ਓ. ਈ. ਸੀ. ਡੀ. ਨੇ ਰੋਜ਼ਗਾਰ ਵਾਧਾ ਦਰ ''ਚ ਗਿਰਾਵਟ ''ਤੇ ਪ੍ਰਗਟਾਈ ਚਿੰਤਾ
Wednesday, Mar 21, 2018 - 02:24 AM (IST)
ਪੈਰਿਸ-ਆਰਥਕ ਸਹਿਯੋਗ ਅਤੇ ਵਿਕਾਸ ਸੰਗਠਨ (ਓ. ਈ. ਸੀ. ਡੀ.) ਨੇ ਕਿਹਾ ਹੈ ਕਿ ਭਾਰਤ ਦੀ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਭਾਵੇਂ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਪਰ ਰੋਜ਼ਗਾਰ ਵਾਧਾ ਦਰ 'ਚ ਗਿਰਾਵਟ ਚਿੰਤਾ ਦਾ ਵਿਸ਼ਾ ਹੈ। ਓ. ਈ. ਸੀ. ਡੀ. ਦੀ ਜਾਰੀ ਰਿਪੋਰਟ 'ਗੋਇੰਗ ਫਾਰ ਗ੍ਰੋਥ 2018' 'ਚ ਭਾਰਤ ਬਾਰੇ ਕਿਹਾ ਗਿਆ ਹੈ ਕਿ ਪ੍ਰਤੀ ਵਿਅਕਤੀ ਜੀ. ਡੀ. ਪੀ. ਜ਼ਿਆਦਾਤਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਇਸ 'ਚ ਮੁੱਖ ਯੋਗਦਾਨ ਮਜ਼ਦੂਰਾਂ ਦੀ ਉਤਪਾਦਕਤਾ 'ਚ ਵਾਧੇ ਦਾ ਹੈ। ਹਾਲਾਂਕਿ, ਰੋਜ਼ਗਾਰ ਵਾਧੇ ਦੀ ਘਟਦੀ ਦਰ ਨਾਲ, ਖਾਸ ਤੌਰ 'ਤੇ ਮਹਿਲਾ ਕਰਮਚਾਰੀਆਂ ਦੇ ਮਾਮਲੇ 'ਚ ਰੋਜ਼ਗਾਰ ਦਾ ਯੋਗਦਾਨ ਨਾਂਹ-ਪੱਖੀ ਰਿਹਾ ਹੈ।
