OBC ਨੇ ਕੀਤੀ MCLR ’ਚ 0.15 ਫ਼ੀਸਦੀ ਤੱਕ ਦੀ ਕਟੌਤੀ

Thursday, Jan 09, 2020 - 11:34 PM (IST)

OBC ਨੇ ਕੀਤੀ MCLR ’ਚ 0.15 ਫ਼ੀਸਦੀ ਤੱਕ ਦੀ ਕਟੌਤੀ

ਨਵੀਂ ਦਿੱਲੀ (ਭਾਸ਼ਾ)-ਜਨਤਕ ਖੇਤਰ ਦੇ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਨੇ ਵੱਖ-ਵੱਖ ਮਚਿਓਰਿਟੀ ਮਿਆਦ ਲਈ ਆਪਣੀ ਫੰਡ ਦੀ ਮਾਰਜਨਲ ਲਾਗਤ ਆਧਾਰਿਤ ਕਰਜ਼ਾ ਦਰ (ਐੱਮ. ਸੀ. ਐੱਲ. ਆਰ.) ’ਚ 0.05 ਤੋਂ 0.15 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਬੈਂਕ ਨੇ ਕਿਹਾ ਕਿ ਇਕ ਸਾਲ ਦੀ ਐੱਮ. ਸੀ. ਐੱਲ. ਆਰ. ਨੂੰ 0.15 ਫ਼ੀਸਦੀ ਘਟਾ ਕੇ 8.15 ਫ਼ੀਸਦੀ ਕੀਤਾ ਗਿਆ ਹੈ। ਉਥੇ ਹੀ 6 ਮਹੀਨਿਆਂ ਦੀ ਐੱਮ. ਸੀ. ਐੱਲ. ਆਰ. ’ਚ 0.05 ਤੋਂ 0.10 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਦਰਾਂ ’ਚ ਇਹ ਕਟੌਤੀ ਸ਼ੁੱਕਰਵਾਰ ਤੋਂ ਲਾਗੂ ਹੋਵੇਗੀ।


author

Karan Kumar

Content Editor

Related News