NTPC ਨੇ ਕੀਤੀ ਬਰੌਨੀ ਥਰਮਲ ਪਾਵਰ ਦੀ ਅਕਵਾਇਰਮੈਂਟ

Monday, Dec 17, 2018 - 11:16 PM (IST)

NTPC ਨੇ ਕੀਤੀ ਬਰੌਨੀ ਥਰਮਲ ਪਾਵਰ ਦੀ ਅਕਵਾਇਰਮੈਂਟ

ਨਵੀਂ ਦਿੱਲੀ -ਬਿਜਲੀ ਖੇਤਰ ਦੀ ਸਰਕਾਰੀ ਕੰਪਨੀ ਐੱਨ. ਟੀ. ਪੀ. ਸੀ. ਲਿਮਟਿਡ ਨੇ ਬਿਹਾਰ ਦੇ ਬਰੌਨੀ ਥਰਮਲ ਪਾਵਰ ਸਟੇਸ਼ਨ ਦੀ ਅਕਵਾਇਰਮੈਂਟ ਕਰ ਲਈ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਕਿ 15 ਦਸੰਬਰ ਨੂੰ ਬਿਹਾਰ ਦੇ ਬੇਗੂਸਰਾਏ ਜ਼ਿਲੇ ’ਚ ਸਥਿਤ 720 ਮੈਗਾਵਾਟ ਸਮਰੱਥਾ ਵਾਲੇ ਬਰੌਨੀ ਤਾਪ ਬਿਜਲੀ ਪਲਾਂਟ ਦੀ ਬਿਹਾਰ ਰਾਜ ਬਿਜਲੀ ਉਤਪਾਦਨ ਕੰਪਨੀ ਤੋਂ ਅਕਵਾਇਰਮੈਂਟ ਕੀਤੀ ਗਈ। ਕੋਲਾ ਆਧਾਰਤ ਇਸ ਪਲਾਂਟ ’ਚ 110-110 ਮੈਗਾਵਾਟ ਦੀਆਂ 2 ਤੇ 250-250 ਮੈਗਾਵਾਟ ਦੀਆਂ 2 ਇਕਾਈਆਂ ਹਨ। ਇਸ ਦੇ ਨਾਲ ਹੀ ਇਸ ਤਾਪ ਬਿਜਲੀ ਪਲਾਂਟ ਲਈ ਅਲਾਟ ਬਾਦਾਮ ਕੋਲਾ ਬਲਾਕ ਵੀ ਐੱਨ. ਟੀ. ਪੀ. ਸੀ. ਨੂੰ ਮਿਲ ਗਿਆ ਹੈ।


Related News