ਈ-ਕਾਮਰਸ ਤੋਂ ਬਾਅਦ ਹੁਣ ਇਲੈਕਟ੍ਰਾਨਿਕਸ ਕੰਪਨੀਆਂ ’ਤੇ ਭੜਕੇ ਆਫਲਾਈਨ ਸਟੋਰਸ

02/16/2019 12:25:49 AM

ਕੋਲਕਾਤਾ -ਆਫਲਾਈਨ ਸਟੋਰਾਂ ਨੇ ਤੈਅ ਕੀਤਾ ਹੈ ਕਿ ਜੇਕਰ ਇਲੈਕਟ੍ਰਾਨਿਕ ਬਰਾਂਡਸ ਆਨਲਾਈਨ ਪਲੇਟਫਾਰਮਾਂ ’ਤੇ ਡਿਸਕਾਊਂਟ ਦੇਣਾ ਅਤੇ ਐਕਸਕਲੂਸਿਵ ਮਾਡਲ ਲਾਂਚ ਕਰਨਾ ਬੰਦ ਨਹੀਂ ਕਰਨਗੇ ਤਾਂ ਉਹ ਉਨ੍ਹਾਂ ਦੇ ਖਿਲਾਫ ਸਖ਼ਤ ਕਦਮ ਉਠਾਉਣਗੇ। ਐਮਾਜ਼ੋਨ ਅਤੇ ਫਲਿਪਕਾਰਟ ਦੇ ਵੱਡੇ ਸੇਲਰਸ ਨੇ ਉਨ੍ਹਾਂ ਦੇ ਪਲੇਟਫਾਰਮਾਂ ’ਤੇ ਆਪਣਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਸਮਾਰਟਫੋਨ, ਕੰਪਿਊਟਰ ਅਤੇ ਕੰਜ਼ਿਊਮਰ ਇਲੈਕਟ੍ਰਾਨਿਕਸ ਪ੍ਰੋਡਕਟਸ ਵੇਚਣ ਵਾਲੇ ਆਫਲਾਈਨ ਸਟੋਰਸ ਨੂੰ ਈ-ਕਾਮਰਸ ਪਲੇਟਫਾਰਮਾਂ ’ਤੇ ਡੀਪ ਡਿਸਕਾਊਂਟਿੰਗ ਜਾਰੀ ਰਹਿਣ ਦਾ ਡਰ ਸਤਾਉਣ ਲੱਗਾ ਹੈ।
ਈ-ਕਾਮਰਸ ਵਿਚ ਐੱਫ. ਡੀ. ਆਈ. ਦੇ ਨਵੇਂ ਨਾਰਮਸ 1 ਫਰਵਰੀ ਨੂੰ ਲਾਗੂ ਹੋਣ ਤੋਂ ਬਾਅਦ ਕੁਝ ਆਨਲਾਈਨ ਮਾਰਕੀਟਪਲੇਸ ਨੂੰ ਆਪਣੇ ਕਾਰੋਬਾਰੀ ਤੌਰ-ਤਰੀਕਿਆਂ ਵਿਚ ਬਦਲਾਅ ਕਰਨਾ ਪਿਆ ਪਰ ਇਨ੍ਹਾਂ ਵਲੋਂ ਫਿਰ ਸਸਤੇ ਮੁੱਲ ਵਿਚ ਪ੍ਰੋਡਕਟਸ ਉਪਲੱਬਧ ਕਰਵਾਉਣ ਦੇ ਕਾਰਨ ਇਕ ਵਾਰ ਫਿਰ ਆਫਲਾਈਨ ਸਟੋਰਸ ਅਤੇ ਆਨਲਾਈਨ ਪਲੇਟਫਾਰਮਾਂ ਦੇ ਵਿਚਾਲੇ ਜੰਗ ਦੇ ਆਸਾਰ ਬਣ ਰਹੇ ਹਨ।

ਸੈੱਲਫੋਨ ਵੇਚਣ ਵਾਲੇ ਰਿਟੇਲਰਸ ਨੇ ਫੈਸਲਾ ਕੀਤਾ ਹੈ ਕਿ ਉਹ ਆਨਲਾਈਨ ਡਿਸਕਾਊਂਟ ਆਫਰ ਕਰਨ ਵਾਲੇ ਕਿਸੇ ਵੀ ਬਰਾਂਡ ਦੇ ਪ੍ਰੋਡਕਟਸ ਨਹੀਂ ਵੇਚਣਗੇ। ਆਈ. ਟੀ. ਪ੍ਰੋਡਕਟਸ ਵੇਚਣ ਵਾਲੇ ਆਫਲਾਈਨ ਸਟੋਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡੈੱਲ, ਐੱਚ. ਪੀ., ਲੇਨੋਵੋ, ਏਸਰ ਅਤੇ ਆਸੂਸ ਸਮੇਤ ਟਾਪ ਬਰਾਂਡਸ ਦੇ ਪ੍ਰੋਡਕਟਸ ਆਨਲਾਈਨ ਵਾਲੇ ਰੇਟ ’ਤੇ ਹੀ ਵੇਚਣ ਲਈ ਉਨ੍ਹਾਂ ਨਾਲ ਕਰਾਰ ਕੀਤਾ ਹੈ। ਫੈੱਡਰੇਸ਼ਨ ਆਫ ਆਲ ਇੰਡੀਆ ਆਈ. ਟੀ. ਐਸੋਸੀਏਸ਼ਨਸ (ਐੱਫ. ਏ. ਆਈ. ਆਈ. ਟੀ. ਏ.) ਦੇ ਸਕੱਤਰ ਸਾਕੇਤ ਕਪੂਰ ਨੇ ਕਿਹਾ ਕਿ ਉਨ੍ਹਾਂ ਨੇ ਆਫਲਾਈਨ ਅਤੇ ਆਨਲਾਈਨ ਰੇਟ ਇਕ ਬਰਾਬਰ ਰੱਖਣ ਲਈ ਵੱਡੀਆਂ ਮੈਨੂਫੈਕਚਰਿੰਗ ਕੰਪਨੀਆਂ ਦੇ ਨਾਲ ਕਰਾਰ ਕੀਤਾ ਹੈ। ਕਪੂਰ ਨੇ ਕਿਹਾ ਕਿ ਐਗਰੀਮੈਂਟ ਵਿਚ ਆਨਲਾਈਨ ਐਕਸਕਲੂਸਿਵ ਮਾਡਲ ਦਾ ਕੋਈ ਸਕੋਪ ਨਹੀਂ ਹੈ ਅਤੇ ਜੇਕਰ ਮੈਨੂਫੈਕਚਰਿੰਗ ਕੰਪਨੀਆਂ ਅਜਿਹਾ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਇਸ ਨੂੰ ਆਫਲਾਈਨ ਕਾਰੋਬਾਰੀਆਂ ਨੂੰ ਉਪਲੱਬਧ ਕਰਵਾਉਣਾ ਹੋਵੇਗਾ, ਜਿਨ੍ਹਾਂ ਦੇ ਕੋਲ ਫਰਸਟ ਰਾਈਟ ਆਫ ਰੀਫਿਊਜ਼ ਹੈ।
 


Karan Kumar

Content Editor

Related News