ਓ. ਈ. ਸੀ. ਡੀ. ਨੇ 2020 ਦੇ ਲਈ ਕੌਮਾਂਤਰੀ ਵਾਧਾ ਦਰ ਦੇ ਅੰਦਾਜ਼ੇ ਨੂੰ ਘਟਾਇਆ

11/22/2019 1:41:55 AM

ਪੈਰਿਸ (ਭਾਸ਼ਾ)-ਨੀਤੀ ਨਿਰਮਾਣ ’ਚ ਸਹਿਯੋਗ ਕਰਨ ਵਾਲੇ ਕੌਮਾਂਤਰੀ ਸੰਗਠਨ ਓ. ਈ. ਸੀ. ਡੀ. ਨੇ ਕੌਮਾਂਤਰੀ ਆਰਥਿਕ ਵਾਧੇ ਦੇ ਆਪਣੇ ਪਹਿਲਾਂ ਦੇ ਅੰਦਾਜ਼ੇ ਨੂੰ ਘਟਾ ਦਿੱਤਾ। ਨਾਲ ਹੀ ਸੰਗਠਨ ਨੇ ਇਹ ਵੀ ਕਿਹਾ ਕਿ ਵਪਾਰਕ ਤਣਾਅ ਨਾਲ ਪੈਦਾ ਸੰਕਟ ਕਾਰਣ 2021 ’ਚ ਵੀ ਤੇਜ਼ੀ ਆਉਣ ਦੀ ਜ਼ਿਆਦਾ ਉਮੀਦ ਨਹੀਂ ਹੈ। ਪੈਰਿਸ ਸਥਿਤ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਈ. ਸੀ. ਡੀ.) ਦਾ ਅੰਦਾਜ਼ਾ ਹੈ ਕਿ ਕੌਮਾਂਤਰੀ ਪੱਧਰ ’ਤੇ ਵਪਾਰ ਗਤੀਵਿਧੀਆਂ ’ਚ ਅਗਲੇ ਸਾਲ 2.9 ਫ਼ੀਸਦੀ ਦਾ ਵਾਧਾ ਹੋਵੇਗਾ। ਇਹ ਸਤੰਬਰ ’ਚ ਜਾਰੀ ਅਗਾਊਂ ਅੰਦਾਜ਼ੇ ਤੋਂ 0.1 ਫ਼ੀਸਦੀ ਘੱਟ ਹੈ।

ਅਮੀਰ ਦੇਸ਼ਾਂ ਦੇ ਸੰਗਠਨ ਓ. ਈ. ਸੀ. ਡੀ. ਨੇ ਨਵੰਬਰ 2019 ਦੇ ਆਰਥਿਕ ਸਿਨੇਰਿਓ ’ਚ ਕਿਹਾ ਹੈ ਕਿ 2021 ’ਚ ਕੌਮਾਂਤਰੀ ਆਰਥਿਕ ਵਾਧਾ ਦਰ ਵਧ ਕੇ 3.0 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਓ. ਈ. ਸੀ. ਡੀ. ਦੀ ਮੁੱਖ ਅਰਥਸ਼ਾਸਤਰੀ ਲਾਰੇਂਸ ਬੂਨ ਨੇ ਕਿਹਾ ਕਿ ਨੀਤੀ ਦੇ ਮੋਰਚੇ ’ਤੇ ਲਾਗਾਤਾਰ ਅਨਿਸ਼ਚਿਤਤਾ ਬਣੇ ਰਹਿਣ ਨਾਲ ਕਮਜ਼ੋਰ ਵਪਾਰ ਅਤੇ ਨਿਵੇਸ਼ ਪ੍ਰਵਾਹ ਦੇ ਦਰਮਿਆਨ ਪਿਛਲੇ 2 ਸਾਲਾਂ ’ਚ ਕੌਮਾਂਤਰੀ ਵਾਧਾ ਨਤੀਜੇ ਅਤੇ ਸੰਭਾਵਨਾਵਾਂ ਤੇਜ਼ੀ ਨਾਲ ਘੱਟ ਹੋਈਆਂ ਹਨ।


Karan Kumar

Content Editor

Related News