ਅਕਤੂਬਰ ’ਚ 7 ਲੱਖ ਤੋਂ ਵੱਧ ਨਵੇਂ ਅੰਸ਼ਧਾਰਕ EPF ’ਚ ਹੋਏ ਸ਼ਾਮਲ

Thursday, Dec 24, 2020 - 04:41 PM (IST)

ਅਕਤੂਬਰ ’ਚ 7 ਲੱਖ ਤੋਂ ਵੱਧ ਨਵੇਂ ਅੰਸ਼ਧਾਰਕ EPF ’ਚ ਹੋਏ ਸ਼ਾਮਲ

ਨਵੀਂ ਦਿੱਲੀ (ਵਾਰਤਾ) : ਮੌਜੂਦਾ ਸਾਲ ਦੇ ਅਕਤੂਬਰ ਮਹੀਨੇ ’ਚ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਵਿਚ 7 ਲੱਖ ਤੋਂ ਵੱਧ, ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਵਿਚ 11 ਲੱਖ ਤੋਂ ਵੱਧ ਅਤੇ ਰਾਸ਼ਟਰੀ ਪੈਨਸ਼ਨ ਯੋਜਨਾ (ਐੱਨ. ਪੀ. ਐੱਸ.) ਵਿਚ 43 ਹਜ਼ਾਰ ਤੋਂ ਵੱਧ ਅੰਸ਼ਧਾਰਕ ਸ਼ਾਮਲ ਹੋਏ ਹਨ।

ਨੈਸ਼ਨਲ ਸਟੈਟਿਕਸ ਆਫਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ ਅਕਤੂਬਰ 2020 ’ਚ ਈ. ਪੀ. ਐੱਫ. ਓ. ’ਚ 7 ਲੱਖ 15 ਹਜ਼ਾਰ 258 ਨਵੇਂ ਅੰਸ਼ਧਾਰਕ ਜੁੜੇ ਹਨ। ਇਨ੍ਹਾਂ ’ਚ 5 ਲੱਖ 59 ਹਜ਼ਾਰ 338 ਮਰਦ ਅਤੇ 1 ਲੱਖ 55 ਹਜ਼ਾਰ 913 ਮਹਿਲਾ ਕਰਮਚਾਰੀ ਸ਼ਾਮਲ ਹਨ। ਇਸ ਤੋਂ ਇਲਾਵਾ 7 ਕਰਮਚਾਰੀ ਹੋਰ ਸ਼੍ਰੇਣੀ ’ਚ ਜੁੜੇ ਹਨ। ਸਤੰਬਰ 2017 ਤੋਂ ਅਕਤੂਬਰ 2020 ਦੀ ਮਿਆਦ ’ਚ ਕੁੱਲ 3 ਕਰੋੜ 77 ਲੱਖ 53 ਹਜ਼ਾਰ 459 ਕਰਮਚਾਰੀ ਈ. ਪੀ. ਐੱਫ. ਓ. ’ਚ ਸ਼ਾਮਲ ਹੋਏ ਹਨ।

ਅੰਕੜਿਆਂ ਮੁਤਾਬਕ ਅਕਤੂਬਰ 2020 ’ਚ 11 ਲੱਖ 75 ਹਜ਼ਾਰ 897 ਈ. ਐੱਸ. ਆਈ.ਸੀ. ’ਚ ਸ਼ਾਮਲ ਹੋਏ ਹਨ। ਇਨ੍ਹਾਂ ’ਚ 9 ਲੱਖ 87 ਹਜ਼ਾਰ 498 ਮਰਦ ਅਤੇ 1 ਲੱਖ 88 ਹਜ਼ਾਰ 358 ਮਹਿਲਾ ਕਰਮਚਾਰੀ ਹਨ। ਬਾਕੀ 46 ਕਰਮਚਾਰੀ ਹੋਰ ਸ਼੍ਰੇਣੀ ’ਚ ਈ. ਐੱਸ. ਆਈ. ਸੀ. ਨਾਲ ਜੁੜੇ ਹਨ। ਸਤੰਬਰ 2017 ਤੋਂ ਅਕਤੂਬਰ 2020 ਦੀ ਮਿਆਦ ’ਚ 4 ਕਰੋੜ 40 ਲੱਖ 59 ਹਜ਼ਾਰ 863 ਕਰਮਚਾਰੀ ਈ. ਐੱਸ. ਆਈ. ਸੀ. ਨਾਲ ਜੁੜੇ ਹਨ। ਅਕਤੂਬਰ 2020 ’ਚ ਐੱਨ. ਪੀ. ਐੱਸ. ’ਚ ਕੁਲ 43 ਹਜ਼ਾਰ 490 ਕਰਮਚਾਰੀ ਸ਼ਾਮਲ ਹੋਏ ਹਨ। ਇਨ੍ਹਾਂ ਵਿਚ 7673 ਕਰਮਚਾਰੀ ਕੇਂਦਰ ਸਰਕਾਰ ਦੇ, 30 ਹਜ਼ਾਰ 680 ਸੂਬਾ ਸਰਕਾਰਾਂ ਅਤੇ ਗੈਰ ਸਰਕਾਰੀ ਖੇਤਰ ਦੇ 5137 ਕਰਮਚਾਰੀ ਸ਼ਾਮਲ ਹਨ।


author

cherry

Content Editor

Related News