NRIs ਲਈ ਵੱਡਾ ਝਟਕਾ, ਡਾਲਰ 'ਚ ਆਈ ਇੰਨੀ ਗਿਰਾਵਟ, ਜਾਣੋ ਮੁੱਲ

10/01/2020 3:27:07 PM

ਮੁੰਬਈ— ਭਾਰਤੀ ਕਰੰਸੀ 'ਚ ਪਹਿਲਾਂ ਜਿੱਥੇ 1,000 ਡਾਲਰ 'ਚ ਲਗਭਗ 75,000 ਰੁਪਏ ਬਣ ਰਹੇ ਸਨ, ਉੱਥੇ ਹੀ ਹੁਣ ਇਹ ਘੱਟ ਕੇ 73,000 ਰੁਪਏ ਰਹਿ ਗਏ ਹਨ, ਯਾਨੀ ਸਿੱਧਾ 2 ਹਜ਼ਾਰ ਰੁਪਏ ਦਾ ਫਰਕ ਪੈ ਰਿਹਾ ਹੈ। ਹਾਲਾਂਕਿ, ਇੱਥੋਂ ਖਰਚ ਭੇਜ ਰਹੇ ਪਰਿਵਾਰਾਂ ਲਈ ਇਹ ਰਾਹਤ ਵਾਲੀ ਗੱਲ ਹੈ।

ਵੀਰਵਾਰ ਦੀ ਗਿਰਾਵਟ ਪਿੱਛੋਂ ਡਾਲਰ ਦੀ ਕੀਮਤ ਭਾਰਤੀ ਕਰੰਸੀ 'ਚ 20 ਅਗਸਤ ਦੇ 75.02 ਰੁਪਏ ਦੇ ਉੱਚ ਪੱਧਰ ਤੋਂ ਹੁਣ 1.89 ਰੁਪਏ ਘੱਟ ਗਈ ਹੈ।

ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਪਿਛਲੇ ਕਾਰੋਬਾਰੀ ਦਿਨ ਦੀ ਤੁਲਨਾ 'ਚ 63 ਪੈਸੇ ਦੀ ਬੜ੍ਹਤ ਨਾਲ 73.13 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ।

ਬੁੱਧਵਾਰ ਨੂੰ ਭਾਰਤੀ ਕਰੰਸੀ 73.76 ਪ੍ਰਤੀ ਡਾਲਰ 'ਤੇ ਬੰਦ ਹੋਈ ਸੀ, ਪਿਛਲੇ ਦਿਨ ਵੀ ਰੁਪਏ ਨੇ 10 ਪੈਸੇ ਦੀ ਮਜਬੂਤੀ ਦਰਜ ਕੀਤੀ ਸੀ। ਕਾਰੋਬਾਰ ਦੌਰਾਨ ਅੱਜ ਰੁਪਿਆ 73.02 ਦੇ ਉੱਚ ਪੱਧਰ ਅਤੇ 73.62 ਰੁਪਏ ਦੇ ਹੇਠਲੇ ਪੱਧਰ ਤੱਕ ਗਿਆ ਅਤੇ ਕਾਰੋਬਾਰੀ ਦੀ ਸਮਾਪਤੀ 'ਤੇ ਪਿਛਲੇ ਦਿਨ ਦੇ ਬੰਦ ਦੀ ਤੁਲਨਾ 'ਚ 63 ਪੈਸੇ ਚੜ੍ਹ ਕੇ 73.13 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਣ 'ਚ ਸਫਲ ਰਿਹਾ। ਵਿਸ਼ਲੇਸ਼ਕਾਂ ਨੇ ਕਿਹਾ ਕਿ ਡਾਲਰ ਦੇ ਨਿਰੰਤਰ ਪ੍ਰਵਾਹ ਅਤੇ ਮਜਬੂਤ ਚਾਲੂ ਖਾਤੇ ਦੇ ਸਰਪਲੱਸ ਦੀ ਵਜ੍ਹਾ ਨਾਲ ਨੇੜਲੇ ਭਵਿੱਖ 'ਚ ਰੁਪਏ 'ਚ ਹੋਰ ਮਜਬੂਤੀ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਤਿਉਹਾਰਾਂ 'ਚ LED/LCD ਟੀ. ਵੀ. ਖਰੀਦਣ ਦੀ ਸੋਚ ਰਹੇ ਲੋਕਾਂ ਲਈ ਬੁਰੀ ਖ਼ਬਰ ► ਸਰਕਾਰ ਨੇ ਦਿੱਤੀ ਵੱਡੀ ਰਾਹਤ, ਇੱਥੇ ਪੰਜ ਸਾਲ 'ਚ ਕਮਾ ਸਕੋਗੇ 4 ਲੱਖ ਵਿਆਜ

ਗੌਰਤਲਬ ਹੈ ਕਿ ਭਾਰਤੀ ਕਰੰਸੀ ਦੇ ਮਜਬੂਤ ਹੋਣ ਨਾਲ ਪੈਟਰੋਲ-ਡੀਜ਼ਲ ਕੀਮਤਾਂ 'ਤੇ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਇਲੈਕਟ੍ਰਾਨਿਕਸ ਸਾਮਾਨਾਂ ਸਮੇਤ ਹੋਰ ਚੀਜ਼ਾਂ ਦੀ ਦਰਾਮਦ ਵੀ ਸਸਤੀ ਹੋਵੇਗੀ। ਉੱਥੇ ਹੀ, ਦੂਜੇ ਪਾਸੇ ਡਿੱਗਦਾ ਰੁਪਿਆ ਦੇਸ਼ 'ਚ ਮਹਿੰਗਾਈ ਵਧਾਉਂਦਾ ਹੈ ਕਿਉਂਕਿ ਇਸ ਨਾਲ ਦਰਾਮਦਾਂ ਦੀ ਕੀਮਤ 'ਚ ਵਾਧਾ ਹੁੰਦਾ ਹੈ।


Sanjeev

Content Editor

Related News