ਤੇਲ ਕੰਪਨੀਆਂ ਸੀ-ਹੈਵੀ ਸੀਰੇ ਤੋਂ ਬਣੇ ਈਥੇਨਾਲ ’ਤੇ ਦੇਣਗੀਆਂ ਇੰਸੈਂਟਿਵ
Saturday, Dec 30, 2023 - 03:44 PM (IST)
ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਸਪਲਾਈ ਵਧਾਉਣ ਲਈ ਸੀ-ਹੈਵੀ ਸ਼੍ਰੇਣੀ ਦੇ ਸੀਰੇ ਤੋਂ ਬਣੇ ਈਥੇਨਾਲ ’ਤੇ 6.87 ਰੁਪਏ ਪ੍ਰਤੀ ਲਿਟਰ ਦਾ ਇੰਸੈਂਟਿਵ ਦੇਣ ਦੀ ਪੇਸ਼ਕਸ਼ ਕੀਤੀ ਹੈ। ਪੈਟਰੋਲੀਅਮ ਮੰਤਰਾਲਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਇਕ ਪੋਸਟ ’ਚ ਕਿਹਾ ਕਿ ਸੀ-ਹੈਵੀ ਸ਼੍ਰੇਣੀ ਦੇ ਸੀਰੇ ਤੋਂ ਬਣੇ ਈਥੇਨਾਲ ਉਤਪਾਦਨ ਨੂੰ ਵੱਧ ਤੋਂ ਵੱਧ ਕਰਨ ਅਤੇ ਈਥੇਨਾਲ ਮਿਸ਼ਰਿਤ ਪੈਟਰੋਲ ਪ੍ਰੋਗਰਾਮ ਲਈ ਈਥੇਨਾਲ ਦੀ ਸਮੁੱਚੀ ਉਪਲਬਧਤਾ ਵਧਾਉਣ ਲਈ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਸੀ-ਹੈਵੀ ਸੀਰੇ ਤੋਂ ਬਣ ਈਥੇਨਾਲ ਨਾਲ 6.87 ਰੁਪਏ ਪ੍ਰਤੀ ਲਿਟਰ ਦੇ ਇੰਸੈਂਟਿਵ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਸੀ-ਹੈਵੀ ਸ਼੍ਰੇਣੀ ਦਾ ਸੀਰਾ ਖੰਡ ਕਾਰਖਾਨਿਆਂ ਦਾ ਇਕ ਉੱਪ-ਉਤਪਾਦ ਹੈ। ਈਥੇਨਾਲ ਉਤਪਾਦਨ ਲਈ ਇਸ ਦੀ ਵਰਤੋਂ ਗ੍ਰੀਨ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਦਾ ਇਕ ਪ੍ਰਭਾਵੀ ਤਰੀਕਾ ਹੈ। ਜੈਵਿਕ ਈਂਧਨ ਦੀ ਖਪਤ ਅਤੇ ਦਰਾਮਦ ਨਿਰਭਰਤਾ ਵਿਚ ਕਟੌਤੀ ਲਈ ਇਕ ਸਰਕਾਰੀ ਪ੍ਰੋਗਰਾਮ ਦੇ ਹਿੱਸੇ ਵਜੋਂ ਤੇਲ ਕੰਪਨੀਆਂ ਪੈਟਰੋਲ ਵਿਚ 12 ਫੀਸਦੀ ਤੱਕ ਈਥੇਨਾਲ ਦਾ ਮਿਸ਼ਰਣ ਕਰ ਰਹੀਅਾਂ ਹਨ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ-ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਨੇ ਇਸ ਸੀਰੇ ’ਤੇ ਇੰਸੈਂਟਿਵ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਪੂਰੇ ਕਰੋ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ
ਇਹ ਵੀ ਪੜ੍ਹੋ : ਭਾਸ਼ਾ ਨੂੰ ਲੈ ਕੇ ਕਈ ਥਾਵਾਂ 'ਤੇ ਭੱਖ਼ਿਆ ਵਿਵਾਦ , ਕਈ ਕੰਪਨੀਆਂ ਦੇ ਸਾਈਨ ਬੋਰਡ 'ਤੇ ਕਾਲਖ਼ ਲਗਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8