਫਟ ਕਰਨ ਵਿਚ ਮਦਦ ਮਿਲੇਗੀ।'' ਓਕੀਨਾਵਾ ਨੇ ਕਿਹਾ ਕਿ ਇਸ ਸਾਲ ਮਈ ਤੱਕ ਉਸ ਨੇ ਲਗਭਗ 90,000 ਇਲੈਕਟ੍ਰਿਕ ਸਕੂਟਰਾਂ ਦੀ ਵਿਕਰੀ ਕੀਤੀ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਉਹ ਰਾਜਸਥਾਨ ਵਿਚ ਕੰਪਨੀ ਦੇ ਮੌਜੂਦਾ ਪਲਾਂਟ ਦੇ ਨੇੜੇ ਇਕ ਨਵੀਂ ਨਿਰਮਾਣ ਸਹੂਲਤ ਸਥਾਪਤ ਕਰਨ ਲਈ 150 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਤਿਆਰੀ ਵਿਚ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਟੀ. ਵੀ. ਐੱਸ. ਮੋਟਰ ਨੇ ਆਪਣੇ ਆਈ. ਕਿਊਬ ਇਲੈਕਟ੍ਰਿਕ ਸਕੂਟਰ ਦੀ ਕੀਮਤ 11,250 ਰੁਪਏ ਘਟਾਈ ਸੀ। ਐਥਰ ਐਨਰਜ਼ੀ ਵੀ ਕੀਮਤਾਂ ਵਿਚ ਕਟੌਤੀ ਕਰ ਚੁੱਕੀ ਹੈ।

ਇਹ ਵੀ ਪੜ੍ਹੋ- ਟੀ. ਵੀ. ਐੱਸ. ਨੇ ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 11,250 ਰੁਪਏ ਘਟਾਈ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News